Last Updated: November 24, 2026

Dainik Savera Times Logo

US Oil Deal: ਵੈਨੇਜ਼ੁਏਲਾ ਨਾਲ ਅਮਰੀਕਾ ਦੀ ਵੱਡੀ ਤੇਲ ਡੀਲ, ਟਰੰਪ ਬੋਲੇ- ਦੁਨੀਆ ਦੇ ਇਤਿਹਾਸ ਦੀ ਸਭ ਤੋਂ ਵੱਡੀ ਡੀਲ

29 August 2026 ਅੱਪਡੇਟ ਕੀਤਾ ਗਿਆ

US Oil Deal: ਵੈਨੇਜ਼ੁਏਲਾ ਨਾਲ ਅਮਰੀਕਾ ਦੀ ਵੱਡੀ ਤੇਲ ਡੀਲ, ਟਰੰਪ ਬੋਲੇ- ਦੁਨੀਆ ਦੇ ਇਤਿਹਾਸ ਦੀ ਸਭ ਤੋਂ ਵੱਡੀ ਡੀਲ

US-Venezuela Oil Deal: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਅਤੇ ਵੇਨੇਜ਼ੁਏਲਾ ਵਿਚਕਾਰ ਤੇਲ ਨੂੰ ਲੈ ਕੇ ਇੱਕ ਵੱਡਾ ਸਮਝੌਤਾ ਹੋਇਆ ਹੈ। ਟਰੰਪ ਮੁਤਾਬਕ, ਇਹ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਵੱਡੀ ਤੇਲ ਡੀਲ ਹੈ, ਜਿਸ ਨਾਲ ਅਮਰੀਕਾ ਨੂੰ ਵੇਨੇਜ਼ੁਏਲਾ ਦੇ ਵੱਡੇ ਤੇਲ ਭੰਡਾਰਾਂ ਤੱਕ ਪਹੁੰਚ ਮਿਲੇਗੀ।

ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੁਥ ਸੋਸ਼ਲ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਨਿੱਜੀ ਕੰਪਨੀਆਂ ਨਾਲ ਸਾਂਝੇਦਾਰੀ ਰਾਹੀਂ ਅਮਰੀਕਾ ਨੇ ਵੇਨੇਜ਼ੁਏਲਾ ਵਿੱਚ ਮੌਜੂਦ 65 ਅਰਬ ਬੈਰਲ ਤੋਂ ਵੱਧ ਤੇਲ ਭੰਡਾਰਾਂ ‘ਤੇ ਕੰਟਰੋਲ ਹਾਸਲ ਕਰ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਮਝੌਤੇ ਲਈ ਅਮਰੀਕੀ ਟੈਕਸਦਾਤਾਵਾਂ ਦੇ ਪੈਸੇ ਵਿੱਚੋਂ ਇੱਕ ਵੀ ਪੈਸਾ ਖਰਚ ਨਹੀਂ ਕੀਤਾ ਗਿਆ।

ਅਮਰੀਕੀ ਰਾਸ਼ਟਰਪਤੀ ਦੇ ਮੁਤਾਬਕ, ਇਸ ਡੀਲ ਨਾਲ ਅਮਰੀਕਾ ਦਾ ਤੇਲ ਭੰਡਾਰ ਦੋਗੁਣੇ ਤੋਂ ਵੀ ਵੱਧ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਤੇਲ ਦੀ ਸਪਲਾਈ ਵਧਣ ਨਾਲ ਭਵਿੱਖ ਵਿੱਚ ਲੰਬੇ ਸਮੇਂ ਤੱਕ ਅਮਰੀਕੀ ਨਾਗਰਿਕਾਂ ਲਈ ਈਂਧਨ ਦੀਆਂ ਕੀਮਤਾਂ ਵਿੱਚ ਕਮੀ ਆ ਸਕਦੀ ਹੈ।

ਇਸ ਵਿਚਕਾਰ, ਵੇਨੇਜ਼ੁਏਲਾ ਨੇ ਵੀ ਸ਼ੁੱਕਰਵਾਰ ਨੂੰ ਅਮਰੀਕੀ ਸਰਕਾਰ ਨਾਲ ਇੱਕ “ਇਤਿਹਾਸਕ ਸਮਝੌਤੇ” ਦਾ ਐਲਾਨ ਕੀਤਾ। ਦੱਸਿਆ ਗਿਆ ਕਿ ਇਸ ਸਮਝੌਤੇ ਦਾ ਉਦੇਸ਼ ਦੇਸ਼ ਦੇ ਹਾਈਡਰੋਕਾਰਬਨ ਉਦਯੋਗ ਲਈ ਲੋੜੀਂਦੇ ਬੁਨਿਆਦੀ ਢਾਂਚੇ ਨੂੰ ਮੁੜ ਵਿਕਸਤ ਕਰਨਾ ਅਤੇ ਊਰਜਾ ਖੇਤਰ ਵਿੱਚ ਵੱਡੇ ਪੱਧਰ ‘ਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ।

ਵੇਨੇਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡ੍ਰਿਗੇਜ਼ ਨੇ ਕਿਹਾ ਕਿ ਇਹ ਸਮਝੌਤਾ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਦੇਸ਼ ਦੇ ਊਰਜਾ ਖੇਤਰ ਵਿੱਚ ਨਿਵੇਸ਼ ਵਧਾਉਣ ਵਿੱਚ ਮਦਦ ਕਰੇਗਾ। ਬਿਆਨ ਅਨੁਸਾਰ, ਨਿੱਜੀ ਆਪਰੇਟਰਾਂ ਦੀ ਭਾਗੀਦਾਰੀ ਨਾਲ ਵੇਨੇਜ਼ੁਏਲਾ ਵਿੱਚ ਤੇਲ ਉਤਪਾਦਨ ਵਿੱਚ ਵੀ ਵੱਡਾ ਵਾਧਾ ਹੋ ਸਕਦਾ ਹੈ।

ਸਮਝੌਤੇ ਤਹਿਤ 17 ਅਹਿਮ ਤੇਲ ਖੇਤਰਾਂ ਦੇ ਵਿਕਾਸ ਦੀ ਯੋਜਨਾ ਬਣਾਈ ਗਈ ਹੈ, ਜਿਨ੍ਹਾਂ ਵਿੱਚ 65 ਅਰਬ ਬੈਰਲ ਤੇਲ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਵੇਨੇਜ਼ੁਏਲਾ ਦਾ ਦਾਅਵਾ ਹੈ ਕਿ ਇਸ ਪ੍ਰੋਜੈਕਟ ਨਾਲ 100 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਆਵੇਗਾ ਅਤੇ ਸਰਕਾਰ ਨੂੰ 209 ਅਰਬ ਡਾਲਰ ਤੋਂ ਵੱਧ ਦਾ ਟੈਕਸ ਮਾਲੀਆ ਮਿਲ ਸਕਦਾ ਹੈ।

ਵੇਨੇਜ਼ੁਏਲਾ ਕੋਲ ਦੁਨੀਆ ਦਾ ਸਭ ਤੋਂ ਵੱਡਾ ਪ੍ਰਮਾਣਿਤ ਤੇਲ ਭੰਡਾਰ ਹੈ। ਇਸ ਤੋਂ ਪਹਿਲਾਂ ਅਮਰੀਕਾ ਅਤੇ ਵੇਨੇਜ਼ੁਏਲਾ ਵਿਚਕਾਰ ਤਣਾਅਪੂਰਨ ਘਟਨਾਕ੍ਰਮ ਵੀ ਦੇਖਣ ਨੂੰ ਮਿਲਿਆ ਸੀ। ਜਨਵਰੀ ਵਿੱਚ ਅਮਰੀਕੀ ਸੈਨਿਕ ਕਾਰਵਾਈ ਤੋਂ ਬਾਅਦ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਹਿਰਾਸਤ ਵਿੱਚ ਲੈ ਕੇ ਨਿਊਯਾਰਕ ਲਿਜਾਇਆ ਗਿਆ ਸੀ। ਇਸ ਤੋਂ ਬਾਅਦ ਵੇਨੇਜ਼ੁਏਲਾ ਸਰਕਾਰ ਨੇ ਤੇਲ ਖੇਤਰ ਵਿੱਚ ਨਿੱਜੀ ਭਾਗੀਦਾਰੀ ਵਧਾਉਣ ਲਈ ਹਾਈਡਰੋਕਾਰਬਨ ਕਾਨੂੰਨ ਵਿੱਚ ਅੰਸ਼ਿਕ ਸੁਧਾਰ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕੇ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.