Last Updated: November 24, 2026

Dainik Savera Times Logo

West Asia ਸੰਕਟ: CII’s ਦਾ 20-Point Policy Agenda, RBI ਦੀ ਸਿਫ਼ਤਾ

5 April 2026 ਅੱਪਡੇਟ ਕੀਤਾ ਗਿਆ

West Asia ਸੰਕਟ: CII’s ਦਾ 20-Point Policy Agenda, RBI ਦੀ ਸਿਫ਼ਤਾ

ਅੰਤਰਰਾਸ਼ਟਰੀ ਡੈਕਸ (ਦੈਨਿਕ ਸਵੇਰਾ): Confederation of Indian Industry (CII) ਨੇ ਕਿਹਾ ਹੈ ਕਿ ਸਰਕਾਰ ਅਤੇ RBI ਨੇ ਪੱਛਮੀ ਏਸ਼ੀਆ ਦੇ ਸੰਘਰਸ਼ ਕਾਰਨ ਬਣੀ ਸਥਿਤੀ ਨੂੰ ਸੰਭਾਲਣ ਲਈ ਤੇਜ਼ ਅਤੇ ਮਿਲਜੁਲ ਕੇ ਕਦਮ ਚੁੱਕੇ ਹਨ, ਜੋ ਭਾਰਤ ਦੀ ਨੀਤੀ ਪ੍ਰਣਾਲੀ ਦੀ ਤਿਆਰੀ ਅਤੇ ਮਜ਼ਬੂਤੀ ਦਿਖਾਉਂਦੇ ਹਨ। CII ਇੱਕ ਉਦਯੋਗਾਂ ਦੀ ਆਵਾਜ਼ ਹੈ, ਜੋ ਸਰਕਾਰ ਨਾਲ ਮਿਲ ਕੇ ਭਾਰਤ ਦੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਕੰਮ ਕਰਦਾ ਹੈ।

CII ਦੇ ਮੁਤਾਬਕ, ਹਾਲਾਤ ਅਜੇ ਵੀ ਬਦਲ ਰਹੇ ਹਨ ਅਤੇ energy, logistics ਅਤੇ trade ਨਾਲ ਜੁੜੀਆਂ ਸਪਲਾਈ ਚੇਨਾਂ ’ਤੇ ਦਬਾਅ ਜਾਰੀ ਹੈ।

 

energy
ਇਹ ਉਹ ਸਾਰੀ ਊਰਜਾ ਹੈ ਜੋ ਉਦਯੋਗ ਅਤੇ ਦੇਸ਼ ਚਲਾਉਣ ਲਈ ਲੋੜੀਂਦੀ ਹੁੰਦੀ ਹੈ—ਜਿਵੇਂ ਬਿਜਲੀ, ਗੈਸ, ਤੇਲ, ਡੀਜ਼ਲ ਆਦਿ।

logistics
ਇਹ ਸਮਾਨ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣ ਦੀ ਪੂਰੀ ਪ੍ਰਕਿਰਿਆ ਹੈ—ਜਿਵੇਂ ਟਰਾਂਸਪੋਰਟ, ਗੋਦਾਮ, ਡਿਲਿਵਰੀ, ਸਪਲਾਈ ਚੇਨ ਆਦਿ।

trade
ਇਹ ਵਪਾਰ ਹੈ—ਦੇਸ਼ ਦੇ ਅੰਦਰ ਜਾਂ ਦੇਸ਼ਾਂ ਦੇ ਵਿਚਕਾਰ ਸਮਾਨ ਦੀ ਖਰੀਦ-ਫਰੋਖ਼ਤ।

ਪੰਜਾਬ ਦੇ ਸੰਗਤ ਲਈ ਖੁਸ਼ਖਬਰੀ, ਵਿਸਾਖੀ ਯਾਤਰਾ ’ਚ ਵੱਡਾ ਬਦਲਾਅ P.O.K ਗੁਰਦੁਆਰਾ ਦਰਸ਼ਨ ਲਈ ਜਥੇ ਦਾ ਨਵਾਂ ਸ਼ਡਿਊਲ ਜਾਰੀ

ਪਹਿਲੇ ਕਦਮਾਂ ਨਾਲ  energy, trade  ਨੂੰ ਤੁਰੰਤ ਰਾਹਤ ਤਾਂ ਮਿਲੀ ਹੈ, ਪਰ MSMEs, ਨਿਰਯਾਤਕਰਤਾ ਅਤੇ energy-intensive ਉਦਯੋਗ ਹਾਲੇ ਵੀ ਤਣਾਅ ਵਿੱਚ ਹਨ।

 

ਚੰਦਰਜੀਤ ਬੈਨਰਜੀ CII ਦੇ ਮੁੱਖ ਅਧਿਕਾਰੀ ਹਨ, ਜੋ ਭਾਰਤ ਦੇ ਉਦਯੋਗਾਂ ਦੀ ਆਵਾਜ਼ ਬਣਦੇ ਹਨ। ਚੰਦਰਜੀਤ ਬੈਨਰਜੀ ਨੇ ਕਿਹਾ ਕਿ ਪਿਛਲੇ ਤਜਰਬੇ ਦੱਸਦੇ ਹਨ ਕਿ ਜਦੋਂ ਸਰਕਾਰ ਅਤੇ RBI ਇਕੱਠੇ ਕੰਮ ਕਰਦੇ ਹਨ, ਤਾਂ ਅਰਥਵਿਵਸਥਾ ਹੋਰ ਮਜ਼ਬੂਤ ਹੁੰਦੀ ਹੈ। ਇਸ ਲਈ ਅਗਲੇ ਪੜਾਅ ਵਿੱਚ ਧਿਆਨ liquidity support, ਕਰਜ਼ ਦੀ ਆਸਾਨ ਉਪਲਬਧਤਾ, ਵਪਾਰ ਦੀ ਲਾਗਤ ਘਟਾਉਣ ਅਤੇ ਫਾਰਨ ਐਕਸਚੇਂਜ ਸਥਿਰਤਾ ’ਤੇ ਹੋਣਾ ਚਾਹੀਦਾ ਹੈ।

ਇਸ ਪਿਛੋਕੜ ਵਿੱਚ, CII ਨੇ ਤੁਰੰਤ, ਛੋਟੇ ਸਮੇਂ ਅਤੇ ਲੰਬੇ ਸਮੇਂ ਲਈ ਇੱਕ ਨੀਤੀ ਐਜੰਡਾ ਤਿਆਰ ਕੀਤਾ ਹੈ, ਤਾਂ ਜੋ ਮੌਜੂਦਾ ਕਦਮ ਮਜ਼ਬੂਤ ਹੋਣ, ਨਵੀਆਂ ਚੁਣੌਤੀਆਂ ਦਾ ਸਮੇਂ-ਸਿਰ ਹੱਲ ਹੋਵੇ ਅਤੇ ਨੀਤੀ ਪ੍ਰਣਾਲੀ ਹਾਲਾਤਾਂ ਤੋਂ ਅੱਗੇ ਰਹੇ।

 

West Asia ਦੇ ਚਲਦੇ ਤਣਾਅ ਕਾਰਨ, ਲੋਕਾਂ ਲਈ ਬੀਮਾ ਕਰਵਾਉਣਾਂ ਹੁਣ ਲਾਜ਼ਮੀ ਹੈ।

ਭਾਰਤ ਦੇ ਉਦਯੋਗਾਂ, ਖਾਸ ਕਰਕੇ MSME, ਐਕਸਪੋਰਟਰ ਅਤੇ energy‑dependent ਸੈਕਟਰਾਂ, ਨੂੰ ਪੱਛਮੀ ਏਸ਼ੀਆ ਦੇ ਸੰਘਰਸ਼ ਕਾਰਨ ਪੈਦਾ ਹੋਏ ਆਰਥਿਕ ਦਬਾਅ ਤੋਂ ਬਚਾਉਣਾ ਹੈ।

ਇਸ ਲਈ ਇਹ ਕਦਮ ਚਕੇ ਹਨ।

  1. ਵਿੱਤ ਮੰਤਰਾਲਾ ਇੱਕ ਸਮੇਂ-ਬੱਧ Conflict-Linked Emergency Credit Line Guarantee Scheme (CL‑ECLGS) ਲਿਆ ਸਕਦਾ ਹੈ, ਜੋ ਕੋਵਿਡ ਸਮੇਂ ਵਾਲੀ ECLGS ਵਰਗੀ ਹੋਵੇ, ਤਾਂ ਜੋ MSME, ਐਕਸਪੋਰਟਰ ਅਤੇ ਗੈਸ ’ਤੇ ਨਿਰਭਰ ਯੂਨਿਟਾਂ ਨੂੰ ਬਿਨਾਂ ਜਮਾਨਤ ਵਧੀਆ ਵਰਕਿੰਗ ਕੈਪੀਟਲ ਮਿਲ ਸਕੇ।
  2. RBI MSME ਲਈ, ਖਾਸ ਕਰਕੇ ਐਕਸਪੋਰਟ ਨਾਲ ਜੁੜੀਆਂ ਯੂਨਿਟਾਂ ਲਈ, ਤਿੰਨ ਮਹੀਨੇ ਦੀ ਮੋਰਾਟੋਰਿਅਮ ਅਤੇ ਰੀ-ਸਟ੍ਰਕਚਰਿੰਗ ਦੀ ਸਹੂਲਤ ਦੇ ਸਕਦਾ ਹੈ, ਜਿਸ ਵਿੱਚ SMA ਅਤੇ NPA ਕਲਾਸੀਫਿਕੇਸ਼ਨ ਲਈ ਕੁਝ ਸਮੇਂ ਦੀ ਛੂਟ ਹੋਵੇ।
  3. RBI MSME ਅਤੇ ਹੋਰ ਪ੍ਰਭਾਵਿਤ ਸੈਕਟਰਾਂ ਲਈ ਇੱਕ Special Refinance Window ਸ਼ੁਰੂ ਕਰ ਸਕਦਾ ਹੈ, TLTRO ਵਰਗੇ ਸਾਧਨਾਂ ਰਾਹੀਂ liquidity support ਦੇ ਕੇ, ਤਾਂ ਜੋ ਬੈਂਕ ਅਤੇ NBFC ਸਸਤੇ ਰੇਟ ’ਤੇ ਲੋਨ ਦੇ ਸਕਣ।
  4. ਵਿੱਤ ਮੰਤਰਾਲਾ ਅਤੇ RBI MSME ਨੂੰ ਰਾਹਤ ਦੇਣ ਲਈ PSU ਕਾਂਟ੍ਰੈਕਟਾਂ ਦੀ ਡਿਲਿਵਰੀ ਮਿਆਦ 3–4 ਮਹੀਨੇ ਵਧਾ ਸਕਦੇ ਹਨ, Liquidated Damages ਨਾ ਲਗਾਏ ਜਾਣ, Performance Bank Guarantee ਅਤੇ Security Deposit ਘਟਾਈ ਜਾਵੇ, ਅਤੇ ਬਿਜਲੀ ਦਰਾਂ ਵਿੱਚ ਅਸਥਾਈ ਰਾਹਤ ਦਿੱਤੀ ਜਾਵੇ।
  5. ਬੈਂਕਾਂ ਨੂੰ ਕੁਝ ਸਮੇਂ ਲਈ ਵਰਕਿੰਗ ਕੈਪੀਟਲ ਲਿਮਿਟ 20% ਤੱਕ ਵਧਾਉਣ ਦੀ ਇਜਾਜ਼ਤ ਦਿੱਤੀ ਜਾਵੇ, ਖਾਸ ਕਰਕੇ ਐਕਸਪੋਰਟ ਅਤੇ ਗੈਸ-ਨਿਰਭਰ ਯੂਨਿਟਾਂ ਲਈ।
  6. MSME ਲਈ ਲੋਨ ਪ੍ਰੋਸੈਸਿੰਗ ਫੀਸ, ਫਾਰੇਨ ਐਕਸਚੇਂਜ ਚਾਰਜ ਅਤੇ ਡੌਕਯੂਮੈਂਟੇਸ਼ਨ ਫੀਸ ਵਰਗੇ ਬੈਂਕ ਚਾਰਜ ਘਟਾਏ ਜਾਂ ਮੁਆਫ ਕੀਤੇ ਜਾ ਸਕਦੇ ਹਨ।
  7. TReDS ਪਲੇਟਫਾਰਮ ਨੂੰ ਪ੍ਰਭਾਵਿਤ ਉਦਯੋਗਿਕ ਕਲੱਸਟਰਾਂ ਵਿੱਚ ਵਧਾਇਆ ਜਾਵੇ ਅਤੇ GST ਰਿਫੰਡ, ਡਿਊਟੀ ਡਰਾਬੈਕ ਅਤੇ RoDTEP ਦੇ ਬਕਾਏ ਜਲਦੀ ਕਲੀਅਰ ਕੀਤੇ ਜਾਣ।
  8. ਵਿੱਤ ਮੰਤਰਾਲਾ energy inputs ’ਤੇ ਟੈਕਸ ਅਤੇ ਡਿਊਟੀ ਵਿੱਚ ਅਸਥਾਈ ਰਾਹਤ ਦੇ ਸਕਦਾ ਹੈ, ਜਿਵੇਂ LNG ’ਤੇ 2.5% ਕਸਟਮ ਡਿਊਟੀ ਮੁਆਫ ਕਰਨਾ।
  9. ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਪ੍ਰਾਇਮਰੀ ਮਾਰਕੀਟ ਨਿਵੇਸ਼ ’ਤੇ ਲੰਬੇ ਸਮੇਂ ਵਾਲਾ ਕੈਪੀਟਲ ਗੇਨ ਟੈਕਸ ਕੁਝ ਸਮੇਂ ਲਈ ਮੁਆਫ ਕੀਤਾ ਜਾ ਸਕਦਾ ਹੈ ਅਤੇ ਹੋਲਡਿੰਗ ਪੀਰੀਅਡ 2 ਤੋਂ 3 ਸਾਲ ਕੀਤਾ ਜਾਵੇ।
  10. ਨਵੀਂ ਮਸ਼ੀਨਰੀ ’ਤੇ accelerated depreciation ਦੀ ਸਹੂਲਤ ਦਿੱਤੀ ਜਾਵੇ ਅਤੇ capital goods ’ਤੇ GST input credit 3–6 ਮਹੀਨੇ ਵਿੱਚ ਰਿਫੰਡ ਕੀਤਾ ਜਾਵੇ, ਤਾਂ ਜੋ ਨਿਵੇਸ਼ ਵਧੇ।
  11. ਮੱਧ-ਅਵਧੀ ਵਿੱਚ ਇੱਕ ਸਥਾਈ MSME Crisis Response Framework ਬਣਾਇਆ ਜਾਵੇ, ਜੋ supply chain disruption ਹੋਣ ’ਤੇ 48 ਘੰਟਿਆਂ ਵਿੱਚ ਆਟੋਮੈਟਿਕ ਰਾਹਤ ਸ਼ੁਰੂ ਕਰੇ।
  12. ਖਾਦ ਸਬਸਿਡੀ ਨੂੰ ਹੌਲੀ-ਹੌਲੀ DBT ਰਾਹੀਂ ਦੇਣ ਵੱਲ ਬਦਲਿਆ ਜਾਵੇ ਅਤੇ ਇਸਨੂੰ ਜ਼ਮੀਨ ਦੇ ਆਕਾਰ, ਫਸਲਾਂ ਅਤੇ ਮਿੱਟੀ ਦੀ ਹਾਲਤ ਨਾਲ ਜੋੜ ਕੇ ਹੋਰ ਟਾਰਗੇਟਡ ਬਣਾਇਆ ਜਾਵੇ।
  13. ਤੇਲ ਅਤੇ ਗੈਸ ਵਾਲੀਆਂ ਸਰਕਾਰੀ ਕੰਪਨੀਆਂ ਲਈ ਇੱਕ ਖਾਸ forex swap window ਬਣਾਈ ਜਾ ਸਕਦੀ ਹੈ, ਤਾਂ ਜੋ ਉਹ ਡਾਲਰ ਦੀ ਲੋੜ ਬਿਨਾਂ ਬਾਜ਼ਾਰ ਵਿੱਚ ਉਤਾਰ-ਚੜ੍ਹਾਅ ਪੈਦਾ ਕੀਤੇ ਪੂਰੀ ਕਰ ਸਕਣ।
  14. RBI OMO ਖਰੀਦ ਕੈਲੰਡਰ ਜਾਰੀ ਕਰ ਸਕਦਾ ਹੈ ਅਤੇ liquidity operations ਕਰ ਸਕਦਾ ਹੈ, ਤਾਂ ਜੋ bond yields ਵਿੱਚ ਬੇਵਜ੍ਹਾ ਉਤਾਰ-ਚੜ੍ਹਾਅ ਨਾ ਆਵੇ ਅਤੇ ਵਿੱਤੀ ਸਥਿਰਤਾ ਬਣੀ ਰਹੇ।
  15. ਸਰਕਾਰ ਵਪਾਰ ਵਿੱਚ ਵੱਖ-ਵੱਖ ਮਾਰਕੀਟਾਂ ਅਤੇ ਨਵੇਂ ਟ੍ਰਾਂਸਪੋਰਟ ਕੋਰੀਡੋਰ ਬਣਾਉਣ ਲਈ ਸਹਾਇਤਾ ਦੇ ਸਕਦੀ ਹੈ, ਤਾਂ ਜੋ ਇੱਕ ਹੀ ਖੇਤਰ ’ਤੇ ਨਿਰਭਰਤਾ ਘਟੇ।
  16. ਮੱਧ ਅਤੇ ਲੰਬੇ ਸਮੇਂ ਲਈ ਵਿੱਤ ਮੰਤਰਾਲਾ ਅਤੇ RBI ਇੱਕ Economic Shock Response Framework ਬਣਾਉਣ, ਜਿਸ ਵਿੱਚ oil price thresholds (100, 150, 200 USD) ਵਰਗੇ trigger points ਦੇ ਅਧਾਰ ’ਤੇ ਤੁਰੰਤ ਨੀਤੀ ਕਦਮ ਤੈਅ ਹੋਣ।
  17. Priority Sector Lending ਨਿਯਮਾਂ ਨੂੰ ਮੁੜ ਵੇਖਿਆ ਜਾਵੇ, ਤਾਂ ਜੋ ਬੈਂਕ ਬਾਹਰੀ ਸੰਕਟਾਂ ਦੌਰਾਨ ਸੈਕਟਰ-ਵਾਰ ਲਚਕੀਲੇ ਤਰੀਕੇ ਨਾਲ ਲੋਨ ਦੇ ਸਕਣ। CIC-ਅਧਾਰਿਤ ਇਨਫ੍ਰਾਸਟਰਕਚਰ ਫਾਇਨੈਂਸਿੰਗ ਨਾਲ ਪ੍ਰੋਜੈਕਟਾਂ ਦੀ ਲੋਨ ਪ੍ਰਕਿਰਿਆ ਤੇਜ਼ ਹੋ ਸਕਦੀ ਹੈ।
  18. ਮੱਧ-ਅਵਧੀ ਵਿੱਚ ECGC ਵਿੱਚ ਇੱਕ Conflict-Linked Export Risk Support Facility ਬਣਾਈ ਜਾਵੇ, ਜੋ geopolitical disruption ਦੌਰਾਨ ਐਕਸਪੋਰਟਰਾਂ ਨੂੰ ਸਮੇਂਸਿਰ ਰਿਸਕ ਕਵਰੇਜ ਦੇਵੇ।
  19. ਵਿੱਤ ਮੰਤਰਾਲਾ, ਵਪਾਰ ਮੰਤਰਾਲਾ, ECGC ਅਤੇ EXIM Bank ਵਿਚਕਾਰ ਤਾਲਮੇਲ ਵਧਾਇਆ ਜਾਵੇ, ਤਾਂ ਜੋ ਐਕਸਪੋਰਟਰਾਂ ਨੂੰ freight, fuel ਅਤੇ risk-related ਖਰਚਿਆਂ ਵਿੱਚ ਰਾਹਤ ਮਿਲੇ।
  20. ਇੱਕ ਸਥਾਈ inter-ministerial coordination mechanism ਬਣਾਇਆ ਜਾਵੇ, ਜਿਸ ਵਿੱਚ ਉਦਯੋਗ ਵੀ ਸ਼ਾਮਲ ਹੋਵੇ, ਤਾਂ ਜੋ ਸੈਕਟਰ-ਵਾਰ ਤਣਾਅ ਦੀ ਰੀਅਲ-ਟਾਈਮ ਨਿਗਰਾਨੀ ਹੋ ਸਕੇ ਅਤੇ ਨੀਤੀ ਕਦਮ ਤੇਜ਼ੀ ਨਾਲ ਲਾਗੂ ਹੋਣ।

 

ਇਹ ਕਦਮ ਇਸ ਲਈ ਬੋਲੇ ਗਏ ਹਨ:

• ਕਿਉਂਕਿ ਸੰਘਰਸ਼ ਕਾਰਨ energy ਦੀ ਕੀਮਤ, ਲਾਜਿਸਟਿਕਸ ਖਰਚੇ ਅਤੇ ਸਪਲਾਈ ਚੇਨ ਪ੍ਰਭਾਵਿਤ ਹੋ ਰਹੇ ਹਨ।
• MSME ਅਤੇ ਐਕਸਪੋਰਟ ਯੂਨਿਟਾਂ ਨੂੰ ਵਰਕਿੰਗ ਕੈਪੀਟਲ ਦੀ ਕਮੀ, ਵਧੇ ਖਰਚੇ ਅਤੇ ਵਿੱਤੀ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
• ਉਦਯੋਗਾਂ ਨੂੰ ਤੁਰੰਤ ਰਾਹਤ, ਸਸਤਾ ਕਰਜ਼ਾ, liquidity support ਅਤੇ ਨੀਤੀ ਸਥਿਰਤਾ ਦੀ ਲੋੜ ਹੈ।
• ਭਾਰਤ ਦੀ ਅਰਥਵਿਵਸਥਾ ਨੂੰ ਬਾਹਰੀ ਝਟਕਿਆਂ ਤੋਂ ਬਚਾਉਣ ਲਈ ਸਰਕਾਰ ਅਤੇ RBI ਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ।
• ਭਵਿੱਖ ਵਿੱਚ ਇਸ ਤਰ੍ਹਾਂ ਦੇ ਸੰਕਟ ਆਉਣ ’ਤੇ ਤੇਜ਼ ਅਤੇ ਤਿਆਰ ਪ੍ਰਤੀਕਿਰਿਆ ਦੇਣ ਲਈ ਫਰੇਮਵਰਕ ਬਣਾਉਣ ਦੀ ਲੋੜ ਹੈ।

ਇਹ ਸਾਰੇ ਸੁਝਾਅ ਇਸ ਲਈ ਦਿੱਤੇ ਗਏ ਹਨ ਤਾਂ ਜੋ ਸੰਘਰਸ਼ ਕਾਰਨ ਵਧ ਰਹੀਆਂ ਲਾਗਤਾਂ, ਸਪਲਾਈ ਚੇਨ ਦੀਆਂ ਮੁਸ਼ਕਲਾਂ ਅਤੇ ਵਿੱਤੀ ਤਣਾਅ ਤੋਂ ਉਦਯੋਗਾਂ ਨੂੰ ਬਚਾਇਆ ਜਾ ਸਕੇ ਅਤੇ ਅਰਥਵਿਵਸਥਾ ਸਥਿਰ ਰਹੇ।

west-asia-crisis-cii-20-point-policy

west-asia-crisis-cii-20-point-policy

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.