Last Updated: November 7, 2026

Dainik Savera Times Logo

ਟੌਸ ਤੋਂ ਲੈ ਕੇ ਟਰਾਫੀ ਤੱਕ, IND-PAK ਮਹਿਲਾ ਟਕਰ ‘ਚ ਰਿਸ਼ਤੇ ਠੰਢੇ

2 October 2025 ਅੱਪਡੇਟ ਕੀਤਾ ਗਿਆ

ਟੌਸ ਤੋਂ ਲੈ ਕੇ ਟਰਾਫੀ ਤੱਕ, IND-PAK ਮਹਿਲਾ ਟਕਰ ‘ਚ ਰਿਸ਼ਤੇ ਠੰਢੇ

ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਦੀਆਂ ਮਹਿਲਾ ਟੀਮਾਂ ਵਿਚਕਾਰ 5 ਅਕਤੂਬਰ ਨੂੰ ਕੋਲੰਬੋ ‘ਚ ਹੋਣ ਵਾਲਾ ਵਨਡੇ ਵਿਸ਼ਵ ਕੱਪ ਮੈਚ ਰਵਾਇਤੀ ਹੱਥ ਮਿਲਾਉਣ ਦੀ ਪ੍ਰਥਾ ਤੋਂ ਵੱਖ ਹੋਵੇਗਾ। BCCI ਨੇ ਪੁਸ਼ਟੀ ਕੀਤੀ ਹੈ ਕਿ ਪੁਰਸ਼ ਟੀਮ ਵਾਂਗ, ਮਹਿਲਾ ਟੀਮ ਵੀ ਸਰਕਾਰੀ ਨੀਤੀ ਦੇ ਅਨੁਸਾਰ ਪਾਕਿਸਤਾਨੀ ਖਿਡਾਰੀਆਂ ਨਾਲ ਕੋਈ ਹੱਥ ਨਹੀਂ ਮਿਲਾਏਗੀ — ਨਾ ਟੌਸ ‘ਤੇ, ਨਾ ਮੈਚ ਤੋਂ ਬਾਅਦ। ਇਹ ਫੈਸਲਾ ਉਸ ਤਣਾਅਪੂਰਨ ਮਾਹੌਲ ਦੀ ਪੈਦਾਵਾਰ ਹੈ ਜੋ ਹਾਲ ਹੀ ਵਿੱਚ ਏਸ਼ੀਆ ਕੱਪ ਫਾਈਨਲ ‘ਚ ਪਾਕਿਸਤਾਨੀ ਕ੍ਰਿਕਟ ਬੋਰਡ ਦੇ ਮੁਖੀ ਮੋਹਸਿਨ ਨਕਵੀ ਵੱਲੋਂ ਭਾਰਤੀ ਖਿਡਾਰੀ ਸੂਰਿਆਕੁਮਾਰ ਯਾਦਵ ਨੂੰ ਟਰਾਫੀ ਨਾ ਸੌਂਪਣ ਕਾਰਨ ਹੋਇਆ।

ਨਾਗਪੁਰ ‘ਚ ਗੂੰਜਿਆ ਰਾਸ਼ਟਰਵਾਦ: ਭਾਗਵਤ ਨੇ ਦਿੱਤਾ ਏਕਤਾ ਦਾ ਸੰਦੇਸ਼

BCCI ਸੂਤਰਾਂ ਅਨੁਸਾਰ, ਮੈਚ ਰੈਫਰੀ ਨਾਲ ਕੋਈ ਸਾਂਝਾ ਫੋਟੋਸ਼ੂਟ ਨਹੀਂ ਹੋਵੇਗਾ ਅਤੇ ਟੌਸ ਵੀ ਕਿਸੇ ਤੀਜੇ ਦੇਸ਼ ਦੇ ਸਾਬਕਾ ਖਿਡਾਰੀ ਦੁਆਰਾ ਕਰਵਾਇਆ ਜਾਵੇਗਾ। ਇਹ ਮਾਹੌਲ 2022 ਦੇ ਮਹਿਲਾ ਵਿਸ਼ਵ ਕੱਪ ਤੋਂ ਬਿਲਕੁਲ ਵੱਖਰਾ ਹੈ, ਜਦੋਂ ਪਾਕਿਸਤਾਨੀ ਕਪਤਾਨ ਬਿਸਮਾਹ ਮਾਰੂਫ ਦੀ ਧੀ ਨਾਲ ਭਾਰਤੀ ਖਿਡਾਰੀਆਂ ਦੀਆਂ ਮਿੱਠੀਆਂ ਮੋਮੈਂਟਸ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਸਨ। ਪਰ 2025 ‘ਚ, ਹਰਮਨਪ੍ਰੀਤ ਕੌਰ ਅਤੇ ਫਾਤਿਮਾ ਸਨਾ ਵਿਚਕਾਰ ਇੱਕ ਆਮ ਗੱਲਬਾਤ ਵੀ ਮੁਸ਼ਕਲ ਹੋ ਗਈ ਹੈ। IND vs PAK ਦੀ ਇਹ ਟਕਰ ਸਿਰਫ਼ ਮੈਚ ਨਹੀਂ, ਸਗੋਂ ਮੌਨ ਸੰਦੇਸ਼ਾਂ ਦੀ ਲੜਾਈ ਬਣ ਚੁੱਕੀ ਹੈ।

ਨਾਗਪੁਰ ਤੋਂ ਭਾਗਵਤ ਦੀ ਗੂੰਜ: ਹਿੰਸਾ ਨਹੀਂ, ਤਬਦੀਲੀ ਲਈ ਲੋਕਤੰਤਰ ਚਾਹੀਦਾ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.