skip to content

Dainik Savera Times Logo

ਟਰੰਪ ਦੀ ਮਦਦ ਨਾਲ, ਬੰਧਕਾਂ ਦੀ ਰਿਹਾਈ ਅਤੇ ਫੌਜੀ ਵਾਪਸੀ ਦੀ ਸ਼ੁਰੂਆਤ

7 months पहले

ਟਰੰਪ ਦੀ ਮਦਦ ਨਾਲ, ਬੰਧਕਾਂ ਦੀ ਰਿਹਾਈ ਅਤੇ ਫੌਜੀ ਵਾਪਸੀ ਦੀ ਸ਼ੁਰੂਆਤ

ਇਜ਼ਰਾਈਲ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ‘ਚ ਪੇਸ਼ ਕੀਤੀ ਗਈ ਸ਼ਾਂਤੀ ਯੋਜਨਾ ਦੇ ਪਹਿਲੇ ਪੜਾਅ ‘ਤੇ ਸਹਿਮਤੀ ਜਤਾਈ ਹੈ ਜਿਸ ਨਾਲ ਦੋ ਸਾਲਾਂ ਤੋਂ ਚੱਲ ਰਹੇ ਖੂਨੀ ਟਕਰਾਅ ‘ਚ ਸ਼ਾਂਤੀ ਦੀ ਨਵੀਂ ਉਮੀਦ ਜਨਮੀ ਹੈ। ਇਸ ਸਮਝੌਤੇ ਅਨੁਸਾਰ ਹਮਾਸ ਵੱਲੋਂ ਬੰਧਕ ਬਣਾਏ ਗਏ ਇਜ਼ਰਾਈਲੀ ਨਾਗਰਿਕਾਂ ਨੂੰ ਜਲਦੀ ਹੀ ਰਿਹਾਅ ਕੀਤਾ ਜਾਵੇਗਾ ਅਤੇ ਇਜ਼ਰਾਈਲ ਆਪਣੀਆਂ ਫੌਜਾਂ ਨੂੰ ਪੜਾਅਵਾਰ ਤੌਰ ‘ਤੇ ਵਾਪਸ ਬੁਲਾਏਗਾ। ਰਾਸ਼ਟਰਪਤੀ ਟਰੰਪ ਨੇ ਟਰੂਥ ਸੋਸ਼ਲ ‘ਤੇ ਲਿਖਿਆ, “ਇਹ ਇਤਿਹਾਸਕ ਪਲ ਹੈ। ਸਾਰੇ ਬੰਧਕਾਂ ਦੀ ਰਿਹਾਈ ਅਤੇ ਫੌਜੀ ਵਾਪਸੀ ਸਦੀਵੀ ਸ਼ਾਂਤੀ ਵੱਲ ਪਹਿਲਾ ਕਦਮ ਹੈ।” ਉਨ੍ਹਾਂ ਨੇ ਕਤਰ ਮਿਸਰ ਅਤੇ ਤੁਰਕੀ ਦੀ ਵਿਚੋਲਗੀ ਲਈ ਧੰਨਵਾਦ ਵੀ ਕੀਤਾ।

ਬੇਲਗੋਰੋਡ ‘ਚ ਯੂਕਰੇਨੀ ਹਮਲੇ: 110 ਤੋਂ ਵੱਧ ਡਰੋਨ ਹਮਲੇ, 20 ਤੋਂ ਵੱਧ ਗੋਲੀਬਾਰੀ

ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਸ ਸਮਝੌਤੇ ਨੂੰ “ਕੂਟਨੀਤਕ ਸਫਲਤਾ” ਅਤੇ “ਰਾਸ਼ਟਰੀ ਜਿੱਤ” ਕਰਾਰ ਦਿੱਤਾ। ਉਨ੍ਹਾਂ ਨੇ ਟਰੰਪ ਦੀ ਅਗਵਾਈ ਅਤੇ ਇਜ਼ਰਾਈਲ ਦੀ ਸੁਰੱਖਿਆ ਲਈ ਉਨ੍ਹਾਂ ਦੇ ਯਤਨਾਂ ਦੀ ਖੁਲ੍ਹ ਕੇ ਸਾਰਾਹਨਾ ਕੀਤੀ। ਇਹ ਟਕਰਾਅ 7 ਅਕਤੂਬਰ ਨੂੰ ਸ਼ੁਰੂ ਹੋਇਆ ਸੀ ਜਦੋਂ ਹਮਾਸ ਨੇ ਇਜ਼ਰਾਈਲ ‘ਤੇ ਹਮਲਾ ਕਰਕੇ 1,250 ਨਾਗਰਿਕਾਂ ਨੂੰ ਮਾਰਿਆ ਅਤੇ 250 ਨੂੰ ਬੰਧਕ ਬਣਾ ਲਿਆ। ਇਜ਼ਰਾਈਲ ਨੇ ਜਵਾਬੀ ਕਾਰਵਾਈ ‘ਚ ਹਮਾਸ ਦੇ ਚੋਟੀ ਦੇ ਨੇਤਾਵਾਂ ਨੂੰ ਮਾਰ ਦਿੱਤਾ, ਪਰ ਗਾਜ਼ਾ ਨੂੰ ਭਾਰੀ ਤਬਾਹੀ ਦਾ ਸਾਹਮਣਾ ਕਰਨਾ ਪਿਆ। ਸ਼ਾਂਤੀ ਯੋਜਨਾ ਦਾ ਇਹ ਪਹਿਲਾ ਪੜਾਅ ਜੇਕਰ ਸਫਲ ਰਹੇ ਤਾਂ ਮੱਧ-ਪੂਰਬ ‘ਚ ਲੰਬੇ ਸਮੇਂ ਦੀ ਸਥਿਰਤਾ ਅਤੇ ਸਹਿਯੋਗ ਵੱਲ ਇੱਕ ਨਵਾਂ ਰਾਹ ਖੋਲ੍ਹ ਸਕਦਾ ਹੈ।

ਵਿਦਰੋਹੀਆਂ ਵੱਲੋਂ 53 ਸੰਯੁਕਤ ਰਾਸ਼ਟਰ ਕਰਮਚਾਰੀ ਹਿਰਾਸਤ ‘ਚ, ਗੁਟੇਰੇਸ ਨੇ ਕੀਤੀ ਤੁਰੰਤ ਰਿਹਾਈ ਦੀ ਮੰਗ

खबरें और भी हैं...

Copyright © 2026 Dainik Savera Times. All rights reserved.