skip to content

Last Updated: October 5, 2026

Dainik Savera Times Logo

ਦੋ ਅਥਲੀਟਾਂ ਦੀ ਟ੍ਰੇਨਿੰਗ ਦੌਰਾਨ ਹੋਈ ਮੌਤ ਦੇ ਮਾਮਲੇ ‘ਚ ਦੋ ਸੀਨੀਅਰ ਅਧਿਕਾਰੀ ਕੀਤੇ ਸਸਪੈਂਡ, ਕਈਆਂ ਦੇ ਤਬਾਦਲੇ

10 months ਪਹਿਲਾ

ਦੋ ਅਥਲੀਟਾਂ ਦੀ ਟ੍ਰੇਨਿੰਗ ਦੌਰਾਨ ਹੋਈ ਮੌਤ ਦੇ ਮਾਮਲੇ ‘ਚ ਦੋ ਸੀਨੀਅਰ ਅਧਿਕਾਰੀ ਕੀਤੇ ਸਸਪੈਂਡ, ਕਈਆਂ ਦੇ ਤਬਾਦਲੇ

National News : ਹਰਿਆਣਾ ਸਰਕਾਰ ਨੇ ਰਾਜ ਦੀ ਨੌਕਰਸ਼ਾਹੀ ਵਿੱਚ ਵੱਡਾ ਫੇਰਬਦਲ ਕੀਤਾ। ਰੋਹਤਕ ਅਤੇ ਬਹਾਦਰਗੜ੍ਹ ਦੇ ਦੋ ਐਥਲੀਟਾਂ ਦੀ ਅਭਿਆਸ ਦੌਰਾਨ ਹੋਈ ਮੌਤ ਮਗਰੋਂ ਹੁਣ ਹਰਿਆਣਾ ਸਰਕਾਰ ਜਾਗ ਗਈ ਹੈ। ਦੱਸ ਦਈਏ ਕਿ ਸੂਬਾ ਸਰਕਾਰ ਨੇ ਖੇਡ ਵਿਭਾਗ ਦੇ ਦੋ ਸੀਨੀਅਰ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਅਤੇ ਕਈਆਂ ਦੇ ਤਬਾਦਲੇ ਕੀਤੇ ਗਏ ਹਨ।

ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ, ਆਈਪੀਐਸ ਅਧਿਕਾਰੀ ਨਵਦੀਪ ਸਿੰਘ ਵਿਰਕ ਨੂੰ ਉਨ੍ਹਾਂ ਦੇ ਪੁਲਿਸ ਵਿਭਾਗ ਵਿੱਚ ਦੁਬਾਰਾ ਨਿਯੁਕਤ ਕੀਤਾ ਗਿਆ ਹੈ। ਯਮੁਨਾਨਗਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੂੰ ਖੇਡ ਡਾਇਰੈਕਟਰ ਜਨਰਲ ਸੰਜੀਵ ਵਰਮਾ ਤੋਂ ਜ਼ਿੰਮੇਵਾਰੀ ਵਾਪਸ ਲੈ ਕੇ, ਖੇਡ ਦਾ ਨਵਾਂ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ।

Accident : ਨਵ-ਵਿਆਹੇ ਜੋੜੇ ਦੀ ਕਾਰ ਤੇ ਟਰੱਕ ਦੀ ਭਿਆਨਕ ਟੱਕਰ ‘ਚ 5 ਲੋਕਾਂ ਦੀ ਦਰਦਨਾਕ ਮੌਤ, ਕਾਰ ਦੇ ਉੱਡੇ ਪਰਖੱਚੇ

ਰਾਜ ਸਰਕਾਰ ਨੇ ਪਾਰਥ ਗੁਪਤਾ ਨੂੰ ਸੈਰ-ਸਪਾਟਾ ਵਿਭਾਗ ਦਾ ਡਾਇਰੈਕਟਰ ਜਨਰਲ ਵੀ ਨਿਯੁਕਤ ਕੀਤਾ ਹੈ। ਨਵਦੀਪ ਸਿੰਘ ਵਿਰਕ ਦੀ ਆਈਪੀਐਸ ਪਤਨੀ, ਕਲਾ ਰਾਮਚੰਦਰਨ, ਨੂੰ ਸੈਰ-ਸਪਾਟਾ ਵਿਭਾਗ ਦੇ ਪ੍ਰਮੁੱਖ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

ਵਿਜੇ ਦਹੀਆ ਖੇਡ ਵਿਭਾਗ ਦੇ ਨਵੇਂ ਕਮਿਸ਼ਨਰ ਅਤੇ ਸਕੱਤਰ

ਉਦਯੋਗ ਅਤੇ ਵਣਜ ਵਿਭਾਗ ਅਤੇ ਸੂਚਨਾ ਲੋਕ ਸੰਪਰਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ ਨੂੰ ਸੈਰ-ਸਪਾਟਾ ਵਿਭਾਗ ਦੇ ਪ੍ਰਮੁੱਖ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਵਿਜੇ ਸਿੰਘ ਦਹੀਆ, ਜੋ ਪਹਿਲਾਂ ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਵਜੋਂ ਸੇਵਾ ਨਿਭਾ ਚੁੱਕੇ ਸਨ, ਖੇਡ ਵਿਭਾਗ ਦੇ ਨਵੇਂ ਕਮਿਸ਼ਨਰ ਅਤੇ ਸਕੱਤਰ ਹੋਣਗੇ।

Raw Turmeric For Stomach Health : ਪੇਟ ਦੀ ਹਰ ਸਮੱਸਿਆ ਦਾ ਹੱਲ ਕੱਚੀ ਹਲਦੀ, ਇਹ ਲੋਕ ਨਾ ਕਰਨ ਸੇਵਨ

ਇਸ ਤੋਂ ਇਲਾਵਾ ਸ਼ਹਿਰੀ ਸਥਾਨਕ ਸਰਕਾਰਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਕਾਸ ਗੁਪਤਾ ਦੀਆਂ ਸੇਵਾਵਾਂ ਕੇਂਦਰ ਸਰਕਾਰ ਨੂੰ ਤਬਦੀਲ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੀ ਥਾਂ ‘ਤੇ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਪ੍ਰਮੁੱਖ ਸਕੱਤਰ ਅਰੁਣ ਕੁਮਾਰ ਗੁਪਤਾ ਨੂੰ ਸ਼ਹਿਰੀ ਸਥਾਨਕ ਸਰਕਾਰਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.