skip to content

Last Updated: November 23, 2026

Dainik Savera Times Logo

ਲੁਧਿਆਣਾ ਦੇ ਉਦਯੋਗਪਤੀ ਤੋਂ 7 ਕਰੋੜ ਦੀ ਠੱਗੀ: ED ਦੀ ਵੱਡੀ ਕਾਰਵਾਈ 11 ਥਾਵਾਂ ’ਤੇ ਛਾਪੇ

26 December 2025 ਅੱਪਡੇਟ ਕੀਤਾ ਗਿਆ

ਲੁਧਿਆਣਾ ਦੇ ਉਦਯੋਗਪਤੀ ਤੋਂ 7 ਕਰੋੜ ਦੀ ਠੱਗੀ: ED ਦੀ ਵੱਡੀ ਕਾਰਵਾਈ 11 ਥਾਵਾਂ ’ਤੇ ਛਾਪੇ

ਪੰਜਾਬ ਡੈਕਸ: ਐਨਫੋਰਸਮੈਂਟ ਡਾਇਰੈਕਟੋਰੇਟ ਨੇ ਡਿਜੀਟਲ ਅਰੈਸਟ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਵੱਡੀ ਕਾਰਵਾਈ ਕੀਤੀ ਹੈ। ਏਜੰਸੀ ਨੇ ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਅਸਾਮ ਵਿੱਚ ਇੱਕੋ ਸਮੇਂ 11 ਥਾਵਾਂ ’ਤੇ ਛਾਪੇ ਮਾਰੇ। ਇਹ ਕਾਰਵਾਈ ਲੁਧਿਆਣਾ ਦੇ ਉਦਯੋਗਪਤੀ ਐੱਸ ਪੀ ਓਸਵਾਲ ਤੋਂ ਲਗਭਗ 7 ਕਰੋੜ ਰੁਪਏ ਠੱਗਣ ਦੇ ਮਾਮਲੇ ਨਾਲ ਸੰਬੰਧਿਤ ਹੈ।

ਟੋਰਾਂਟੋ ਵਿੱਚ ਗੋਲੀਬਾਰੀ: 20 ਸਾਲਾ ਭਾਰਤੀ ਵਿਦਿਆਰਥੀ ਸ਼ਿਵਾਂਕ ਅਵਸਥੀ ਦੀ ਮੌਤ

ਜਾਂਚ ਦੌਰਾਨ ਈ ਡੀ ਨੇ ਕਈ ਮਹੱਤਵਪੂਰਨ ਦਸਤਾਵੇਜ਼ ਅਤੇ ਡਿਜੀਟਲ ਉਪਕਰਣ ਬਰਾਮਦ ਕੀਤੇ ਹਨ ਜੋ ਮਨੀ ਲਾਂਡਰਿੰਗ ਦੇ ਸਬੂਤ ਵਜੋਂ ਮੰਨੇ ਜਾ ਰਹੇ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਏਜੰਸੀ ਨੇ ਅਸਾਮ ਤੋਂ ਰੂਮੀ ਕਲੀਤਾ ਨਾਂ ਦੀ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਉੱਤੇ ਦੋਸ਼ ਹੈ ਕਿ ਉਸ ਨੇ ਪੈਸੇ ਟਰਾਂਸਫਰ ਕਰਨ ਲਈ ਆਪਣੇ ਬੈਂਕ ਖਾਤੇ ਦੀ ਵਰਤੋਂ ਕਰਨ ਦੀ ਪੇਸ਼ਕਸ਼ ਕੀਤੀ ਸੀ।

ਈ ਡੀ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਮਿਲੇ ਸਬੂਤਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਕਲੀਤਾ ਪੈਸਿਆਂ ਦੇ ਲੈਣ ਦੇਣ ਅਤੇ ਉਹਨਾਂ ਨੂੰ ਵੱਖ ਵੱਖ ਖਾਤਿਆਂ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਸੀ। ਅਦਾਲਤ ਨੇ ਉਸਨੂੰ 2 ਜਨਵਰੀ ਤੱਕ ਈ ਡੀ ਦੀ ਹਿਰਾਸਤ ਵਿੱਚ ਭੇਜਣ ਦੇ ਹੁਕਮ ਜਾਰੀ ਕੀਤੇ ਹਨ।

WATCH VIDEO: ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੱਢਿਆ ਦਸਤਾਰ ਮਾਰਚ

ਇਸ ਕਾਰਵਾਈ ਨਾਲ ਕੇਂਦਰੀ ਏਜੰਸੀ ਨੇ ਸਪਸ਼ਟ ਕੀਤਾ ਹੈ ਕਿ ਡਿਜੀਟਲ ਠੱਗੀ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ।

7-crore-fraud-of-ludhiana-industrialist

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.