ਅੰਤਰਰਾਸ਼ਟਰੀ ਡੈਸਕ: ਟੈਕਸਾਸ ਦੇ ਦੱਖਣੀ ਆਸਟਿਨ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪੁਲਿਸ ਨੇ ਇੱਕ ਔਰਤ ਨੂੰ ਹਫ਼ਤਿਆਂ ਤੱਕ ਘਰ ਵਿੱਚ ਬੰਧਕ ਬਣਾਕੇ ਰੱਖਣ ਅਤੇ ਉਸ ਨਾਲ ਅਣਮਨੁੱਖੀ ਤਰੀਕੇ ਨਾਲ ਤਸੀਹਾ ਕਰਨ ਦੇ ਦੋਸ਼ ‘ਚ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 911 ਕਾਲ ਤੋਂ ਬਾਅਦ ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ, ਤਾਂ ਉਨ੍ਹਾਂ ਨੇ ਪੀੜਤ ਔਰਤ ਨੂੰ ਇੱਕ ਖੰਭੇ ਨਾਲ ਬੰਨ੍ਹਿਆ ਹੋਇਆ ਅਤੇ ਅੱਧ ਨੰਗੀ ਹਾਲਤ ਵਿੱਚ ਪਾਇਆ, ਜਿਸਦੇ ਸਰੀਰ ‘ਤੇ ਗੰਭੀਰ ਸੱਟਾਂ, ਖੁੱਲ੍ਹੇ ਜ਼ਖ਼ਮ ਅਤੇ ਗੋਲੀ ਦੇ ਨਿਸ਼ਾਨ ਸਨ। ਔਰਤ ਦੇ ਹੱਥਾਂ ਅਤੇ ਗਿੱਟਿਆਂ ‘ਤੇ ਮਾਸ ਗਾਇਬ ਸੀ ਅਤੇ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪੀੜਤ ਨੇ ਦੱਸਿਆ ਕਿ ਉਹ ਘਰ ਵਿੱਚ ਰਹਿਣ ਵਾਲੀ ਇੱਕ ਔਰਤ ਦੀ ਦੋਸਤ ਸੀ, ਪਰ ਇੱਕ ਦਿਨ ਘਰ ਦੇ ਲੋਕਾਂ ਨੇ ਉਸਨੂੰ ਘਰੋਂ ਬਾਹਰ ਜਾਣ ਤੋਂ ਰੋਕ ਦਿੱਤਾ ਅਤੇ ਜਦੋਂ ਵੀ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ, ਤਾਂ ਉਸਨੂੰ ਕੁੱਟਿਆ ਗਿਆ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਸ਼ੱਕੀਆਂ ਨੇ ਤਸੀਹਾ ਦੇਣ ਲਈ ਇੱਕ ਨਿਯਮਤ ਰੁਟੀਨ ਬਣਾਈ ਹੋਈ ਸੀ, ਜਿਸ ਵਿੱਚ ਔਰਤ ਨੂੰ ਰਾਤ ਨੂੰ ਸਿਰਫ਼ ਇੱਕ ਪਲੇਟ ਖਾਣਾ ਦਿੱਤਾ ਜਾਂਦਾ, ਬਾਹਰ ਸੌਣ ਲਈ ਮਜਬੂਰ ਕੀਤਾ ਜਾਂਦਾ ਅਤੇ ਲੋਹੇ ਦੇ ਸਟੈਂਡ ਨਾਲ ਬੰਨ੍ਹਿਆ ਜਾਂਦਾ।
ਅਮਰੀਕੀ ਫੌਜ ਨੇ ਟਰਾਂਸਜੈਂਡਰ ਭਰਤੀ ‘ਤੇ ਲਾਈ ਪਾਬੰਦੀ, ਕਈ ਸਹੂਲਤਾਂ ਵੀ ਰੋਕੀਆਂ
ਇਕਬਾਲੀ ਬਿਆਨਾਂ ਅਨੁਸਾਰ, ਉਸਨੂੰ ਤਸੀਹਾ ਦੇਣ ਲਈ ਬੀਬੀ ਬੰਦੂਕ ਦੀ ਵਰਤੋਂ ਕੀਤੀ ਜਾਂਦੀ ਸੀ। ਜੁਆਨ ਪਾਬਲੋ ਕਾਸਤਰੋ ਨੇ ਦੱਸਿਆ ਕਿ ਉਸਨੇ ਖਾਸ ਤੌਰ ‘ਤੇ ਇੱਕ ਇਲੈਕਟ੍ਰਿਕ ਰਾਈਫਲ-ਸ਼ੈਲੀ ਵਾਲੀ ਬੀਬੀ ਬੰਦੂਕ ਖਰੀਦੀ ਸੀ, ਜਿਸ ਨਾਲ ਉਹ ਕੰਮ ਤੋਂ ਵਾਪਸੀ ‘ਤੇ ਪੀੜਤ ਦਾ ਪਿੱਛਾ ਕਰਦਾ ਅਤੇ ਉਸਨੂੰ ਗੋਲੀ ਮਾਰਦਾ। ਘਰ ਵਿੱਚ ਤਿੰਨ ਬੱਚੇ ਵੀ ਮਿਲੇ, ਜਿਨ੍ਹਾਂ ਵਿੱਚੋਂ ਇੱਕ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਪਿਤਾ ਨੇ ਔਰਤ ਨੂੰ ਗੋਲੀ ਮਾਰੀ ਅਤੇ ਮਾਂ ਨੇ ਇਹ ਸਭ ਦੇਖਿਆ। ਪੁਲਿਸ ਦੇ ਪਹੁੰਚਣ ‘ਤੇ ਸ਼ੱਕੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ 51 ਸਾਲਾ ਮਿਸ਼ੇਲ ਗਾਰਸੀਆ, 21 ਸਾਲਾ ਮੇਨਾਰਡ ਲੇਫੇਵਰਸ, 21 ਸਾਲਾ ਕ੍ਰਿਸਟਲ ਗਾਰਸੀਆ, 32 ਸਾਲਾ ਮੈਸ਼ ਕਾਰਨੀ ਅਤੇ ਉਸਦਾ ਪਤੀ ਜੁਆਨ ਪਾਬਲੋ ਕਾਸਤਰੋ ਸ਼ਾਮਲ ਹਨ। ਸਾਰੇ ਸ਼ੱਕੀਆਂ ਨੂੰ ਟ੍ਰੈਵਿਸ ਕਾਉਂਟੀ ਜੇਲ੍ਹ ਵਿੱਚ ਰੱਖਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
700 ਕਰੋੜ ਦੀ ਜਾਇਦਾਦ, 40 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ: ਅੱਜ ਮਜੀਠੀਆ ਦੀ ਸੁਣਵਾਈ

