
ਅੰਤਰਰਾਸ਼ਟਰੀ ਡੈਕਸ: ਵੀਅਤਨਾਮ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਫੂ ਕੁਓਕ ਟਾਪੂ ਨੇੜੇ ਸ਼ਨੀਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ 32 ਭਾਰਤੀ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਸਪੀਡਬੋਟ ਸਮੁੰਦਰ ਵਿੱਚ ਪਲਟ ਗਈ, ਜਿਸ ਤੋਂ ਬਾਅਦ ਘੱਟੋ-ਘੱਟ 15 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸਥਾਨਕ ਅਧਿਕਾਰੀਆਂ ਵੱਲੋਂ ਬਚਾਅ ਕਾਰਜ ਜਾਰੀ ਹਨ।
In a tragic incident, a boat carrying several Indian tourists has capsized near Phu Quoc Island in Vietnam a few hours ago.
Exact details of the incident are being ascertained as search and rescue operations by local authorities are ongoing.
In order to provide information…
— India in Vietnam (@AmbHanoi) July 11, 2026
ਨਸ਼ਾ ਤਸਕਰਾਂ ਖ਼ਿਲਾਫ਼ ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ, 280 ਕੇਸਾਂ ਦੇ ਜ਼ਬਤ ਨਸ਼ੇ ਕੀਤੇ ਨਸ਼ਟ
ਭਾਰਤੀ ਦੂਤਾਵਾਸ ਨੇ ਸਥਾਪਤ ਕੀਤਾ ਕੰਟਰੋਲ ਰੂਮ
As per information received from official sources, the following 32 Indian tourists were onboard the boat which capsized near Phu Quoc Island in Vietnam a few hours ago.
We are ascertaining further details of casualties and would update soon.@cghcm pic.twitter.com/geddttdpWB
— India in Vietnam (@AmbHanoi) July 11, 2026
ਘਟਨਾ ਤੋਂ ਬਾਅਦ ਵੀਅਤਨਾਮ ਸਥਿਤ ਭਾਰਤੀ ਦੂਤਾਵਾਸ ਨੇ ਕਿਹਾ ਹੈ ਕਿ ਮਾਮਲੇ ਨਾਲ ਜੁੜੀ ਪੂਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਪ੍ਰਭਾਵਿਤ ਭਾਰਤੀ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਹੋ ਚੀ ਮਿਨਹ ਸਿਟੀ ਵਿੱਚ ਭਾਰਤੀ ਕੌਂਸਲੇਟ ਜਨਰਲ ਵੱਲੋਂ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।
ਦੂਤਾਵਾਸ ਨੇ ਕਿਹਾ ਕਿ ਲੋਕ ਕਿਸੇ ਵੀ ਸਹਾਇਤਾ ਜਾਂ ਜਾਣਕਾਰੀ ਲਈ ਜਾਰੀ ਕੀਤੇ ਗਏ ਸੰਪਰਕ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ।
32 ਭਾਰਤੀ ਸੈਲਾਨੀ ਸਨ ਸਵਾਰ
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸਪੀਡਬੋਟ ਵਿੱਚ 32 ਭਾਰਤੀ ਸੈਲਾਨੀਆਂ ਤੋਂ ਇਲਾਵਾ ਚਾਰ ਚਾਲਕ ਦਲ ਦੇ ਮੈਂਬਰ ਵੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਸੈਲਾਨੀ ਆਂਧਰਾ ਪ੍ਰਦੇਸ਼ ਦੇ ਇੱਕ ਸਮੂਹ ਨਾਲ ਸਬੰਧਤ ਸਨ। ਵੀਅਤਨਾਮੀ ਮੀਡੀਆ ਅਨੁਸਾਰ ਇਸ ਹਾਦਸੇ ਵਿੱਚ 15 ਲੋਕਾਂ ਦੀ ਮੌਤ ਹੋਣ ਦੀ ਰਿਪੋਰਟ ਹੈ, ਹਾਲਾਂਕਿ ਅਧਿਕਾਰਤ ਪੁਸ਼ਟੀ ਦੀ ਉਡੀਕ ਕੀਤੀ ਜਾ ਰਹੀ ਹੈ।
ਮਾਨਸਾ ‘ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਗਰਭਵਤੀ ਔਰਤ ਦਾ ਕਤਲ; ਪਤੀ ‘ਤੇ ਹਮਲੇ ਦਾ ਸ਼ੱਕ
ਸਮੁੰਦਰ ਦੀ ਖਰਾਬ ਹਾਲਤ ਕਾਰਨ ਬਚਾਅ ਕਾਰਜ ਪ੍ਰਭਾਵਿਤ
ਅਧਿਕਾਰੀਆਂ ਮੁਤਾਬਕ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਦੁਪਹਿਰ ਕਰੀਬ 1 ਵਜੇ ਵਾਪਰਿਆ, ਜਦੋਂ ਕਿਸ਼ਤੀ ਹੋਨ ਮੇ ਰੁਤ ਖੇਤਰ ਤੋਂ ਐਨ ਥੋਈ ਬੰਦਰਗਾਹ ਵੱਲ ਜਾ ਰਹੀ ਸੀ। ਕਿਸ਼ਤੀ ਹੋਨ ਮੇ ਰੁਤ ਨਗੋਈ ਤੋਂ ਲਗਭਗ 400 ਮੀਟਰ ਦੀ ਦੂਰੀ ‘ਤੇ ਪਲਟ ਗਈ। ਨੇੜੇ ਮੌਜੂਦ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ।
ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀ ਓਸ਼ੀਅਨ ਪੀਅਰ ਆਈਲੈਂਡ ਕੰਪਨੀ ਵੱਲੋਂ ਚਲਾਈ ਜਾ ਰਹੀ ਸੀ। ਹਾਦਸੇ ਤੋਂ ਬਾਅਦ ਕਈ ਯਾਤਰੀ ਕਿਸ਼ਤੀ ਦੇ ਅੰਦਰ ਫਸ ਗਏ ਸਨ। ਸਮੁੰਦਰ ਵਿੱਚ ਤੇਜ਼ ਲਹਿਰਾਂ ਅਤੇ ਖਰਾਬ ਮੌਸਮ ਕਾਰਨ ਰਾਹਤ ਕਾਰਜਾਂ ਵਿੱਚ ਮੁਸ਼ਕਲਾਂ ਆਈਆਂ।
#WATCH | A tourist boat carrying several Indian nationals capsized near Phu Quoc Island, Vietnam.
Video Source: Voice of Vietnam (VOV) https://t.co/lF8oA6zwci pic.twitter.com/Ko9GUUuUKY
— ANI (@ANI) July 11, 2026
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕੈਨੇਡਾ ਭੇਜਣ ਦੇ ਮਾਮਲੇ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਸ਼ਿਕਾਇਤ ਦਰਜ
ਵੀਅਤਨਾਮ ਭਾਰਤੀ ਸੈਲਾਨੀਆਂ ਵਿੱਚ ਤੇਜ਼ੀ ਨਾਲ ਬਣ ਰਿਹਾ ਪ੍ਰਸਿੱਧ ਸਥਾਨ
ਵੀਅਤਨਾਮ ਆਪਣੀ ਕੁਦਰਤੀ ਸੁੰਦਰਤਾ, ਕਿਫਾਇਤੀ ਯਾਤਰਾ ਅਤੇ ਆਸਾਨ ਵੀਜ਼ਾ ਨੀਤੀਆਂ ਕਾਰਨ ਭਾਰਤੀ ਸੈਲਾਨੀਆਂ ਵਿੱਚ ਕਾਫ਼ੀ ਪ੍ਰਸਿੱਧ ਹੋ ਰਿਹਾ ਹੈ। ਹਾਲੀਆ ਸਾਲਾਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਯਾਤਰੀ ਵੀਅਤਨਾਮ ਦਾ ਦੌਰਾ ਕਰ ਰਹੇ ਹਨ।

vietnam-speedboat-accident-with-indian
मेष: दिन शुभ रहेगा...