skip to content

Last Updated: November 18, 2026

Dainik Savera Times Logo

Video Viral : ਹਵਾਈ ਅੱਡੇ ‘ਤੇ ਚਿੜੀ-ਉੱਡ ਕਾਂ-ਉੱਡ ਤੇ ਗਰਬਾ ਖੇਡ ਕੇ ਟਾਈਮ ਲੰਘਾ ਰਹੇ INDIGO ਯਾਤਰੀ

6 December 2025 ਅੱਪਡੇਟ ਕੀਤਾ ਗਿਆ

Video Viral : ਹਵਾਈ ਅੱਡੇ ‘ਤੇ ਚਿੜੀ-ਉੱਡ ਕਾਂ-ਉੱਡ ਤੇ ਗਰਬਾ ਖੇਡ ਕੇ ਟਾਈਮ ਲੰਘਾ ਰਹੇ INDIGO ਯਾਤਰੀ

Video Viral News : ਇੰਡੀਗੋ ਏਅਰਲਾਈਨ ’ਚ ਚੱਲ ਰਹੀ ਗੜਬੜ ਦੌਰਾਨ ਭਾਵੇਂ ਵੱਡੀ ਗਿਣਤੀ ਯਾਤਰੀ ਹਵਾਈ ਅੱਡਿਆਂ ’ਤੇ ਫਸੇ ਹੋਏ ਹਨ, ਪਰ ਸੋਸ਼ਲ ਮੀਡੀਆ ’ਤੇ ਮੀਮਜ਼ ਨੇ ਵੱਖਰੀ ਉਡਾਣ ਭਰੀ ਹੈ।

ਇੰਸਟਾਗ੍ਰਾਮ ਤੋਂ ਲੈ ਕੇ ਐਕਸ ਤੱਕ ਸਾਰੀਆਂ ਟਾਈਮਲਾਈਨਜ਼ ਉਨ੍ਹਾਂ ਚੁਟਕਲਿਆਂ ਨਾਲ ਭਰੀਆਂ ਹੋਈਆਂ ਹਨ ਜੋ ਥੱਕੇ-ਟੁੱਟੇ ਯਾਤਰੀਆਂ ਦੀ ਸਮੂਹਿਕ ਨਿਰਾਸ਼ਾ (ਅਤੇ ਗੂੜ੍ਹੇ ਹਾਸੇ) ਨੂੰ ਦਰਸਾਉਂਦੇ ਹਨ ਜਿਨ੍ਹਾਂ ਨੇ ਹਵਾਈ ਅੱਡੇ ‘ਤੇ ਹਵਾ ਵਿੱਚ ਬਿਤਾਏ ਸਮੇਂ ਨਾਲੋਂ ਜ਼ਿਆਦਾ ਸਮਾਂ ਬਿਤਾਇਆ।

ਇੱਕ ਵਾਇਰ ਵੀਡੀਓ ਵਿੱਚ ਹਵਾਈ ਅੱਡੇ ’ਤੇ ਇੰਤਜ਼ਾਰ ਕਰ ਰਹੇ ਯਾਤਰੀਆਂ ਦਾ ਇੱਕ ਸਮੂਹ ਜਹਾਜ਼ ਚੜ੍ਹਨ ਦੀ ਉਡੀਕ ਕਰ ਰਿਹਾ ਹੈ ਅਤੇ ਬੱਚਿਆਂ ਦੀ ਇੱਕ ਪ੍ਰਸਿੱਧ ਭਾਰਤੀ ਖੇਡ ਚਿੜੀ ਉੱਡ ਕਾਂ ਉੱਡ ਨਾਲ ਸਮਾਂ ਲੰਘਾ ਰਿਹਾ ਹੈ।

ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਵੱਖ ਵੱਖ ਵੀਡੀਓਜ਼ ਵਿੱਚ ਲੋਕ ਆਪੋ ਆਪਣੇ ਤਰੀਕੇ ਨਾਲ ਇੰਡੀਗੋ ’ਤੇ ਤਨਜ਼ ਕਸ ਰਹੇ ਹਨ। ਇੱਥੋਂ ਤੱਕ ਕੇ ਗੋਆ ਵਿੱਚ ਯਾਤਰੀਆਂ ਨੇ ਆਪਣਾ ਟਾਇਮ ਪਾਸ ਕਰਨ ਲਈ ਗਰਬਾ ਨਾਚ ਕਰਦੇ ਨਜ਼ਰ ਆਏ। ਇਸ ਮੌਕੇ ਇੰਡੀਗੋ ਦੇ ਸਟਾਫ ਨੇ ਵੀ ਉਨ੍ਹਾਂ ਨਾਲ ਹਿੱਸਾ ਲਿਆ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.