Site icon Dainik Savera Punjab

ਅਮਰੀਕੀ ਫੌਜ ਨੇ ਟਰਾਂਸਜੈਂਡਰ ਭਾਰਤੀ ‘ਤੇ ਲਾਈ ਪਾਬੰਦੀ, ਕਈ ਸਹੂਲਤਾਂ ਵੀ ਰੋਕੀਆਂ

ਅੰਤਰਰਾਸ਼ਟਰੀ ਡੈਸਕ: ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਾਰੀ ਕੀਤੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਅਧੀਨ ਅਮਰੀਕੀ ਪਾਸਪੋਰਟਾਂ ‘ਤੇ ਹੁਣ ਤੀਜੇ ਲਿੰਗ ਦਾ ਵਿਕਲਪ ਉਪਲਬਧ ਨਹੀਂ ਹੋਵੇਗਾ। ਨਵੇਂ ਨਿਯਮਾਂ ਅਨੁਸਾਰ, ਪਾਸਪੋਰਟ ‘ਤੇ ਸਿਰਫ਼ ਜਨਮ ਸਮੇਂ ਦਰਜ ਲਿੰਗ—ਮਰਦ ਜਾਂ ਔਰਤ—ਹੀ ਦਰਸਾਇਆ ਜਾਵੇਗਾ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਪਾਸਪੋਰਟ ‘ਤੇ ਜਨਮ ਲਿੰਗ ਦਰਸਾਉਣਾ ਸਮਾਨਤਾ ਦੇ ਅਧਿਕਾਰ ਦੀ ਉਲੰਘਣਾ ਨਹੀਂ ਕਰਦਾ, ਕਿਉਂਕਿ ਇਹ ਜਨਮ ਦੇ ਦੇਸ਼ ਦੀ ਜਾਣਕਾਰੀ ਦੇਣ ਦੇ ਸਮਾਨ ਹੈ। ਹਾਲਾਂਕਿ, ਤਿੰਨ ਉਦਾਰਵਾਦੀ ਜੱਜਾਂ ਨੇ ਇਸ ਫੈਸਲੇ ‘ਤੇ ਇਤਰਾਜ਼ ਜਤਾਇਆ।

UGC NET ਦਸੰਬਰ ਸੈਸ਼ਨ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਦੀ Last Date ਅੱਜ

ਇਹ ਨੀਤੀ 2025 ਦੇ ਜਨਵਰੀ ਵਿੱਚ ਟਰੰਪ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ‘ਤੇ ਜਾਰੀ ਕੀਤੇ ਆਦੇਸ਼ ਦੇ ਅਧਾਰ ‘ਤੇ ਲਾਗੂ ਕੀਤੀ ਗਈ। ਆਦੇਸ਼ ਅਨੁਸਾਰ, ਅਮਰੀਕੀ ਜਨਮ ਸਰਟੀਫਿਕੇਟਾਂ ‘ਤੇ ਸਿਰਫ਼ ਦੋ ਲਿੰਗਾਂ ਨੂੰ ਹੀ ਮਾਨਤਾ ਦਿੱਤੀ ਜਾਵੇਗੀ। ਹੇਠਲੀ ਅਦਾਲਤ ਵੱਲੋਂ ਨੀਤੀ ਨੂੰ ਰੱਦ ਕਰਨ ਦੇ ਬਾਅਦ, ਟਰੰਪ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਸੀ। ਅਮਰੀਕਾ ਵਿੱਚ 1970 ਤੋਂ ਪਾਸਪੋਰਟਾਂ ‘ਤੇ ਲਿੰਗ ਪਛਾਣ ਦਰਜ ਹੋਣੀ ਸ਼ੁਰੂ ਹੋਈ ਸੀ। 1990 ਵਿੱਚ ਮੈਡੀਕਲ ਸਰਟੀਫਿਕੇਟ ਦੇ ਆਧਾਰ ‘ਤੇ ਲਿੰਗ ਤਬਦੀਲੀ ਦੀ ਇਜਾਜ਼ਤ ਮਿਲੀ, ਜਦਕਿ 2021 ਵਿੱਚ ਬਿਡੇਨ ਪ੍ਰਸ਼ਾਸਨ ਨੇ ਨੀਤੀ ਵਿੱਚ ਸੋਧ ਕਰਕੇ ਮੈਡੀਕਲ ਸਰਟੀਫਿਕੇਟ ਤੋਂ ਬਿਨਾਂ ਲਿੰਗ ਚੁਣਨ ਦੀ ਆਜ਼ਾਦੀ ਦਿੱਤੀ ਸੀ।

700 ਕਰੋੜ ਦੀ ਜਾਇਦਾਦ, 40 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ: ਅੱਜ ਮਜੀਠੀਆ ਦੀ ਸੁਣਵਾਈ

ਇਸਦੇ ਨਾਲ ਹੀ, ਅਮਰੀਕੀ ਫੌਜ ਨੇ ਵੀ ਤੀਜੇ ਲਿੰਗ ਸੰਬੰਧੀ ਨੀਤੀਆਂ ‘ਚ ਤਬਦੀਲੀ ਕਰਦਿਆਂ ਐਲਾਨ ਕੀਤਾ ਹੈ ਕਿ ਹੁਣ ਟਰਾਂਸਜੈਂਡਰ ਵਿਅਕਤੀਆਂ ਨੂੰ ਫੌਜ ਵਿੱਚ ਭਰਤੀ ਨਹੀਂ ਕੀਤਾ ਜਾਵੇਗਾ। ਫੌਜ ਨੇ ਸੋਸ਼ਲ ਮੀਡੀਆ ‘ਤੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਲਿੰਗ ਡਿਸਫੋਰੀਆ ਦੇ ਇਤਿਹਾਸ ਵਾਲੇ ਵਿਅਕਤੀਆਂ ਲਈ ਨਵੀਆਂ ਭਰਤੀਆਂ ਰੋਕ ਦਿੱਤੀਆਂ ਗਈਆਂ ਹਨ ਅਤੇ ਲਿੰਗ ਤਬਦੀਲੀ ਸੰਬੰਧੀ ਸਾਰੀਆਂ ਡਾਕਟਰੀ ਸਹੂਲਤਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਲਿੰਗ ਡਿਸਫੋਰੀਆ ਇੱਕ ਮਨੋਵਿਗਿਆਨਕ ਸਥਿਤੀ ਹੈ, ਜਿਸ ਵਿੱਚ ਵਿਅਕਤੀ ਦੀ ਜੈਵਿਕ ਲਿੰਗ ਅਤੇ ਲਿੰਗ ਪਛਾਣ ਵਿੱਚ ਅੰਤਰ ਹੁੰਦਾ ਹੈ। ਇਹ ਨੀਤੀਆਂ ਅਮਰੀਕਾ ਵਿੱਚ ਲਿੰਗ ਪਛਾਣ ਅਤੇ ਟਰਾਂਸਜੈਂਡਰ ਹੱਕਾਂ ‘ਤੇ ਚਲ ਰਹੀ ਚਰਚਾ ਵਿੱਚ ਨਵਾਂ ਮੋੜ ਲਿਆਉਂਦੀਆਂ ਹਨ।

Exit mobile version