skip to content

Last Updated: November 24, 2026

Dainik Savera Times Logo

App Ban: ਫੇਸਬੁੱਕ, ਟਰੂਕਾਲਰ ਤੇ ਸਨੈਪਚੈਟ ਸਮੇਤ 87 ਐਪਸ ‘ਤੇ ਪਾਬੰਦੀ, ਭਾਰਤੀ ਫੌਜ ਨੇ ਜਾਰੀ ਕੀਤੀ ਨਵੀਂ ਐਡਵਾਈਜ਼ਰੀ

24 November 2026 ਅੱਪਡੇਟ ਕੀਤਾ ਗਿਆ

App Ban: ਫੇਸਬੁੱਕ, ਟਰੂਕਾਲਰ ਤੇ ਸਨੈਪਚੈਟ ਸਮੇਤ 87 ਐਪਸ ‘ਤੇ ਪਾਬੰਦੀ, ਭਾਰਤੀ ਫੌਜ ਨੇ ਜਾਰੀ ਕੀਤੀ ਨਵੀਂ ਐਡਵਾਈਜ਼ਰੀ

Indian Army Apps Ban: ਭਾਰਤੀ ਫੌਜ ਨੇ ਆਪਣੇ ਜਵਾਨਾਂ ਅਤੇ ਅਧਿਕਾਰੀਆਂ ਲਈ ਨਵੀਂ ਸੁਰੱਖਿਆ ਐਡਵਾਈਜ਼ਰੀ ਜਾਰੀ ਕਰਦਿਆਂ 87 ਮੋਬਾਈਲ ਐਪਸ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸੂਚੀ ਵਿੱਚ ਫੇਸਬੁੱਕ, ਸਨੈਪਚੈਟ, ਟਰੂਕਾਲਰ ਅਤੇ ਹਾਈਕ ਵਰਗੇ ਲੋਕਪ੍ਰਿਯ ਐਪਸ ਵੀ ਸ਼ਾਮਲ ਹਨ। ਪਾਬੰਦੀਸ਼ੁਦਾ ਐਪਸ ਵਿੱਚ ਸੋਸ਼ਲ ਮੀਡੀਆ, ਮੈਸੇਜਿੰਗ, ਡੇਟਿੰਗ, ਆਨਲਾਈਨ ਖਰੀਦਦਾਰੀ, ਗੇਮਿੰਗ, ਵੀਡੀਓ ਸਟ੍ਰੀਮਿੰਗ ਅਤੇ ਵੈੱਬ ਬ੍ਰਾਊਜ਼ਿੰਗ ਨਾਲ ਸਬੰਧਤ ਪਲੇਟਫਾਰਮ ਸ਼ਾਮਲ ਕੀਤੇ ਗਏ ਹਨ।

ਫੌਜ ਵੱਲੋਂ ਇਹ ਹਦਾਇਤਾਂ ‘Banned Apps’ ਸਿਰਲੇਖ ਹੇਠ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸੂਚੀ ਵਿੱਚ ਦਰਜ ਐਪਸ ਦੀ ਵਰਤੋਂ ਤੁਰੰਤ ਪ੍ਰਭਾਵ ਨਾਲ ਬੰਦ ਕੀਤੀ ਜਾਵੇ। ਇਨ੍ਹਾਂ ਵਿੱਚੋਂ ਕਈ ਐਪਸ ਭਾਰਤ ਵਿੱਚ ਪਹਿਲਾਂ ਤੋਂ ਹੀ ਕਾਫ਼ੀ ਮਸ਼ਹੂਰ ਹਨ, ਜਦਕਿ ਕੁਝ ਚੀਨੀ ਐਪਸ ਅਜਿਹੇ ਵੀ ਹਨ ਜਿਨ੍ਹਾਂ ’ਤੇ ਭਾਰਤ ਸਰਕਾਰ ਪਹਿਲਾਂ ਹੀ ਪਾਬੰਦੀ ਲਗਾ ਚੁੱਕੀ ਹੈ। ਇਸ ਕਦਮ ਦਾ ਮੁੱਖ ਮਕਸਦ ਫੌਜ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਨੂੰ ਗਲਤ ਹੱਥਾਂ ਵਿੱਚ ਜਾਣ ਤੋਂ ਰੋਕਣਾ ਹੈ। ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ ਹੈ।

ਮੈਸੇਜਿੰਗ ਅਤੇ ਸੰਚਾਰ ਨਾਲ ਜੁੜੇ ਐਪਸ ਵਿੱਚ WeChat, QQ, Kik, ooVoo, Nimbuzz, Helo, Qzone, ShareChat, Viber, Line, IMO, Snow, ToTok ਅਤੇ Hike ਦੇ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ TikTok, Likee, Samosa ਅਤੇ Kwai ਵਰਗੇ ਵੀਡੀਓ ਪਲੇਟਫਾਰਮਾਂ ਦੀ ਵਰਤੋਂ ’ਤੇ ਵੀ ਰੋਕ ਲਗਾਈ ਗਈ ਹੈ। ਫਾਈਲਾਂ ਅਤੇ ਸਮੱਗਰੀ ਸਾਂਝੀ ਕਰਨ ਵਾਲੇ ShareIt, Xender ਅਤੇ Zapya ਦੇ ਨਾਲ UC Browser ਅਤੇ UC Browser Mini ਨੂੰ ਵੀ ਪਾਬੰਦੀਸ਼ੁਦਾ ਸੂਚੀ ਵਿੱਚ ਰੱਖਿਆ ਗਿਆ ਹੈ।

ਲਾਈਵ ਅਤੇ ਵੀਡੀਓ ਸਟ੍ਰੀਮਿੰਗ ਨਾਲ ਸਬੰਧਤ LiveMe, BigoLive, Zoom, Fast Films, Vmate, Uplive ਅਤੇ Vigo Video ਵੀ ਇਸ ਸੂਚੀ ਦਾ ਹਿੱਸਾ ਹਨ। ਆਨਲਾਈਨ ਖਰੀਦਦਾਰੀ ਕਰਨ ਵਾਲੇ ਪਲੇਟਫਾਰਮਾਂ ਵਿੱਚ Club Factory, AliExpress, Chinabrands, Gearbest, Banggood, MiniInTheBox, Dhgate, LightInTheBox, DX, EricDress, Zaful, Tbdress, Modlity, Rosegal, Shein ਅਤੇ Romwe ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਐਪਸ ਰਾਹੀਂ ਹੋਣ ਵਾਲੀ ਆਨਲਾਈਨ ਸਰਗਰਮੀ ਨੂੰ ਵੀ ਸੁਰੱਖਿਆ ਦੇ ਮੱਦੇਨਜ਼ਰ ਸੀਮਤ ਕੀਤਾ ਗਿਆ ਹੈ।

ਸੋਸ਼ਲ ਮੀਡੀਆ ਅਤੇ ਮਨੋਰੰਜਨ ਨਾਲ ਜੁੜੇ Facebook, Baidu, Ello ਅਤੇ Snapchat ’ਤੇ ਵੀ ਪਾਬੰਦੀ ਲਗਾਈ ਗਈ ਹੈ। ਗੇਮਿੰਗ ਐਪਸ ਵਿੱਚ PUBG, NONO Live, Clash of Kings, Tencent ਦੇ ਸਾਰੇ ਗੇਮਿੰਗ ਐਪਸ ਅਤੇ Mobile Legends ਸ਼ਾਮਲ ਹਨ। ਇਸ ਦੇ ਨਾਲ ਹੀ CamScanner, BeautyPlus ਅਤੇ Truecaller ਵਰਗੀਆਂ ਯੂਟਿਲਿਟੀ ਐਪਸ ਦੀ ਵਰਤੋਂ ਵੀ ਫੌਜੀ ਕਰਮਚਾਰੀਆਂ ਲਈ ਮਨ੍ਹਾ ਕੀਤੀ ਗਈ ਹੈ। ਡੇਟਿੰਗ ਐਪਸ ਦੀ ਸੂਚੀ ਵਿੱਚ Tinder, TrulyMadly, Happn, Aisle, Coffee Meets Bagel, Woo, OkCupid, Hinge, Badoo, Azar, Bumble, Tantan, Elite Singles, Tagged ਅਤੇ Couchsurfing ਦੇ ਨਾਮ ਦਰਜ ਹਨ।

ਇਸ ਤੋਂ ਇਲਾਵਾ Yelp, Tumblr, Reddit, Friends Feeds, Private Blogs, NewsDog ਅਤੇ Dailyhunt ਵਰਗੇ ਪਲੇਟਫਾਰਮਾਂ ’ਤੇ ਵੀ ਰੋਕ ਲਗਾਈ ਗਈ ਹੈ। 360 Security, Pratilipi, Heal of Y, POPXO, Vokal, Hungama ਅਤੇ Songs.pk ਨੂੰ ਵੀ ਪਾਬੰਦੀਸ਼ੁਦਾ ਐਪਸ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਫੌਜ ਦਾ ਇਹ ਕਦਮ ਡਿਜੀਟਲ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਅਹਿਮ ਜਾਣਕਾਰੀਆਂ ਦੇ ਸੰਭਾਵਿਤ ਲੀਕ ਨੂੰ ਰੋਕਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.