skip to content

Last Updated: October 10, 2026

Dainik Savera Times Logo

Triple Suicide : 3 ਨਾਬਾਲਗ ਭੈਣਾਂ ਨੇ 9ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ, Korean Games ਖੇਡਣ ਦੀਆਂ ਸਨ ਆਦੀ

8 months ਪਹਿਲਾ

Triple Suicide : 3 ਨਾਬਾਲਗ ਭੈਣਾਂ ਨੇ 9ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ, Korean Games ਖੇਡਣ ਦੀਆਂ ਸਨ ਆਦੀ

Korean Game Addiction : ਟੀਲਾ ਮੋਡ ਪੁਲਿਸ ਸਟੇਸ਼ਨ ਖੇਤਰ ਵਿੱਚ ਸਥਿਤ ਭਾਰਤ ਸਿਟੀ ਸੋਸਾਇਟੀ ਵਿੱਚ ਇੱਕ ਇਮਾਰਤ ਦੀ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਤਿੰਨ ਨਾਬਾਲਗ ਭੈਣਾਂ ਨੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਣਕਾਰੀ ਅਨੁਸਾਰ, ਤਿੰਨੋਂ ਭੈਣਾਂ ਕੋਰੀਅਨ ਗੇਮਾਂ ਦੀਆਂ ਆਦੀ ਸਨ, ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਔਨਲਾਈਨ ਗੇਮਾਂ ਖੇਡਣ ਤੋਂ ਮਨ੍ਹਾ ਕਰ ਦਿੱਤਾ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਹ ਘਟਨਾ ਕੱਲ੍ਹ ਰਾਤ ਵਾਪਰੀ।

CBSE Admit Card 2026 : 10ਵੀਂ, 12ਵੀਂ ਜਮਾਤ ਦੇ ਵਿਦਿਆਰਥੀ ਕਿੱਥੋਂ ਹਾਸਿਲ ਕਰ ਸਕਣਗੇ ਹਾਲ ਟਿਕਟਾਂ ? ਜਾਣੋ ਪੂਰੀ ਪ੍ਰਕਿਰਿਆ

ਚੇਤਨ ਆਪਣੀਆਂ ਦੋ ਪਤਨੀਆਂ ਅਤੇ ਚਾਰ ਬੱਚਿਆਂ ਨਾਲ ਭਾਰਤ ਸਿਟੀ ਸੋਸਾਇਟੀ ਵਿੱਚ ਰਹਿੰਦਾ ਹੈ। ਵੱਡੀ ਧੀ, ਨਿਸ਼ਿਕਾ (16), ਵਿਚਕਾਰਲੀ ਧੀ, ਪ੍ਰਾਚੀ (14), ਅਤੇ ਛੋਟੀ ਧੀ, ਪਾਖੀ (12) ਨੇ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਛੋਟਾ ਭਰਾ ਮਾਨਸਿਕ ਤੌਰ ‘ਤੇ ਬਿਮਾਰ ਦੱਸਿਆ ਜਾ ਰਿਹਾ ਹੈ। ਕੋਵਿਡ-19 ਮਹਾਂਮਾਰੀ ਤੋਂ ਬਾਅਦ ਤਿੰਨੋਂ ਭੈਣਾਂ ਨੇ ਸਕੂਲ ਛੱਡ ਦਿੱਤਾ ਸੀ। ਰਿਸ਼ਤੇਦਾਰਾਂ ਅਤੇ ਗੁਆਂਢੀਆਂ ਦੇ ਅਨੁਸਾਰ, ਤਿੰਨੋਂ ਭੈਣਾਂ ਕੋਰੀਅਨ ਮੋਬਾਈਲ ਗੇਮ ਖੇਡਦੀਆਂ ਸਨ। ਪੁਲਿਸ ਤਿੰਨਾਂ ਭੈਣਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਰਹੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.