Last Updated: November 24, 2026

Dainik Savera Times Logo

US Israel Iran War : ਟਰੰਪ ਨੇ ਈਰਾਨ ਨੂੰ ਦਿੱਤੀ ਚਿਤਾਵਨੀ, ਕਿਹਾ – ਅਮਰੀਕਾ ਹੁਣ ਤਕ ਦਾ ਸਭ ਤੋਂ ਵੱਡਾ ਤੇ ਘਾਤਕ ਜਵਾਬ ਦੇਵੇਗਾ

1 March 2026 ਅੱਪਡੇਟ ਕੀਤਾ ਗਿਆ

US Israel Iran War : ਟਰੰਪ ਨੇ ਈਰਾਨ ਨੂੰ ਦਿੱਤੀ ਚਿਤਾਵਨੀ, ਕਿਹਾ – ਅਮਰੀਕਾ ਹੁਣ ਤਕ ਦਾ ਸਭ ਤੋਂ ਵੱਡਾ ਤੇ ਘਾਤਕ ਜਵਾਬ ਦੇਵੇਗਾ

US Israel Iran War : ਈਰਾਨ ਵਿਰੁੱਧ ਅਮਰੀਕਾ ਅਤੇ ਇਜ਼ਰਾਈਲ ਦੀ ਸਾਂਝੀ ਫੌਜੀ ਕਾਰਵਾਈ ਬੇਰੋਕ ਜਾਰੀ ਹੈ, ਅਤੇ ਈਰਾਨ ਜਵਾਬ ਦੇ ਰਿਹਾ ਹੈ। ਬੀਤੀ ਰਾਤ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਮਿਜ਼ਾਈਲਾਂ ਅਤੇ ਬੰਬ ਧਮਾਕਿਆਂ ਦੀਆਂ ਉੱਚੀਆਂ ਆਵਾਜ਼ਾਂ ਸੁਣੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਈਰਾਨ ਨੇ ਪਹਿਲਾਂ ਕਦੇ ਅਜਿਹਾ ਹਮਲਾ ਨਹੀਂ ਦੇਖਿਆ। ਐਤਵਾਰ ਨੂੰ ਕਈ ਸ਼ਹਿਰਾਂ ਵਿੱਚ ਹਮਲੇ ਜਾਰੀ ਰਹੇ, ਜਿਸ ਨਾਲ ਸਥਿਤੀ ਬਹੁਤ ਤਣਾਅਪੂਰਨ ਬਣੀ ਰਹੀ।

Indian Advisory : ਭਾਰਤ ਨੇ ਰੱਦ ਕੀਤੀਆਂ ਸੈਂਕੜੇ ਉਡਾਣਾਂ, ਵੱਖ-ਵੱਖ ਦੇਸ਼ਾਂ ‘ਚ ਫਸੇ ਭਾਰਤੀਆਂ ਲਈ ਅਡਵਾਈਜ਼ਰੀ ਜਾਰੀ

ਇਸ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਕਿ ਈਰਾਨ ਨੇ ਹੋਰ ਸ਼ਕਤੀਸ਼ਾਲੀ ਹਮਲਾ ਕਰਨ ਦੀ ਧਮਕੀ ਦਿੱਤੀ ਹੈ, ਪਰ ਜੇਕਰ ਅਜਿਹਾ ਹੁੰਦਾ ਹੈ, ਤਾਂ ਅਮਰੀਕਾ ਹੁਣ ਤੱਕ ਦਾ ਸਭ ਤੋਂ ਵੱਡਾ ਅਤੇ ਘਾਤਕ ਜਵਾਬ ਦੇਵੇਗਾ। ਟਰੰਪ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਈਰਾਨ ਨੂੰ ਅਜਿਹੀ ਕਾਰਵਾਈ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਨਤੀਜੇ ਗੰਭੀਰ ਹੋਣਗੇ।

ਉਦਯੋਗ ਮੰਤਰੀ Sanjeev Arora ਨੇ ਦਿੱਲੀ-ਐਨਸੀਆਰ ਦੇ ਉਦਯੋਗਪਤੀਆਂ ਨੂੰ ਪੰਜਾਬ ਨਿਵੇਸ਼ਕ ਸੰਮੇਲਨ ‘ਚ ਦਿੱਤਾ ਸੱਦਾ

ਇਜ਼ਰਾਈਲ ਨੇ ਈਰਾਨ ‘ਤੇ ਆਪਣੇ ਹਮਲਿਆਂ ਨੂੰ “ਲਾਇਨ ਰੋਰਰ” ਦਾ ਨਾਮ ਦਿੱਤਾ ਹੈ, ਜਦੋਂ ਕਿ ਅਮਰੀਕਾ ਨੇ ਆਪਣੀ ਮੁਹਿੰਮ ਨੂੰ “ਏਪਿਕ ਫਿਓਰੀ” ਕਿਹਾ ਹੈ। ਦੂਜੇ ਪਾਸੇ, ਈਰਾਨ ਨੇ ਆਪਣੀ ਜਵਾਬੀ ਕਾਰਵਾਈ ਨੂੰ “ਖਤਮ-ਏ-ਤੂਫਾਨ” ਕਿਹਾ ਹੈ। ਤਿੰਨਾਂ ਦੇਸ਼ਾਂ ਵਿਚਾਲੇ ਇਸ ਟਕਰਾਅ ਨੇ ਪੂਰੇ ਖੇਤਰ ਵਿੱਚ ਅਸਥਿਰਤਾ ਵਧਾ ਦਿੱਤੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.