ਨੈਸ਼ਨਲ ਡੈਸਕ: ਅੱਜ ਮੌਸਮ ਦੀ ਮਾੜੀ ਸਥਿਤੀ ਕਾਰਨ ਸ੍ਰੀਨਗਰ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਆਉਣ ਵਾਲੀਆਂ ਇੰਡੀਗੋ ਏਅਰਲਾਈਨ ਦੀਆਂ ਦੋ ਉਡਾਣਾਂ ਨੂੰ ਰੱਦ ਕਰਨਾ ਪਿਆ। ਇਸਦੇ ਨਾਲ ਹੀ, ਅਹਿਮਦਾਬਾਦ ਤੋਂ ਚੰਡੀਗੜ੍ਹ ਲਈ ਰਵਾਨਾ ਹੋਈ ਇੰਡੀਗੋ ਦੀ ਇੱਕ ਹੋਰ ਉਡਾਣ ਨੂੰ ਚੰਡੀਗੜ੍ਹ ਵਿੱਚ ਮੌਸਮ ਖ਼ਰਾਬ ਹੋਣ ਕਾਰਨ ਅੰਮ੍ਰਿਤਸਰ ਵੱਲ ਮੋੜਿਆ ਗਿਆ। ਉਕਤ ਉਡਾਣ ਦੇ ਯਾਤਰੀਆਂ ਨੂੰ ਇੰਡੀਗੋ ਵੱਲੋਂ ਨਿੱਜੀ ਬੱਸਾਂ ਰਾਹੀਂ ਚੰਡੀਗੜ੍ਹ ਭੇਜਣ ਦੀ ਵਿਵਸਥਾ ਕੀਤੀ ਗਈ।
ਉੱਤਰ ਭਾਰਤ ‘ਚ ਵਾਪਸੀ ਕਰਦੀ ਠੰਡ: ਬਰਫਬਾਰੀ, ਓਲੇ ਅਤੇ ਬਾਰਿਸ਼ ਨੇ ਵਧਾਈ ਚਿੰਤਾ
ਇਸੇ ਤਰ੍ਹਾਂ, ਮੌਸਮ ਦੀ ਉਲਟਫੇਰ ਕਾਰਨ ਦੁਬਈ ਤੋਂ ਰਾਤ 1.15 ਵਜੇ ਅੰਮ੍ਰਿਤਸਰ ਆਉਣ ਵਾਲੀ ਅੰਤਰਰਾਸ਼ਟਰੀ ਉਡਾਣ ਪੰਜ ਘੰਟੇ ਦੇਰੀ ਨਾਲ ਪਹੁੰਚੀ। ਸ਼ਾਰਜਾਹ ਤੋਂ ਦੁਪਹਿਰ 3 ਵਜੇ ਆਉਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਵੀ ਲਗਭਗ ਸਵਾ ਘੰਟਾ ਦੇਰੀ ਨਾਲ ਉਤਰੀ। ਇਨ੍ਹਾਂ ਦੇਰੀਆਂ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਔਨਟਾਰੀਓ ‘ਚ ਰਿਕਾਰਡਤੋੜ ਠੰਡ ਦੀ ਚੇਤਾਵਨੀ, ਤਾਪਮਾਨ -50°C ਤੱਕ ਡਿੱਗਣ ਦੀ ਸੰਭਾਵਨਾ
ਅੰਮ੍ਰਿਤਸਰ ਹਵਾਈ ਅੱਡੇ ਤੋਂ ਮਿਲੀ ਹੋਰ ਜਾਣਕਾਰੀ ਮੁਤਾਬਕ, ਚੰਡੀਗੜ੍ਹ ਵਿੱਚ ਮੌਸਮ ਖ਼ਰਾਬ ਹੋਣ ਕਾਰਨ ਸ੍ਰੀਨਗਰ, ਜੈਪੁਰ, ਦਿੱਲੀ, ਮੁੰਬਈ ਅਤੇ ਬੈਂਗਲੁਰੂ ਤੋਂ ਆਉਣ ਵਾਲੀਆਂ ਕੁੱਲ 9 ਘਰੇਲੂ ਉਡਾਣਾਂ ਨੂੰ ਰੱਦ ਕਰਨਾ ਪਿਆ। ਇਸਦੇ ਨਾਲ ਹੀ, ਕਲਕੱਤਾ, ਚੇਨਈ, ਹੈਦਰਾਬਾਦ ਅਤੇ ਅਹਿਮਦਾਬਾਦ ਤੋਂ ਆ ਰਹੀਆਂ ਚਾਰ ਹੋਰ ਉਡਾਣਾਂ ਨੂੰ ਵੱਖ-ਵੱਖ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ।

मेष: दिन शुभ रहेगा...