Last Updated: November 25, 2026

Dainik Savera Times Logo

ਟਰੰਪ ਨੂੰ ਫੈਡਰਲ ਕੋਰਟ ਦਾ ਵੱਡਾ ਝਟਕਾ: ‘ਥਰਡ ਕੰਟਰੀ’ ਨੀਤੀ ਰੱਦ

26 February 2026 ਅੱਪਡੇਟ ਕੀਤਾ ਗਿਆ

ਟਰੰਪ ਨੂੰ ਫੈਡਰਲ ਕੋਰਟ ਦਾ ਵੱਡਾ ਝਟਕਾ: ‘ਥਰਡ ਕੰਟਰੀ’ ਨੀਤੀ ਰੱਦ

ਅੰਤਰਰਾਸ਼ਟਰੀ ਡੈਕਸ (ਦੈਨਿਕ ਸਵੇਰਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਹੋਰ ਕਾਨੂੰਨੀ ਝਟਕਾ ਲੱਗਿਆ ਹੈ। ਟੈਰਿਫ਼ ਨੂੰ ਗੈਰਕਾਨੂੰਨੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੁਣ ਇੱਕ ਫੈਡਰਲ ਕੋਰਟ ਨੇ ਉਨ੍ਹਾਂ ਦੀ ‘ਥਰਡ ਕੰਟਰੀ ਡਿਪੋਰਟੇਸ਼ਨ’ ਨੀਤੀ ਨੂੰ ਵੀ ਗੈਰਕਾਨੂੰਨੀ ਦੱਸਦੇ ਹੋਏ ਰੱਦ ਕਰਨ ਦਾ ਹੁਕਮ ਦਿੱਤਾ ਹੈ। ਇਹ ਫ਼ੈਸਲਾ ਬੁੱਧਵਾਰ ਨੂੰ ਸੁਣਾਇਆ ਗਿਆ, ਜਿਸ ਨਾਲ ਟਰੰਪ ਪ੍ਰਸ਼ਾਸਨ ਵਿੱਚ ਹਲਚਲ ਮਚ ਗਈ ਹੈ। ਮਾਮਲਾ ਪਹਿਲਾਂ ਹੀ ਅਮਰੀਕਾ ਦੀ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਾ ਹੈ ਅਤੇ ਹੁਣ ਅੰਤਿਮ ਫ਼ੈਸਲਾ ਉੱਥੇ ਹੀ ਹੋਵੇਗਾ।

ਜੱਜ ਨੇ ਸਰਕਾਰ ਨੂੰ ਅਪੀਲ ਲਈ 15 ਦਿਨਾਂ ਦੀ ਮੌਲਤ ਦਿੱਤੀ

ਮੈਸਾਚੁਸੇਟਸ ਦੇ ਯੂਐਸ ਡਿਸਟ੍ਰਿਕਟ ਜੱਜ ਬ੍ਰਾਇਨ ਈ. ਮਰਫੀ ਨੇ ਆਪਣੇ ਹੁਕਮ ‘ਤੇ 15 ਦਿਨਾਂ ਦੀ ਰੋਕ ਲਗਾਉਣ ਲਈ ਸਹਿਮਤੀ ਦਿੱਤੀ ਹੈ, ਤਾਂ ਜੋ ਸਰਕਾਰ ਅਪੀਲ ਕਰ ਸਕੇ।
ਉਨ੍ਹਾਂ ਨੇ ਇਹ ਵੀ ਯਾਦ ਕਰਵਾਇਆ ਕਿ ਪਿਛਲੇ ਸਾਲ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਦੇ ਹੱਕ ਵਿੱਚ ਫ਼ੈਸਲਾ ਦਿੱਤਾ ਸੀ, ਜਿਸ ਨਾਲ ਉਨ੍ਹਾਂ ਦੇ ਪੁਰਾਣੇ ਹੁਕਮ ‘ਤੇ ਰੋਕ ਲੱਗ ਗਈ ਸੀ ਅਤੇ ਦੱਖਣੀ ਸੁਡਾਨ ਭੇਜੀ ਜਾ ਰਹੀ ਇੱਕ ਉਡਾਣ ਨੂੰ ਮਨਜ਼ੂਰੀ ਮਿਲ ਗਈ ਸੀ।

ਭਾਰਤ ਦਾ ਯੂਐਨ ਵਿੱਚ ਤਿੱਖਾ ਬਿਆਨ: ਕਸ਼ਮੀਰ ਦਾ ਬਜਟ ਪਾਕਿਸਤਾਨ ਦੇ IMF ਸਹਾਰੇ ਤੋਂ ਵੀ ਵੱਡਾ

ਜੱਜ: ਡਿਪੋਰਟ ਕਰਨ ਤੋਂ ਪਹਿਲਾਂ “ਮਹੱਤਵਪੂਰਨ ਨੋਟਿਸ” ਦੇਣਾ ਲਾਜ਼ਮੀ

  • ਉਸਨੂੰ ਸਪਸ਼ਟ ਨੋਟਿਸ ਮਿਲਣਾ ਚਾਹੀਦਾ ਹੈ
  • ਅਤੇ ਆਪਤੀ ਦਰਜ ਕਰਨ ਦਾ ਮੌਕਾ ਵੀ ਮਿਲਣਾ ਚਾਹੀਦਾ ਹੈ

ਉਨ੍ਹਾਂ ਨੇ ਕਿਹਾ ਕਿ ਮੌਜੂਦਾ ਨੀਤੀ ਕਾਨੂੰਨੀ ਚੁਣੌਤੀਆਂ ਨੂੰ ਖਤਮ ਕਰ ਦਿੰਦੀ ਹੈ, ਕਿਉਂਕਿ ਡਿਪੋਰਟੇਸ਼ਨ ਦੀ ਪ੍ਰਕਿਰਿਆ ਆਪਤੀ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ।

ਦਿੱਲੀ ਬੰਬ ਧਮਾਕਾ ਮਾਮਲਾ: ਅੱਤਵਾਦੀ ਦੋ ਮੁਲਜ਼ਮ 10 ਦਿਨਾਂ ਲਈ NIA ਦੇ ਹਵਾਲੇ

ਜੱਜ ਨੇ ਕਿਹਾ:
“ਇਹ ਸਾਡੇ ਕਾਨੂੰਨ ਹਨ। ਕਿਸੇ ਵੀ ਵਿਅਕਤੀ ਨੂੰ ਕਾਨੂੰਨੀ ਪ੍ਰਕਿਰਿਆ ਤੋਂ ਬਿਨਾਂ ਜੀਵਨ, ਆਜ਼ਾਦੀ ਜਾਂ ਸੰਪਤੀ ਤੋਂ ਵੰਚਿਤ ਨਹੀਂ ਕੀਤਾ ਜਾ ਸਕਦਾ।”

ਟਰੰਪ ਪ੍ਰਸ਼ਾਸਨ ਵੱਲੋਂ ਹੁਕਮ ਦੀ ਉਲੰਘਣਾ ਦੇ ਦੋਸ਼

ਜੱਜ ਮਰਫੀ ਨੇ ਇਹ ਵੀ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਕਈ ਵਾਰ ਉਨ੍ਹਾਂ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਜਾਂ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਮਾਰਚ ਵਿੱਚ ਘੱਟੋ-ਘੱਟ ਛੇ ਲੋਕਾਂ ਨੂੰ, ਜਿਨ੍ਹਾਂ ਨੂੰ ਅਸਥਾਈ ਰੋਕ ਦੇ ਤਹਿਤ ਸੁਰੱਖਿਆ ਮਿਲਣੀ ਚਾਹੀਦੀ ਸੀ, ਐਲ ਸਲਵਾਡੋਰ ਅਤੇ ਮੈਕਸੀਕੋ ਭੇਜ ਦਿੱਤਾ ਗਿਆ।

ਡੈਮੋਕ੍ਰੈਟਿਕ ਰਾਸ਼ਟਰਪਤੀ ਜੋ ਬਾਈਡਨ ਦੁਆਰਾ ਨਿਯੁਕਤ ਜੱਜ ਮਰਫੀ ਨੇ ਕਿਹਾ ਕਿ DHS ਦੀ ਇਹ ਨੀਤੀ ਉਹਨਾਂ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਂਦੀ ਹੈ ਜਿਨ੍ਹਾਂ ਨੂੰ ਆਪਣੇ ਦੇਸ਼ ਵਿੱਚ ਯਾਤਨਾ ਜਾਂ ਉਤਪੀੜਨ ਦੇ ਖਤਰੇ ਕਾਰਨ ਸੁਰੱਖਿਆ ਦਿੱਤੀ ਗਈ ਸੀ।

ਮੋਦੀ ਦੀ ਲੋਕਪ੍ਰਿਯਤਾ ਦਾ ਨਵਾਂ ਸਬੂਤ: Instagram ‘ਤੇ 10 ਕਰੋੜ ਫਾਲੋਅਰ

ICE: ਦੱਖਣੀ ਸੁਡਾਨ ਭੇਜੇ ਗਏ 8 ਲੋਕ ਅਪਰਾਧੀ ਸਨ

ICE ਅਧਿਕਾਰੀਆਂ ਦੇ ਮੁਤਾਬਕ, ਮਈ ਵਿੱਚ ਦੱਖਣੀ ਸੁਡਾਨ ਭੇਜੇ ਗਏ 8 ਲੋਕ ਅਮਰੀਕਾ ਵਿੱਚ ਅਪਰਾਧਾਂ ਲਈ ਦੋਸ਼ੀ ਠਹਿਰਾਏ ਜਾ ਚੁੱਕੇ ਸਨ ਅਤੇ ਉਨ੍ਹਾਂ ਖ਼ਿਲਾਫ਼ ਅੰਤਿਮ ਡਿਪੋਰਟੇਸ਼ਨ ਆਰਡਰ ਜਾਰੀ ਸਨ।

ਹੁਣ ਸਾਰੀਆਂ ਨਜ਼ਰਾਂ ਸੁਪਰੀਮ ਕੋਰਟ ‘ਤੇ

ਹੁਣ ਇਸ ਸੰਵੇਦਨਸ਼ੀਲ ਮਾਮਲੇ ‘ਤੇ ਅੰਤਿਮ ਫ਼ੈਸਲਾ ਅਮਰੀਕੀ ਸੁਪਰੀਮ ਕੋਰਟ ਕਰੇਗੀ, ਜਿਸ ‘ਤੇ ਪੂਰੇ ਦੇਸ਼ ਦੀ ਨਿਗਾਹ ਟਿਕੀ ਹੋਈ ਹੈ।

trump-federal-court-third-country-policy

trump-federal-court-third-country-policy

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.