Punjab Desk : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਪੰਜਾਬ ਦੀਆਂ ਮੰਡੀਆਂ ਦੇ ਮਜਦੂਰਾਂ ਦੀ ਮਜ਼ਦੂਰੀ ਵਿਚ ਰਿਕਾਰਡ ਤੋੜ ਵਾਧਾ ਕੀਤਾ ਹੈ। ਇਸ ਸ਼ਲਾਘਾਯੋਗ ਉਪਰਾਲੇ ਦਾ ਧੰਨਵਾਦ ਕਰਨ ਲਈ ਮਲੋਟ ਦਾਣਾ ਮੰਡੀ ਮਜਦੂਰਾਂ ਵੱਲੋ ਧੰਨਵਾਦ ਯਾਤਰਾ ਸ਼ੁਰੂ ਕੀਤੀ ਗਈ, ਇਸ ਧੰਨਵਾਦ ਯਾਤਰਾ ਦਾ ਹਲਕਾ ਗਿੱਦੜਬਾਹਾ ਦੇ ਐਮ.ਐਲ.ਏ. ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਯਾਤਰਾ ਦੀ ਅਗਵਾਈ ਕਰਤਾ ਜੱਥੇਦਾਰ ਸੁਦੇਸ਼ ਪਾਲ ਸਿੰਘ ਖਾਲਸਾ ਸੂਬਾ ਵਾਈਸ ਪ੍ਰਧਾਨ ਅਨਾਜ ਮੰਡੀ ਸੰਘ ਪੰਜਾਬ ਅਤੇ ਹਰਦੀਪ ਸਿੰਘ ਖਾਲਸਾ ਦਾ ਸਵਾਗਤ ਕੀਤਾ ਅਤੇ ਅਗਲੇ ਪੜਾਅ ਲਈ ਹਰੀ ਝੰਡੀ ਦਿੱਤੀ।
ਉਨ੍ਹਾਂ ਨੇ ਮਲੋਟ ਦਾਣਾ ਮੰਡੀ ਮਜਦੂਰਾਂ ਅਤੇ ਜੱਥੇਦਾਰ ਖਾਲਸਾ ਵਲੋਂ ਚਲਾਈ ਇਸ ਧੰਨਵਾਦ ਯਾਤਰਾ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਮੂਹ ਮਜਦੂਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜੱਥੇਦਾਰ ਖਾਲਸਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਿਛਲੇ 80 ਸਾਲਾਂ ਦੇ ਇਤਿਹਾਸ ਵਿੱਚ ਇਸ ਤਰਾਂ ਰਿਕਾਰਡ ਤੋੜ ਮਜ਼ਦੂਰੀ ਪਹਿਲੀ ਵਾਰ ਵਧਾਈ ਗਈ ਹੈ। ਇਸ ਮੌਕੇ ਜੀਵਨ ਮਹਾਵਰ ਪ੍ਰਧਾਨ ਅਨਾਜ ਮੰਡੀ ਮਜਦੂਰ ਯੂਨੀਅਨ ਗਿੱਦੜਬਾਹਾ, ਜਗਤਾਰ ਸਿੰਘ ਪੀ.ਏ., ਅਸ਼ੋਕ ਬੂਟਰ, ਹਰਵਿੰਦਰ ਸਿੰਘ, ਪਿਆਰੇ ਲਾਲ ਇੰਦੌਰਾ ਸੀਨੀਅਰ ਮੀਤ ਪ੍ਰਧਾਨ (ਕਾਰਜਕਾਰੀ ਪ੍ਰਧਾਨ), ਪ੍ਰੇਮਦੀਪ ਸਿੰਘ ਪ੍ਰਧਾਨ ਕਯਸ਼ਪ ਰਾਜਪੂਤ ਮਹਿਰਾ ਸਮਾਜ ਗਿੱਦੜਬਾਹਾ ਤੇ ਹਰਦੀਪ ਸਿੰਘ ਖਾਲਸਾ ਆਦਿ ਹਾਜ਼ਰ ਸਨ।
