Last Updated: November 24, 2026

Dainik Savera Times Logo

ਯੂਕੇ ਵਿੱਚ ਸਿੱਖ ਭਾਈਚਾਰੇ ‘ਤੇ ਵੱਡਾ ਹਮਲਾ, ਬਜ਼ੁਰਗ ਨੂੰ ਕੁੱਟ ਕੇ ਜਿਉਂਦਾ ਸਾੜਨ ਦੀ ਕੋਸ਼ਿਸ਼

20 June 2026 ਅੱਪਡੇਟ ਕੀਤਾ ਗਿਆ

ਯੂਕੇ ਵਿੱਚ ਸਿੱਖ ਭਾਈਚਾਰੇ ‘ਤੇ ਵੱਡਾ ਹਮਲਾ, ਬਜ਼ੁਰਗ ਨੂੰ ਕੁੱਟ ਕੇ ਜਿਉਂਦਾ ਸਾੜਨ ਦੀ ਕੋਸ਼ਿਸ਼

ਇੰਗਲੈਂਡ ਦੇ ਸ਼ਹਿਰ ਸਮੈਥਵਿਕ (Smethwick) ਤੋਂ ਇੱਕ ਬੇਹੱਦ ਦਰਦਨਾਕ ਅਤੇ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਬਜ਼ੁਰਗ ਸਿੱਖ ਵਿਅਕਤੀ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਜਿਉਂਦਾ ਸਾੜਨ ਦੀ ਕੋਸ਼ਿਸ਼ ਵੀ ਕੀਤੀ ਗਈ, ਜਿਸ ਕਾਰਨ ਗਲੋਬਲ ਪੱਧਰ ‘ਤੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਹੈ।

ਇਹ ਵੀ ਪੜੋਂ: 

NEET UG ਵਿਵਾਦ: NTA ਦੀ ਵੱਡੀ ਲਾਪ੍ਰਵਾਹੀ, ਨਾਗਪੁਰ ਵਿਦਿਆਰਥੀ ਦਾ ਸੈਂਟਰ ਅਬੂ ਧਾਬੀ ਪਹੁੰਚਿਆ

NEET UG ਵਿਵਾਦ: NTA ਦੀ ਵੱਡੀ ਲਾਪ੍ਰਵਾਹੀ, ਨਾਗਪੁਰ ਵਿਦਿਆਰਥੀ ਦਾ ਸੈਂਟਰ ਅਬੂ ਧਾਬੀ ਪਹੁੰਚਿਆ

ਘਟਨਾ ਦਾ ਵੇਰਵਾ ਅਤੇ ਵਾਇਰਲ ਵੀਡੀਓ

 ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਵਿੱਚ ਬਜ਼ੁਰਗ ਸਿੱਖ ਵਿਅਕਤੀ ਸੜਕ ਕਿਨਾਰੇ ਝਾੜੀਆਂ ਅਤੇ ਕੂੜੇ ਦੇ ਢੇਰ ਕੋਲ ਬੇਸੁਧ ਪਿਆ ਦਿਖਾਈ ਦੇ ਰਿਹਾ ਹੈ। ਉਸ ਦੇ ਕੱਪੜੇ ਫਟੇ ਹੋਏ ਸਨ ਅਤੇ ਸਿਰ ਸਮੇਤ ਪੂਰੇ ਸਰੀਰ ‘ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਸਨ।ਰਾਹਗੀਰਾਂ ਮੁਤਾਬਕ ਬਜ਼ੁਰਗ ਦੀ ਪਿੱਠ ‘ਤੇ ਜਲਣ ਦੇ ਗੰਭੀਰ ਨਿਸ਼ਾਨ ਸਨ, ਜਿਸ ਤੋਂ ਸ਼ੱਕ ਹੈ ਕਿ ਉਨ੍ਹਾਂ ‘ਤੇ ਕੋਈ ਜਲਣਸ਼ੀਲ ਪਦਾਰਥ ਸੁੱਟ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਬਜ਼ੁਰਗ ਇੰਨੇ ਜ਼ਿਆਦਾ ਦਰਦ ਵਿੱਚ ਸੀ ਕਿ ਉਹ ਬੋਲਣ ਤੋਂ ਵੀ ਪੂਰੀ ਤਰ੍ਹਾਂ ਅਸਮਰੱਥ ਸੀ।

ਇਹ ਵੀ ਪੜੋਂ:

ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, ਫਿਰੌਤੀ ਤੇ ਗੋਲੀਬਾਰੀ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, ਫਿਰੌਤੀ ਤੇ ਗੋਲੀਬਾਰੀ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

 

 

 

ਪੁਲਿਸ ਦੀ ਕਾਰਵਾਈ ਅਤੇ ਗ੍ਰਿਫ਼ਤਾਰੀਆਂ

 ਵੈਸਟ ਮਿਡਲੈਂਡਜ਼ ਪੁਲਿਸ (West Midlands Police) ਨੇ ਮੌਕੇ ‘ਤੇ ਪਹੁੰਚ ਕੇ ਬਜ਼ੁਰਗ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਮੁਤਾਬਕ ਇਹ ਘਟਨਾ 14 ਜੂਨ ਦੀ ਰਾਤ ਨੂੰ ਵਾਪਰੀ ਸੀ। ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਘਿਨਾਉਣੇ ਅਪਰਾਧ ਦੇ ਸਬੰਧ ਵਿੱਚ ਦੋ 17 ਸਾਲਾ ਨਾਬਾਲਗ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਮੁਲਜ਼ਮ ਨੂੰ ਅਦਾਲਤ ਨੇ ਬਾਲ ਸੁਧਾਰ ਘਰ (Youth Custody) ਭੇਜ ਦਿੱਤਾ ਹੈ, ਜਿਸ ਦੀ ਅਗਲੀ ਸੁਣਵਾਈ 17 ਜੁਲਾਈ ਨੂੰ ਹੋਵੇਗੀ। ਦੂਜਾ ਸ਼ੱਕੀ ਵੀ ਪੁਲਿਸ ਹਿਰਾਸਤ ਵਿੱਚ ਹੈ। ਪੁਲਿਸ ਇਸ ਬੇਰਹਿਮ ਹਮਲੇ ਦੇ ਅਸਲ ਮਨੋਰਥ ਦਾ ਪਤਾ ਲਗਾਉਣ ਲਈ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ, ਜਿਸ ਵਿੱਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਕੀ ਇਹ ਨਫ਼ਰਤ ਜਾਂ ਨਸਲਵਾਦ ਤੋਂ ਪ੍ਰੇਰਿਤ (Hate Crime) ਹਮਲਾ ਸੀ।

uk-sikh-community-attack-elderly-assault-attempted-arson-report

uk-sikh-community-attack-elderly-assault-attempted-arson-report

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.