
ਸੋਸ਼ਲ ਮੀਡੀਆ ਪਲੇਟਫਾਰਮ Instagram ਆਪਣੇ ਯੂਜ਼ਰਾਂ ਲਈ ਲਗਾਤਾਰ ਨਵੇਂ ਫੀਚਰ ਲਿਆਉਂਦਾ ਰਹਿੰਦਾ ਹੈ। ਹੁਣ ਕੰਪਨੀ ਨੇ ਇੱਕ ਨਵਾਂ ਫੀਚਰ “Instants” ਸ਼ੁਰੂ ਕੀਤਾ ਹੈ, ਜੋ Snapchat ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਫੀਚਰ ਰਾਹੀਂ ਯੂਜ਼ਰ ਆਪਣੇ ਦੋਸਤਾਂ ਨਾਲ ਫੋਟੋਆਂ ਤੁਰੰਤ ਸਾਂਝੀਆਂ ਕਰ ਸਕਦੇ ਹਨ, ਜੋ 24 ਘੰਟਿਆਂ ਬਾਅਦ ਆਪਣੇ ਆਪ ਗਾਇਬ ਹੋ ਜਾਂਦੀਆਂ ਹਨ।
Instagram ਦਾ ਮਕਸਦ ਇਸ ਫੀਚਰ ਰਾਹੀਂ ਲੋਕਾਂ ਨੂੰ ਜ਼ਿਆਦਾ ਨੈਚਰਲ ਅਤੇ ਰੀਅਲ-ਟਾਈਮ ਕੰਟੈਂਟ ਸਾਂਝਾ ਕਰਨ ਲਈ ਪ੍ਰੇਰਿਤ ਕਰਨਾ ਹੈ। ਹੁਣ ਯੂਜ਼ਰ ਸਿਰਫ਼ ਫਿਲਟਰ ਵਾਲੀਆਂ ਜਾਂ ਐਡਿਟ ਕੀਤੀਆਂ ਫੋਟੋਆਂ ਹੀ ਨਹੀਂ, ਸਗੋਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਅਸਲੀ ਪਲ ਵੀ ਤੁਰੰਤ ਸਾਂਝੇ ਕਰ ਸਕਦੇ ਹਨ।
ਕਿਵੇਂ ਕੰਮ ਕਰਦਾ ਹੈ Instagram Instants?
ਜਦੋਂ ਕੋਈ ਯੂਜ਼ਰ ਪਹਿਲੀ ਵਾਰ Instants ਫੀਚਰ ਖੋਲ੍ਹਦਾ ਹੈ, ਤਾਂ ਉਸਦੇ ਸਾਹਮਣੇ ਸਿੱਧਾ ਕੈਮਰਾ ਸਕ੍ਰੀਨ ਆ ਜਾਂਦਾ ਹੈ। ਸਕ੍ਰੀਨ ਦੇ ਹੇਠਾਂ “Friends” ਅਤੇ “Close Friends” ਦੇ ਦੋ ਵਿਕਲਪ ਦਿੱਤੇ ਜਾਂਦੇ ਹਨ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਫੀਚਰ ਡਿਫਾਲਟ ਤੌਰ ‘ਤੇ “Friends” ‘ਤੇ ਸੈੱਟ ਹੁੰਦਾ ਹੈ। ਇਸਦਾ ਮਤਲਬ ਹੈ ਕਿ ਜਿਵੇਂ ਹੀ ਤੁਸੀਂ ਕੋਈ ਫੋਟੋ ਕਲਿੱਕ ਕਰਦੇ ਹੋ, ਉਹ ਆਪਣੇ ਆਪ ਉਹਨਾਂ ਸਾਰੇ ਲੋਕਾਂ ਕੋਲ ਭੇਜੀ ਜਾ ਸਕਦੀ ਹੈ ਜਿਨ੍ਹਾਂ ਨੂੰ ਤੁਸੀਂ Follow Back ਕਰਦੇ ਹੋ।
ਕਈ ਯੂਜ਼ਰ ਇਸ ਗੱਲ ਨੂੰ ਸਮਝ ਨਹੀਂ ਪਾਉਂਦੇ ਅਤੇ ਗਲਤੀ ਨਾਲ ਆਪਣੀ ਨਿੱਜੀ ਫੋਟੋ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਭੇਜ ਦਿੰਦੇ ਹਨ। ਇਹੀ ਕਾਰਨ ਹੈ ਕਿ ਇਹ ਫੀਚਰ ਚਰਚਾ ਅਤੇ ਉਲਝਣ ਦਾ ਕਾਰਨ ਬਣ ਰਿਹਾ ਹੈ।
Instagram Instants ਨੂੰ ਕਿਵੇਂ ਬੰਦ ਕਰੀਏ?
ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਇਹ ਫੀਚਰ ਤੁਹਾਡੇ Instagram ‘ਤੇ ਦਿਖਾਈ ਦੇਵੇ, ਤਾਂ ਤੁਸੀਂ ਇਸਨੂੰ ਆਸਾਨੀ ਨਾਲ ਬੰਦ ਕਰ ਸਕਦੇ ਹੋ।
ਇਹ ਸਟੈਪ ਫਾਲੋ ਕਰੋ:
ਆਪਣੀ Instagram Profile ਖੋਲ੍ਹੋ
ਉੱਪਰ ਸੱਜੇ ਪਾਸੇ ਦਿੱਤੇ ਤਿੰਨ ਲਾਈਨਾਂ ਵਾਲੇ Menu ‘ਤੇ ਟੈਪ ਕਰੋ
“Settings” ਵਿੱਚ ਜਾਓ
ਹੇਠਾਂ ਸਕ੍ਰੋਲ ਕਰਕੇ “Content Preferences” ਚੁਣੋ
ਇੱਥੇ ਤੁਹਾਨੂੰ “Hide Instants in Inbox” ਦਾ ਵਿਕਲਪ ਮਿਲੇਗਾ
ਇਸਨੂੰ ON ਕਰ ਦਿਓ
ਇਸ ਤੋਂ ਬਾਅਦ ਤੁਹਾਡੇ Inbox ਵਿੱਚ Instants ਫੀਚਰ ਦਿਖਾਈ ਨਹੀਂ ਦੇਵੇਗਾ। ਨਾਲ ਹੀ ਤੁਸੀਂ ਦੂਜਿਆਂ ਵੱਲੋਂ ਭੇਜੇ Instants ਵੀ ਨਹੀਂ ਵੇਖ ਸਕੋਗੇ।
ਕੀ Instants ਨੂੰ ਬਿਨਾਂ ਪੂਰੀ ਤਰ੍ਹਾਂ ਬੰਦ ਕੀਤੇ ਵੀ ਰੋਕਿਆ ਜਾ ਸਕਦਾ ਹੈ?
ਹਾਂ, Instagram ਨੇ ਇਸ ਲਈ ਵੀ ਇੱਕ ਆਸਾਨ ਟ੍ਰਿਕ ਦਿੱਤੀ ਹੈ।ਜੇਕਰ ਤੁਸੀਂ ਸਿਰਫ਼ ਨੋਟੀਫਿਕੇਸ਼ਨ ਰੋਕਣਾ ਚਾਹੁੰਦੇ ਹੋ, ਤਾਂ ਆਪਣੇ Inbox ਵਿੱਚ Instants Stack ਨੂੰ Tap ਅਤੇ Hold ਕਰੋ ਅਤੇ ਫਿਰ ਇਸਨੂੰ ਸੱਜੇ ਪਾਸੇ Swipe ਕਰ ਦਿਓ।ਇਸ ਨਾਲ Instants ਦੀਆਂ Notifications ਕੁਝ ਸਮੇਂ ਲਈ ਬੰਦ ਹੋ ਜਾਣਗੀਆਂ।
ਗਲਤੀ ਨਾਲ ਭੇਜੀ ਫੋਟੋ ਨੂੰ ਕਿਵੇਂ ਡਿਲੀਟ ਕਰੀਏ?
ਕਈ ਵਾਰ ਯੂਜ਼ਰ ਗਲਤੀ ਨਾਲ ਕੋਈ ਫੋਟੋ ਆਪਣੇ ਸਾਰੇ Friends ਨੂੰ ਭੇਜ ਦਿੰਦੇ ਹਨ। Instagram ਨੇ ਇਸ ਸਮੱਸਿਆ ਲਈ Delete ਦਾ ਵਿਕਲਪ ਦਿੱਤਾ ਹੈ।Instants ਦੇ Gallery Section ਵਿੱਚ ਜਾ ਕੇ ਤੁਸੀਂ ਭੇਜੀ ਗਈ ਫੋਟੋ ਨੂੰ ਡਿਲੀਟ ਕਰ ਸਕਦੇ ਹੋ।ਹਾਲਾਂਕਿ ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਜਿਵੇਂ ਹੀ ਤੁਸੀਂ ਫੋਟੋ Delete ਕਰੋਗੇ, ਉਹ ਇੱਕੋ ਸਮੇਂ ਸਾਰੇ ਲੋਕਾਂ ਦੀ Feed ਤੋਂ ਹਟ ਜਾਵੇਗੀ। ਇਸ ਵੇਲੇ Instagram ਵਿੱਚ ਕਿਸੇ ਇੱਕ ਵਿਅਕਤੀ ਲਈ ਵੱਖਰੇ ਤੌਰ ‘ਤੇ ਫੋਟੋ ਹਟਾਉਣ ਦਾ ਵਿਕਲਪ ਉਪਲਬਧ ਨਹੀਂ ਹੈ।
ਯੂਜ਼ਰਾਂ ਲਈ ਕਿਉਂ ਜ਼ਰੂਰੀ ਹੈ ਸਾਵਧਾਨ ਰਹਿਣਾ?
ਇਹ ਫੀਚਰ ਤੇਜ਼ ਅਤੇ ਮਜ਼ੇਦਾਰ ਹੈ, ਪਰ ਇਸਦੀ Default Sharing Setting ਕਈ ਵਾਰ ਪ੍ਰਾਈਵੇਸੀ ਲਈ ਸਮੱਸਿਆ ਬਣ ਸਕਦੀ ਹੈ। ਇਸ ਲਈ ਕੋਈ ਵੀ ਫੋਟੋ ਸਾਂਝੀ ਕਰਨ ਤੋਂ ਪਹਿਲਾਂ ਇਹ ਜ਼ਰੂਰ ਚੈੱਕ ਕਰੋ ਕਿ ਉਹ “Friends” ਨੂੰ ਜਾ ਰਹੀ ਹੈ ਜਾਂ “Close Friends” ਨੂੰ।
ਸੋਸ਼ਲ ਮੀਡੀਆ ਮਾਹਿਰਾਂ ਦਾ ਕਹਿਣਾ ਹੈ ਕਿ ਯੂਜ਼ਰਾਂ ਨੂੰ ਨਵੇਂ ਫੀਚਰ ਵਰਤਦੇ ਸਮੇਂ Settings ਨੂੰ ਧਿਆਨ ਨਾਲ ਸਮਝਣਾ ਚਾਹੀਦਾ ਹੈ, ਤਾਂ ਜੋ ਕੋਈ ਨਿੱਜੀ ਜਾਣਕਾਰੀ ਜਾਂ ਫੋਟੋ ਗਲਤੀ ਨਾਲ ਸਾਂਝੀ ਨਾ ਹੋ ਜਾਵੇ।