
ਦਿੱਲੀ ਤੋਂ ਆਈ ਇੱਕ ਹੈਰਾਨ ਕਰਨ ਵਾਲੀ ਖ਼ਬਰ ਨੇ ਖਪਤਕਾਰਾਂ ਦੀ ਸੁਰੱਖਿਆ ‘ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ। Delhi Police ਦੀ ਕ੍ਰਾਈਮ ਬ੍ਰਾਂਚ ਨੇ ਵੱਡੀ ਕਾਰਵਾਈ ਕਰਦੇ ਹੋਏ 1 ਲੱਖ ਨਕਲੀ ENO ਪਾਊਚ ਅਤੇ 50,000 ਨਕਲੀ ਕੌਫੀ ਸੈਸ਼ੇ ਜ਼ਬਤ ਕੀਤੇ ਹਨ।
ਕੀ ਸੀ ਪੂਰਾ ਮਾਮਲਾ?
ਇਸ ਕਾਰਵਾਈ ਦੌਰਾਨ 2 ਗੈਰ-ਕਾਨੂੰਨੀ ਨਿਰਮਾਣ ਇਕਾਈਆਂ ਬੇਨਕਾਬ ਹੋਈਆਂ
4 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ।ਫਿਲਿੰਗ ਮਸ਼ੀਨਾਂ, ਕੱਚਾ ਮਾਲ ਅਤੇ ਨਕਲੀ ਪੈਕੇਜਿੰਗ ਜ਼ਬਤ ਕੀਤੀ ਗਈ ।ਇਹ ਸਾਰਾ ਨਕਲੀ ਸਮਾਨ ਮਾਰਕੀਟ ਵਿੱਚ ਅਸਲੀ ਉਤਪਾਦਾਂ ਵਾਂਗ ਵੇਚਿਆ ਜਾ ਰਿਹਾ ਸੀ।
ਨਕਲੀ ਕੌਫੀ ਦਾ ਵਧਦਾ ਖਤਰਾ
ਰਿਪੋਰਟਾਂ ਅਨੁਸਾਰ, ਨਕਲੀ ਕੌਫੀ ਵਿੱਚ ਮਿੱਟੀ, ਸੋਇਆਬੀਨ, ਮੱਕੀ ਅਤੇ ਚਿਕੋਰੀ ਪਾਊਡਰ ਵਰਗੀਆਂ ਚੀਜ਼ਾਂ ਮਿਲਾਈਆਂ ਜਾਂਦੀਆਂ ਹਨ।ਇਹ ਸਿਹਤ ਲਈ ਖਤਰਨਾਕ ਹੋ ਸਕਦੀਆਂ ਹਨ।ਭਾਰਤ ਵਿੱਚ ਨਕਲੀ ਉਤਪਾਦਾਂ ਕਾਰਨ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ।
ਘਰ ਵਿੱਚ ਕੌਫੀ ਦੀ ਸ਼ੁੱਧਤਾ ਕਿਵੇਂ ਚੈੱਕ ਕਰੀਏ?
Food Safety and Standards Authority of India (FSSAI) ਨੇ ਦੋ ਆਸਾਨ ਟੈਸਟ ਦੱਸੇ ਹਨ:
ਸ਼ੁੱਧ ਕੌਫੀ: ਤਲ ‘ਚ ਕੁਝ ਨਹੀਂ ਜਮੇਗਾ
ਮਿਲਾਵਟੀ ਕੌਫੀ: ਹੇਠਾਂ ਤਲਛਟ ਬਣੇਗੀ
ਸ਼ੁੱਧ ਕੌਫੀ: ਉੱਪਰ ਤੈਰਦੀ ਰਹੇਗੀ, ਹੌਲੀ-ਹੌਲੀ ਘੁੱਲੇਗੀ
ਮਿਲਾਵਟੀ ਕੌਫੀ: ਤੇਜ਼ੀ ਨਾਲ ਰੰਗ ਛੱਡੇਗੀ ਅਤੇ ਘੁੱਲ ਜਾਵੇਗੀ
ਖਰੀਦਦਾਰੀ ਕਰਦੇ ਸਮੇਂ ਧਿਆਨ ਵਿੱਚ ਰੱਖੋ
FSSAI ਮੁਤਾਬਕ ਹਮੇਸ਼ਾਂ ਲਾਇਸੈਂਸ ਨੰਬਰ ਚੈੱਕ ਕਰੋ । ਮੈਨੂਫੈਕਚਰਿੰਗ ਅਤੇ ਐਕਸਪਾਇਰੀ ਡੇਟ ਵੇਖੋ
ਸੁਆਦ ਜਾਂ ਸੁਗੰਧ ਵਿੱਚ ਗੜਬੜ ਹੋਵੇ ਤਾਂ ਵਰਤੋਂ ਨਾ ਕਰੋ ।ਸ਼ੱਕ ਹੋਣ ‘ਤੇ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰੋ
ਨਕਲੀ ਖਾਣ-ਪੀਣ ਦੇ ਸਮਾਨ ਦਾ ਵਧਦਾ ਖਤਰਾ ਸਾਬਤ ਕਰਦਾ ਹੈ ਕਿ ਖਪਤਕਾਰਾਂ ਨੂੰ ਹੋਰ ਜਾਗਰੂਕ ਹੋਣ ਦੀ ਲੋੜ ਹੈ। ਸਿਰਫ਼ ਸਾਵਧਾਨੀ ਅਤੇ ਸਹੀ ਜਾਣਕਾਰੀ ਨਾਲ ਹੀ ਅਸੀਂ ਆਪਣੇ ਸਿਹਤ ਦੀ ਰੱਖਿਆ ਕਰ ਸਕਦੇ ਹਾਂ।