
ਅੰਤਰਰਾਸ਼ਟਰੀ ਡੈਕਸ: ਭਾਰਤ ਸਰਕਾਰ ਦੀ ਸਖ਼ਤੀ ਤੋਂ ਬਾਅਦ ਇਲਾਨ ਮਸਕ ਦੇ ਪਲੇਟਫਾਰਮ ਐਕਸ ਨੇ 600 ਅਸ਼ਲੀਲ ਖਾਤੇ ਹਟਾਏ ਅਤੇ 3500 ਤੋਂ ਵੱਧ ਅਪੱਤਜਨਕ ਪੋਸਟਾਂ ਮਿਟਾਈਆਂ। ਕੰਪਨੀ ਨੇ ਭਾਰਤੀ ਕਾਨੂੰਨਾਂ ਦੀ ਪਾਲਣਾ ਦਾ ਭਰੋਸਾ ਦਿੱਤਾ ਹੈ।
ਇਹ ਕਾਰਵਾਈ ਉਸ 72 ਘੰਟਿਆਂ ਦੇ ਅਲਟੀਮੇਟਮ ਤੋਂ ਬਾਅਦ ਹੋਈ ਹੈ ਜੋ ਕੇਂਦਰੀ ਇਲੈਕਟ੍ਰਾਨਿਕਸ ਅਤੇ ਜਾਣਕਾਰੀ ਤਕਨਾਲੋਜੀ ਮੰਤਰਾਲੇ ਵੱਲੋਂ ਐਕਸ ਨੂੰ ਜਾਰੀ ਕੀਤਾ ਗਿਆ ਸੀ। ਮੰਤਰਾਲੇ ਨੇ ਐਕਸ ਦੇ ਏਆਈ ਚੈਟਬੋਟ “ਗਰੋਕ” ਵੱਲੋਂ ਔਰਤਾਂ ਦੀਆਂ ਅਪੱਤਜਨਕ ਅਤੇ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਬਣਾਉਣ ‘ਤੇ ਗੰਭੀਰ ਐਤਰਾਜ਼ ਜਤਾਇਆ ਸੀ ਅਤੇ ਇਸਨੂੰ ਏਆਈ ਦੀ ਭਾਰੀ ਦੁਰਵਰਤੋਂ ਕਿਹਾ ਗਿਆ ਸੀ। ਸਰਕਾਰ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਕੰਪਨੀ ਨੇ 72 ਘੰਟਿਆਂ ਵਿੱਚ ਕਾਰਵਾਈ ਨਾ ਕੀਤੀ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕੀ ਮੀਕਾ ਸਿੰਘ ਨੇ ਸੁਪਰੀਮ ਕੋਰਟ ‘ਚ ਪੇਸ਼ ਕੀਤੀ ਪਸ਼ੂ ਕਲਿਆਣ ਦੀ ਅਰਜ਼ੀ ਜਾਂ ਸਿਰਫ਼ ਅਫ਼ਵਾਹ…
ਇਲਾਨ ਮਸਕ ਦੇ ਐਕਸ ਪਲੇਟਫਾਰਮ ਦੇ ਏਆਈ ਟੂਲ “ਗਰੋਕ” ‘ਤੇ ਔਰਤਾਂ ਅਤੇ ਬੱਚਿਆਂ ਦੀਆਂ ਅਸ਼ਲੀਲ ਡੀਪਫੇਕ ਤਸਵੀਰਾਂ ਬਣਾਉਣ ਦੇ ਇਲਜ਼ਾਮ ਲੱਗੇ ਹਨ। ਭਾਰਤ ਸਮੇਤ ਕਈ ਦੇਸ਼ਾਂ ਨੇ ਇਸ ‘ਤੇ ਚਿੰਤਾ ਜਤਾਈ ਹੈ ਅਤੇ ਇਸਨੂੰ ਔਰਤਾਂ ਦੀ ਸੁਰੱਖਿਆ ਲਈ ਖ਼ਤਰਾ ਕਰਾਰ ਦਿੱਤਾ ਹੈ।
ਇਸ ਮਾਮਲੇ ਦੀ ਗੰਭੀਰਤਾ ਨੂੰ ਇੱਕ ਗੈਰ-ਲਾਭਕਾਰੀ ਸੰਸਥਾ ਏਆਈ ਫੋਰੈਂਸਿਕਸ ਦੀ ਰਿਪੋਰਟ ਰਾਹੀਂ ਸਮਝਿਆ ਜਾ ਸਕਦਾ ਹੈ। ਸੰਸਥਾ ਨੇ ਦਾਅਵਾ ਕੀਤਾ ਹੈ ਕਿ 25 ਦਸੰਬਰ ਤੋਂ 1 ਜਨਵਰੀ ਤੱਕ ਗਰੋਕ ਵੱਲੋਂ ਤਿਆਰ ਕੀਤੀਆਂ 20000 ਤਸਵੀਰਾਂ ਦੀ ਜਾਂਚ ਕੀਤੀ ਗਈ ਜਿਸ ਵਿੱਚੋਂ ਲਗਭਗ 2 ਫੀਸਦੀ ਤਸਵੀਰਾਂ ਅਜਿਹੀਆਂ ਸਨ ਜੋ 18 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਬਿਕਿਨੀ ਜਾਂ ਪਾਰਦਰਸ਼ੀ ਕੱਪੜਿਆਂ ਵਿੱਚ ਦਰਸਾਉਂਦੀਆਂ ਸਨ।
Nuclear war ਲਈ ਬਣਾਇਆ ਗਿਆ ਅਮਰੀਕਾ ਦਾ ਖ਼ਤਰਨਾਕ ਜਹਾਜ਼ 51 ਸਾਲਾਂ ਬਾਅਦ ਆਇਆ ਸਾਹਮਣੇ
ਇਨ੍ਹਾਂ ਖੁਲਾਸਿਆਂ ਦੇ ਆਧਾਰ ‘ਤੇ ਭਾਰਤ ਸਰਕਾਰ ਨੇ ਐਕਸ ਪਲੇਟਫਾਰਮ ਉੱਤੇ ਸਖ਼ਤ ਰਵੱਈਆ ਅਪਣਾਉਂਦਿਆਂ ਤੁਰੰਤ ਕਾਰਵਾਈ ਕੀਤੀ ਹੈ। ਇਹ ਮਾਮਲਾ ਏਆਈ ਦੀ ਨੈਤਿਕਤਾ ਅਤੇ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਨੂੰ ਲੈ ਕੇ ਵਿਸ਼ਵ ਪੱਧਰ ‘ਤੇ ਚਰਚਾ ਦਾ ਕੇਂਦਰ ਬਣ ਗਿਆ ਹੈ।


मेष: दिन शुभ रहेगा...