skip to content

Last Updated: November 25, 2026

Dainik Savera Times Logo

13 ਸਾਲਾ ਮੁੰਡੇ ਨੇ ਨਿਗਲ ਲਏ 200 ਚੁੰਬਕ, ਐਮਰਜੈਂਸੀ ਸਰਜਰੀ ਨਾਲ ਜਾਨ ਬਚੀ

26 October 2025 ਅੱਪਡੇਟ ਕੀਤਾ ਗਿਆ

13 ਸਾਲਾ ਮੁੰਡੇ ਨੇ ਨਿਗਲ ਲਏ 200 ਚੁੰਬਕ, ਐਮਰਜੈਂਸੀ ਸਰਜਰੀ ਨਾਲ ਜਾਨ ਬਚੀ

ਅੰਤਰਰਾਸ਼ਟਰੀ ਡੈਸਕ : ਨਿਊਜ਼ੀਲੈਂਡ ਦੇ ਟੌਰੰਗਾ ਹਸਪਤਾਲ ਵਿੱਚ ਡਾਕਟਰਾਂ ਨੇ ਇੱਕ 13 ਸਾਲ ਦੇ ਮੁੰਡੇ ਦੀ ਪੇਟ ਦਰਦ ਦੀ ਸ਼ਿਕਾਇਤ ‘ਤੇ ਜਾਂਚ ਕੀਤੀ ਤਾਂ ਉਹ ਹੈਰਾਨ ਰਹਿ ਗਏ। ਮੁੰਡੇ ਨੇ 100 ਤੋਂ ਵੱਧ ਛੋਟੇ ਪਰ ਬਹੁਤ ਹੀ ਸ਼ਕਤੀਸ਼ਾਲੀ ਚੁੰਬਕ ਨਿਗਲ ਲਏ ਸਨ, ਜੋ ਉਸਦੇ ਪੇਟ ਵਿੱਚ ਇਕੱਠੇ ਹੋ ਕੇ ਅੰਤੜੀਆਂ ਨੂੰ ਗੰਭੀਰ ਨੁਕਸਾਨ ਪਹੁੰਚਾ ਰਹੇ ਸਨ। ਚੁੰਬਕਾਂ ਦੀ ਵਜ੍ਹਾ ਨਾਲ ਅੰਤੜੀਆਂ ਦੀਆਂ ਕੰਧਾਂ ‘ਤੇ ਇੰਨਾ ਦਬਾਅ ਬਣ ਗਿਆ ਕਿ ਖੂਨ ਦਾ ਪ੍ਰਵਾਹ ਰੁਕ ਗਿਆ ਅਤੇ ਨੈਕਰੋਸਿਸ ਦੇ ਪੈਚ ਬਣ ਗਏ। ਮੁੰਡਾ ਚਾਰ ਦਿਨਾਂ ਤੋਂ ਪੇਟ ਦਰਦ ਤੋਂ ਪੀੜਤ ਸੀ ਅਤੇ ਜਦੋਂ ਦਰਦ ਅਸਹਿ ਹੋ ਗਿਆ, ਤਾਂ ਉਸਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਐਕਸ-ਰੇ ਅਤੇ ਹੋਰ ਟੈਸਟ ਕੀਤੇ ਤਾਂ ਪਤਾ ਲੱਗਾ ਕਿ ਅੰਤੜੀ ਵਿੱਚ ਚੁੰਬਕਾਂ ਦੀਆਂ ਚਾਰ ਜ਼ੰਜੀਰਾਂ ਫਸੀਆਂ ਹੋਈਆਂ ਹਨ। ਐਮਰਜੈਂਸੀ ਸਰਜਰੀ ਕਰਕੇ ਡਾਕਟਰਾਂ ਨੇ ਲਗਭਗ 200 ਚੁੰਬਕ ਕੱਢੇ ਅਤੇ ਅੰਤੜੀ ਦੇ ਖਰਾਬ ਹਿੱਸਿਆਂ ਨੂੰ ਵੀ ਹਟਾਇਆ। ਮੁੰਡੇ ਨੂੰ ਹਸਪਤਾਲ ਵਿੱਚ ਅੱਠ ਦਿਨਾਂ ਬਾਅਦ ਛੁੱਟੀ ਮਿਲੀ।

ਵੱਡੀ ਕਾਰਵਾਈ: ਸਬ-ਇੰਸਪੈਕਟਰ ਅਤੇ ਸਾਫਟਵੇਅਰ ਇੰਜੀਨੀਅਰ ਦੋਸ਼ੀ ਕਰਾਰ

ਇਹ ਮਾਮਲਾ ਨਾ ਸਿਰਫ਼ ਉੱਚ-ਸ਼ਕਤੀ ਵਾਲੇ ਚੁੰਬਕਾਂ ਦੇ ਨਿਗਲਣ ਦੇ ਖ਼ਤਰਿਆਂ ਨੂੰ ਉਜਾਗਰ ਕਰਦਾ ਹੈ, ਸਗੋਂ ਔਨਲਾਈਨ ਖਰੀਦਦਾਰੀ ਦੇ ਰਿਸਕ ਨੂੰ ਵੀ ਰੋਸ਼ਨ ਕਰਦਾ ਹੈ। ਮੁੰਡੇ ਨੇ ਦੱਸਿਆ ਕਿ ਚੁੰਬਕਾਂ ਦੀ ਖਰੀਦ ਚੀਨੀ ਈ-ਕਾਮਰਸ ਪਲੇਟਫਾਰਮ ਟੇਮੂ ਰਾਹੀਂ ਕੀਤੀ ਗਈ ਸੀ। ਇਹ ਚੁੰਬਕ ਨਿਓਡੀਮੀਅਮ-ਆਇਰਨ-ਬੋਰੋਨ ਦੇ ਬਣੇ ਹੁੰਦੇ ਹਨ ਜੋ ਆਮ ਚੁੰਬਕਾਂ ਨਾਲੋਂ ਕਈ ਗੁਣਾ ਵਧੇਰੇ ਸ਼ਕਤੀਸ਼ਾਲੀ ਹੁੰਦੇ ਹਨ।ਨਿਊਜ਼ੀਲੈਂਡ ਨੇ 2013 ਵਿੱਚ ਅਜਿਹੇ ਚੁੰਬਕਾਂ ਦੀ ਵਿਕਰੀ ‘ਤੇ ਪਾਬੰਦੀ ਲਾ ਦਿੱਤੀ ਸੀ, ਪਰ ਇਹ ਅਜੇ ਵੀ ਔਨਲਾਈਨ ਉਪਲਬਧ ਹਨ। ਟੇਮੂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ, ਹਾਲਾਂਕਿ ਉਨ੍ਹਾਂ ਕੋਲ ਇਹ ਪੁਸ਼ਟੀ ਨਹੀਂ ਹੈ ਕਿ ਚੁੰਬਕ ਉਨ੍ਹਾਂ ਦੇ ਪਲੇਟਫਾਰਮ ਰਾਹੀਂ ਹੀ ਖਰੀਦੇ ਗਏ ਸਨ।

VD : ਗੁਰਦੁਆਰਾ ਲੰਗਰ ਸਾਹਿਬ ਨੇ ਹੜ੍ਹ ਪ੍ਰਭਾਵਿਤ ਪੰਜਾਬ ਵਿੱਚ ਕਣਕ ਦੇ ਬੀਜ ਅਤੇ ਖਾਦ ਵੰਡੇ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.