skip to content

Last Updated: November 7, 2026

Dainik Savera Times Logo

ਦੇਸ਼ ਭਰ ਤੋਂ ਆਈਆਂ ਮਹਿਲਾ ਨੇ ਜੰਮੂ ਵਿੱਚ ਲਾਇਆ ਰੰਗਾਂ ਦਾ ਮੇਲਾ

31 January 2026 ਅੱਪਡੇਟ ਕੀਤਾ ਗਿਆ

ਦੇਸ਼ ਭਰ ਤੋਂ ਆਈਆਂ ਮਹਿਲਾ ਨੇ ਜੰਮੂ ਵਿੱਚ ਲਾਇਆ ਰੰਗਾਂ ਦਾ ਮੇਲਾ

ਨੈਸ਼ਨਲ ਡੈਸਕ: ਜੰਮੂ ਅਤੇ ਕਸ਼ਮੀਰ ਰੂਰਲ ਲਾਈਵਲੀਹੁੱਡ ਮਿਸ਼ਨ ਵੱਲੋਂ ਜੰਮੂ ਦੇ ਕਲਾ ਕੇਂਦਰ ਵਿੱਚ ਅੱਜ ਤੋਂ ਸਰਾਸ ਮੇਲੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜੋ 9 ਫਰਵਰੀ ਤੱਕ ਜਾਰੀ ਰਹੇਗਾ। ਦਸ ਦਿਨਾਂ ਤਕ ਚੱਲਣ ਵਾਲਾ ਇਹ ਮੇਲਾ ਦੇਸ਼ ਦੇ ਪਿੰਡਾਂ ਦੀ ਰਚਨਾਤਮਕਤਾ ਅਤੇ ਲੋਕ ਸੰਸਕ੍ਰਿਤੀ ਨੂੰ ਇੱਕ ਛੱਤ ਹੇਠ ਇਕੱਠਾ ਕਰੇਗਾ।

ਸਲਮਾਨ ਖਾਨ ਨੇ ਟੀਜ਼ਰ ਦੀ ਨਜ਼ਰ ‘ਤੇ ਟਿੱਪਣੀਆਂ ਕਰਨ ਵਾਲਿਆਂ ਨੂੰ ਦਿੱਤਾ ਤਿੱਖਾ ਜਵਾਬ

ਇਹ ਰਾਸ਼ਟਰੀ ਪੱਧਰੀ ਸਰਾਸ ਮੇਲਾ ਦੇਸ਼ ਭਰ ਤੋਂ ਆਈਆਂ ਪਿੰਡਾਂ ਦੀਆਂ ਮਹਿਲਾ ਉਦਯੋਗਪਤੀਆਂ ਨੂੰ ਇੱਕ ਮੰਚ ਪ੍ਰਦਾਨ ਕਰਦਾ ਹੈ ਜਿੱਥੇ ਉਹ ਆਪਣੇ ਹੂੰਨਰ ਅਤੇ ਉਤਪਾਦਾਂ ਦੀ ਨਮਾਇਸ਼ ਕਰਦੀਆਂ ਹਨ। ਇਹ ਮੇਲਾ ਉਨ੍ਹਾਂ ਨੂੰ ਨਵੇਂ ਗਾਹਕਾਂ ਨਾਲ ਜੁੜਨ ਅਤੇ ਵੱਡੇ ਬਾਜ਼ਾਰ ਤੱਕ ਪਹੁੰਚ ਬਣਾਉਣ ਦਾ ਮੌਕਾ ਦਿੰਦਾ ਹੈ। ਰਵਾਇਤੀ ਹਥਕਲਾਵਾਂ ਦੇ ਉਤਪਾਦਾਂ ਤੋਂ ਲੈ ਕੇ ਦੇਸੀ ਖਾਣ-ਪੀਣ ਤੱਕ, ਇਹ ਮੇਲਾ ਮਹਿਲਾਵਾਂ ਦੀ ਆਤਮਨਿਰਭਰਤਾ ਅਤੇ ਆਤਮ ਵਿਸ਼ਵਾਸ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਕੀ ਤੁਸੀਂ ਜਾਣਦੇ ਹੋ ਭਾਰਤ ਕੋਲ ਹੁਣ 98 ਰਾਮਸਰ ਸਾਈਟਾਂ ਹਨ ਨਹੀਂ ਤਾ ਜਾਣੋਂ ਪੂਰਾ ਵੇਰਵਾ।

ਸਰਾਸ ਮੇਲੇ ਵਿੱਚ ਜੰਮੂ ਕਸ਼ਮੀਰ ਅਤੇ ਹੋਰ ਰਾਜਾਂ ਤੋਂ ਆਈਆਂ ਮਹਿਲਾਵਾਂ ਆਪਣੇ ਉਤਪਾਦਾਂ ਦੀ ਨਮਾਇਸ਼ ਕਰ ਰਹੀਆਂ ਹਨ। ਉਨ੍ਹਾਂ ਨੂੰ ਨਵੇਂ ਗਾਹਕਾਂ ਨਾਲ ਗੱਲਬਾਤ ਕਰਨ ਅਤੇ ਬ੍ਰਾਂਡਿੰਗ ਸਿੱਖਣ ਦਾ ਮੌਕਾ ਮਿਲ ਰਿਹਾ ਹੈ। ਹਰ ਸਟਾਲ ਖੇਤਰ ਦੀ ਕਲਾ ਅਤੇ ਰਵਾਇਤ ਨੂੰ ਦਰਸਾਉਂਦਾ ਹੈ। ਦੌਰੰਤਿਆਂ ਲਈ ਇਹ ਮੇਲਾ ਖਰੀਦਦਾਰੀ ਦੇ ਨਾਲ ਪਿੰਡਾਂ ਦੀ ਸੰਸਕ੍ਰਿਤੀ ਨੂੰ ਜਾਣਨ ਦਾ ਮੌਕਾ ਵੀ ਹੈ। ਇਹ ਉਤਪਾਦਕਾਂ ਨੂੰ ਉਪਭੋਗਤਾਵਾਂ ਨਾਲ ਜੋੜ ਕੇ ਉਨ੍ਹਾਂ ਦੀ ਆਮਦਨ ਅਤੇ ਆਤਮਨਿਰਭਰਤਾ ਵਧਾਉਂਦਾ ਹੈ।

women-from-across-india

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.