skip to content

Last Updated: October 7, 2026

Dainik Savera Times Logo

ਬਿਜਲੀ ਕੱਟਾਂ ਨਾਲ ਸੂਬੇ ਨੂੰ ਹਨੇਰੇ ਵੱਲ ਧੱਕਣ ਵਾਲੀ ‘ਆਪ’ ਸਰਕਾਰ ਨੂੰ ਹੁਣ ਲੋਕ ਸਹਿਣ ਨਹੀ ਕਰਨਗੇ: ਡਿੰਪਾ

3 weeks ਪਹਿਲਾ

ਬਿਜਲੀ ਕੱਟਾਂ ਨਾਲ ਸੂਬੇ ਨੂੰ ਹਨੇਰੇ ਵੱਲ ਧੱਕਣ ਵਾਲੀ ‘ਆਪ’ ਸਰਕਾਰ ਨੂੰ ਹੁਣ ਲੋਕ ਸਹਿਣ ਨਹੀ ਕਰਨਗੇ: ਡਿੰਪਾ

ਅੰਮ੍ਰਿਤਸਰ: ਵਿਧਾਨ ਸਭਾ ਹਲਕਾ ਪੂਰਬੀ ਅਧੀਨ ਪੈਂਦਾ ਵਾਰਡ 36 ’ਚ ਕਾਂਗਰਸੀ ਆਗੂਆਂ, ਵਰਕਰਾਂ ਤੇ ਇਲਾਕਾ ਨਿਵਾਸੀਆਂ ਦੀ ਅਹਿਮ ਮੀਟਿੰਗ ਹੋਈ, ਜਿਸ ਵਿਚ ਹਲਕਾ ਇੰਚਾਰਜ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਗਿੱਲ ਅਤੇ ਕਾਂਗਰਸ ਦੇ ਸ਼ਹਿਰੀ ਦੇ ਪ੍ਰਧਾਨ ਸੋਰਵ ਮਦਾਨ ਮਿੱਠੂ ਖਾਸ ਤੌਰ ’ਤੇ ਪਹੁੰਚੇ।

ਇਸ ਮੋਕੇ ’ਤੇ ਇੰਚਾਰਜ ਡਿੰਪਾ ਨੇ ਬਿਜਲੀ ਦੇ ਮਾੜੇ ਹਾਲਾਤਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਆਦਮੀ ਪਾਰਟੀ ਸਰਕਾਰ ਦੀ ਨਲਾਇਕੀ ਕਾਰਨ ਅੱਤ ਦੀ ਗਰਮੀ ’ਚ ਬਿਜਲੀ ਦੇ 10-10 ਘੰਟੇ ਦੇ ਕੱਟ ਲੱਗ ਰਹੇ ਹਨ, ਜਿਸ ਕਾਰਨ ਲੋਕ ਢਾਡੇ ਪਰੇਸ਼ਾਨ ਹਨ। ਉਨਾ ਕਿਹਾ ਕਿ ਬਿਜਲੀ ਕੱਟਾਂ ਨੇ ਇੰਡਸਟਰੀਜ ਕਾਰੋਬਾਰੀਆਂ ਤੇ ਮੁਲਾਜਮਾਂ ਨੂੰ ਹੱਥ ਤੇ ਹੱਥ ਰੱਖ ਕੇ ਵਹਿਲੇ ਬਿਠਾ ਦਿਤਾ ਹੈ, ਜਿਸ ਕਾਰਨ ਅੱਜ ਹਰ ਪਾਸੇ ਲੋਕ ‘ਆਪ’ ਸਰਕਾਰ ਦਾ ਪਿੱਟ-ਸਿਆਪਾ ਕਰਦੇ ਹੀ ਦਿਖਾਈ ਦੇ ਰਹੇ ਹਨ।

ਜਸਬੀਰ ਡਿੰਪਾ ਗਿੱਲ ਨੇ ਕਿਹਾ ਕਿ ਪੰਜਾਬ ਨੂੰ ਕਰਜੇ ’ਚ ਡੋਬਣ ਵਾਲੀ ‘ਆਪ’ ਸਰਕਾਰ ਹੁਣ ਆਪਣੀ ਮਾੜੀਆਂ ਨੀਤੀਆਂ ਕਰਕੇ ਬਿਜਲੀ ਕੱਟਾਂ ਨਾਲ ਸੂਬੇ ਨੂੰ ਹਨੇਰੇ ਵੱਲ ਧੱਕ ਰਹੀ ਹੈ। ਇਸ ਨਲਾਇਕ ਸਰਕਾਰ ਨੂੰ ਸੂਬੇ ਦੇ ਲੋਕ ਹੁਣ ਹੋਰ ਸਹਿਣ ਨਹੀ ਕਰਨਗੇ। ਇਸ ਮੋਕੇ ’ਤੇ ਵਾਰਡ ਵਾਸੀਆਂ ਨੇ ਜਸਬੀਰ ਡਿੰਪਾ ਗਿੱਲ ਨੂੰ ਸਨਮਾਨਤ ਕਰਦਿਆਂ ਹਰ ਪੱਖੋਂ ਸਹਿਯੋਗ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਨਵਦੀਪ ਸਿੰਘ ਹੁੰਦਲ, ਗਗਨ ਵੱਲਾ, ਅੰਮ੍ਰਿਤਪਾਲ ਸਿੰਘ, ਲੱਕੀ ਸੰਧੂ, ਸੁਖਦੇਵ ਸਿੰਘ ਸਹਿਮੀ, ਰਵਿੰਦਰ ਸਿੰਘ, ਨਿਰਮਲ ਕੁਮਾਰ, ਰਾਜਬੀਰ ਸਿੰਘ ਤੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਹਾਜ਼ਰ ਸਨ।

 

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.