
ਉੱਤਰ ਪ੍ਰਦੇਸ਼ ਸਰਕਾਰ ਨੇ ਹਵਾ ਪ੍ਰਦੂਸ਼ਣ ‘ਤੇ ਨਿਯੰਤਰਣ ਲਈ ਇੱਕ ਵੱਡਾ ਅਤੇ ਸਖ਼ਤ ਫੈਸਲਾ ਲਿਆ ਹੈ। 1 ਅਕਤੂਬਰ ਤੋਂ ਐਨਸੀਆਰ ਖੇਤਰ ਵਿੱਚ ਉਹਨਾਂ ਵਾਹਨਾਂ ਨੂੰ ਪੈਟਰੋਲ ਜਾਂ ਡੀਜ਼ਲ ਨਹੀਂ ਦਿੱਤਾ ਜਾਵੇਗਾ ਜਿਨ੍ਹਾਂ ਕੋਲ ਵੈਧ ਪੀਯੂਸੀ (Pollution Under Control Certificate) ਨਹੀਂ ਹੋਵੇਗਾ। ਇਹ ਫੈਸਲਾ ਮੁੱਖ ਸਕੱਤਰ ਐਸ.ਪੀ. ਗੋਇਲ ਦੀ ਅਗਵਾਈ ਹੇਠ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ।
ਇਹ ਨਵਾਂ ਨਿਯਮ ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਵਾਹਨਾਂ ਤੋਂ ਨਿਕਲਣ ਵਾਲੇ ਧੂੰਏਂ ‘ਤੇ ਕਾਬੂ ਪਾਉਣ ਲਈ ਲਾਗੂ ਕੀਤਾ ਜਾ ਰਿਹਾ ਹੈ।
PUC ਸਰਟੀਫਿਕੇਟ ਕੀ ਹੈ?
PUC ਇੱਕ ਅਧਿਕਾਰਤ ਦਸਤਾਵੇਜ਼ ਹੈ ਜੋ ਇਹ ਸਾਬਤ ਕਰਦਾ ਹੈ ਕਿ ਵਾਹਨ ਤੋਂ ਨਿਕਲਣ ਵਾਲਾ ਧੂੰਆ ਸਰਕਾਰੀ ਮਾਪਦੰਡਾਂ ਅਨੁਸਾਰ ਹੈ। ਇਹ ਟੈਸਟ ਮੋਟਰ ਵਾਹਨ ਐਕਟ 1988 ਤਹਿਤ ਹਰ ਵਾਹਨ ਲਈ ਜ਼ਰੂਰੀ ਹੈ।
ਕਿਹੜੇ ਜ਼ਿਲ੍ਹੇ ਹੋਣਗੇ ਪ੍ਰਭਾਵਿਤ?
ਇਹ ਨਿਯਮ ਐਨਸੀਆਰ ਦੇ ਅੱਠ ਜ਼ਿਲ੍ਹਿਆਂ ਵਿੱਚ ਲਾਗੂ ਹੋਵੇਗਾ, ਜਿਸ ਵਿੱਚ ਸ਼ਾਮਲ ਹਨ:
ਗੌਤਮ ਬੁੱਧ ਨਗਰ (ਨੋਇਡਾ), ਗਾਜ਼ੀਆਬਾਦ, ਹਾਪੁਰ, ਬੁਲੰਦਸ਼ਹਿਰ, ਮੇਰਠ, ਮੁਜ਼ੱਫਰਨਗਰ, ਬਾਗਪਤ ਅਤੇ ਸ਼ਾਮਲੀ।
ਇਨ੍ਹਾਂ ਇਲਾਕਿਆਂ ਦੇ ਪੈਟਰੋਲ ਪੰਪਾਂ ‘ਤੇ ANPR (Automatic Number Plate Recognition) ਕੈਮਰੇ ਲਗਾਏ ਜਾਣਗੇ, ਜੋ ਬਿਨਾਂ ਵੈਧ PUC ਵਾਲੇ ਵਾਹਨਾਂ ਦੀ ਪਛਾਣ ਕਰਨਗੇ।
PUC ਕਿਵੇਂ ਬਣਦਾ ਹੈ?
ਵਾਹਨ ਮਾਲਕ ਨੇੜਲੇ ਅਧਿਕਾਰਤ ਪ੍ਰਦੂਸ਼ਣ ਜਾਂਚ ਕੇਂਦਰ ‘ਤੇ ਜਾ ਕੇ ਸਿਰਫ 5–10 ਮਿੰਟ ਵਿੱਚ PUC ਟੈਸਟ ਕਰਵਾ ਸਕਦਾ ਹੈ। ਇੱਥੇ ਵਾਹਨ ਦੇ ਐਗਜ਼ੌਸਟ ਤੋਂ ਨਿਕਲਣ ਵਾਲੀਆਂ ਗੈਸਾਂ ਜਿਵੇਂ CO ਅਤੇ HC ਦੀ ਜਾਂਚ ਕੀਤੀ ਜਾਂਦੀ ਹੈ। ਮਾਪਦੰਡ ਪੂਰੇ ਹੋਣ ‘ਤੇ ਤੁਰੰਤ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ।
ਦੋਪਹੀਆ ਵਾਹਨਾਂ ਲਈ ₹50–₹70, ਕਾਰਾਂ ਲਈ ₹90–₹150 ਤੱਕ ਫੀਸ ਲੱਗਦੀ ਹੈ। ਨਵਾਂ PUC ਆਮ ਤੌਰ ‘ਤੇ 1 ਸਾਲ ਲਈ ਵੈਧ ਹੁੰਦਾ ਹੈ, ਜਿਸ ਤੋਂ ਬਾਅਦ ਹਰ 6 ਮਹੀਨੇ ਵਿੱਚ ਰੀਨਿਊ ਕਰਨਾ ਲਾਜ਼ਮੀ ਹੈ।
ਡਾਊਨਲੋਡ ਸਹੂਲਤ
ਵਾਹਨ ਮਾਲਕ ਪਰਿਵਾਹਨ ਪੋਰਟਲ ਰਾਹੀਂ ਆਪਣਾ PUC ਸਰਟੀਫਿਕੇਟ ਆਨਲਾਈਨ ਵੀ ਡਾਊਨਲੋਡ ਕਰ ਸਕਦੇ ਹਨ।ਸਰਕਾਰ ਦਾ ਇਹ ਕਦਮ ਪ੍ਰਦੂਸ਼ਣ ਘਟਾਉਣ ਵੱਲ ਇੱਕ ਵੱਡਾ ਯਤਨ ਮੰਨਿਆ ਜਾ ਰਿਹਾ ਹੈ, ਜਿਸ ਨਾਲ NCR ਵਿੱਚ ਹਵਾ ਦੀ ਗੁਣਵੱਤਾ ਸੁਧਰਨ ਦੀ ਉਮੀਦ ਹੈ।
मेष: दिन शुभ रहेगा...