PUNJAB NEWS: ਪੰਜਾਬ ਵਿੱਚ ਊਰਜਾ ਦੀ ਪਸੰਦ ਬਦਲ ਰਹੀ ਹੈ। ਜਿੱਥੇ ਸਰਕਾਰ ਐਲਪੀਜੀ (LPG) ਨੂੰ ਸਾਫ਼-ਸੁਥਰਾ ਅਤੇ ਆਰਥਿਕ ਵਿਕਲਪ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ਲੋਕ ਆਪਣੀ ਜੇਬ ਦੇ ਹਿਸਾਬ ਨਾਲ ਬਿਜਲੀ ਦੀ ਵਰਤੋਂ ਵਧਾ ਰਹੇ ਹਨ। ਇਸ ਬਦਲਦੇ ਰੁਝਾਨ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੀ ਮੌਜੂਦਾ ਸਥਿਤੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਉੱਜਵਲਾ ਯੋਜਨਾ ਦੀ ਵਰਤੋਂ ਘਟਦੀ ਜਾ ਰਹੀ ਹੈ
ਲੋਕ ਸਭਾ ਵਿੱਚ ਦਿੱਤੇ ਗਏ ਅੰਕੜਿਆਂ ਅਨੁਸਾਰ, ਵਿੱਤੀ ਸਾਲ 2024-25 ਵਿੱਚ ਸੂਬੇ ਦੇ 1.21 ਲੱਖ ਲਾਭਪਾਤਰੀਆਂ ਨੇ ਇਕ ਵਾਰ ਵੀ LPG ਸਿਲੰਡਰ ਰਿਫਿਲ ਨਹੀਂ ਕਰਵਾਇਆ। ਇਸੇ ਦੌਰਾਨ 99 ਹਜ਼ਾਰ ਲੋਕਾਂ ਨੇ ਸਿਰਫ ਇੱਕ ਵਾਰ ਹੀ ਸਿਲੰਡਰ ਭਰਵਾਇਆ। ਇਹ ਦਰਸਾਉਂਦਾ ਹੈ ਕਿ ਲੱਖਾਂ ਪਰਿਵਾਰਾਂ ਕੋਲ ਗੈਸ ਕਨੈਕਸ਼ਨ ਹੋਣ ਦੇ ਬਾਵਜੂਦ, ਉਹ ਇਸ ਦੀ ਵਰਤੋਂ ਨਹੀਂ ਕਰ ਰਹੇ।
READ ALSO : Numerology ਦਾ ਰਹੱਸਮਈ ਨੰਬਰ 8: ਡਰ ਦਾ ਕਾਰਨ ਜਾਂ ਕਾਮਯਾਬੀ ਦੀ ਚਾਬੀ? ਜਾਣੋ ਕਾਰਨ
ਪਿਛਲੇ ਸਾਲਾਂ ਦਾ ਰੁਝਾਨ ਵੀ ਇਸੇ ਤਰ੍ਹਾਂ ਦਾ ਰਿਹਾ ਹੈ:
2023-24: 93,622 ਲਾਭਪਾਤਰੀਆਂ ਨੇ ਇੱਕ ਵੀ ਰਿਫਿਲ ਨਹੀਂ ਕਰਵਾਇਆ, 1.04 ਲੱਖ ਲੋਕਾਂ ਨੇ ਸਿਰਫ ਇੱਕ ਵਾਰ ਰਿਫਿਲ ਕਰਵਾਇਆ।
2022-23: 90,233 ਲਾਭਪਾਤਰੀਆਂ ਨੇ ਸਿਲੰਡਰ ਨਹੀਂ ਭਰਵਾਇਆ, ਅਤੇ 88,406 ਲੋਕਾਂ ਨੇ ਸਿਰਫ ਇੱਕ ਵਾਰ ਰਿਫਿਲ ਕੀਤਾ।
ਸਬਸਿਡੀ ਦੇ ਬਾਵਜੂਦ ਘਟ ਰਹੀ ਵਰਤੋਂ
ਸਰਕਾਰ ਨੇ ਮਈ 2022 ਵਿੱਚ 14.2 ਕਿਲੋ ਦੇ ਸਿਲੰਡਰ ‘ਤੇ 200 ਰੁਪਏ ਦੀ ਸਬਸਿਡੀ ਸ਼ੁਰੂ ਕੀਤੀ, ਜਿਸਨੂੰ ਅਕਤੂਬਰ 2023 ਵਿੱਚ 300 ਰੁਪਏ ਕਰ ਦਿੱਤਾ ਗਿਆ। ਇਹ ਸਹਾਇਤਾ 2025-26 ਤੱਕ ਜਾਰੀ ਰਹੇਗੀ। ਇਸ ਦੇ ਬਾਵਜੂਦ, ਰਿਫਿਲ ਕਰਨ ਵਾਲੇ ਪਰਿਵਾਰਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ।
ਬਿਜਲੀ ਬਣੀ ਪਹਿਲੀ ਪਸੰਦ
ਦੂਜੇ ਪਾਸੇ, ਬਿਜਲੀ ਦੀ ਉਪਲਬਧਤਾ ਵਿੱਚ ਵਾਧਾ ਹੋਇਆ ਹੈ। ਕਈ ਵਰਗਾਂ ਨੂੰ ਸਸਤੀ ਜਾਂ ਮੁਫ਼ਤ ਬਿਜਲੀ ਮਿਲ ਰਹੀ ਹੈ, ਜਿਸ ਕਾਰਨ ਗਰੀਬ ਅਤੇ ਮੱਧ ਵਰਗ ਦੇ ਪਰਿਵਾਰ ਇਲੈਕਟ੍ਰਿਕ ਇੰਡਕਸ਼ਨ ਕੁੱਕਰ, ਹੀਟਰ ਅਤੇ ਹੋਰ ਇਲੈਕਟ੍ਰਿਕ ਵਿਕਲਪਾਂ ਵੱਲ ਵੱਧ ਰਹੇ ਹਨ। ਇਹ ਉਪਕਰਨ ਮਹੀਨਾਵਾਰ ਖਰਚੇ ਵਿੱਚ ਕਮ ਹਨ ਅਤੇ ਭੁਗਤਾਨ ਆਸਾਨ ਹੈ।
ਉੱਜਵਲਾ ਲਾਭਪਾਤਰੀਆਂ ਦੀ ਇੱਕ ਝਲਕ
ਸਾਲ ਲਾਭਪਾਤਰੀਆਂ ਦੀ ਕੁੱਲ ਗਿਣਤੀ
2024-25 13,59,256
2023-24 13,59,705
2022-23 12,83,976
ਵਿਸ਼ੇਸ਼ਜ ਓਂਹ ਦਾ ਕਹਿਣਾ ਹੈ ਕਿ ਜੇਕਰ ਗੈਸ ਅਤੇ ਬਿਜਲੀ ਦੇ ਖਰਚੇ ਵਿੱਚ ਇਹ ਅੰਤਰ ਬਣਿਆ ਰਹੇ, ਤਾਂ ਉੱਜਵਲਾ ਯੋਜਨਾ ਸਿਰਫ ਕਾਗਜ਼ਾਂ ਤੱਕ ਸੀਮਤ ਰਹਿ ਜਾਵੇਗੀ। ਸਰਕਾਰ ਸਾਹਮਣੇ ਚੁਣੌਤੀ ਹੁਣ ਸਿਰਫ ਕਨੈਕਸ਼ਨ ਦੇਣਾ ਨਹੀਂ, ਸਗੋਂ ਇਸ ਦੀ ਨਿਯਮਤ ਵਰਤੋਂ ਨੂੰ ਯਕੀਨੀ ਬਣਾਉਣਾ ਵੀ ਹੈ।
Faridkot ‘ਚ ਪੈ ਰਹੀ ਕੜਾਕੇ ਦੀ ਠੰਡ, Visibility ਹੋਈ Zero
