Site icon Dainik Savera Punjab

ਬਦਲਾਪੁਰ: ਗਰੀਬ ਔਰਤਾਂ ਦੇ ਅੰਡਿਆਂ ਦਾ ਵਪਾਰ — ਪੈਸੇ ਦੇ ਲਾਲਚ ਨਾਲ ਕਰਵਾਉਂਦੀਆਂ ਸੀ egg release..

ਨੈਸ਼ਨਲ ਡੈਸਕ: ਬਦਲਾਪੁਰ ਈਸਟ ਪੁਲਿਸ ਸਟੇਸ਼ਨ ਨੇ ਜੋਵੇਲੀ ਇਲਾਕੇ ਵਿੱਚ ਇੱਕ ਰਿਹਾਇਸ਼ੀ ਮਕਾਨ ਤੋਂ ਚੱਲ ਰਹੇ ਕਥਿਤ ਗੈਰਕਾਨੂੰਨੀ ਮਨੁੱਖੀ ਅੰਡੇ ਵੇਚਣ ਵਾਲੇ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਤਿੰਨ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ‘ਤੇ ਆਰਥਿਕ ਤੌਰ ‘ਤੇ ਕਮਜ਼ੋਰ ਔਰਤਾਂ ਨੂੰ ਪੈਸੇ ਦਾ ਲਾਲਚ ਦੇ ਕੇ ਉਨ੍ਹਾਂ ਦੇ ਅੰਡੇ ਨਿਕਲਵਾਉਣ ਅਤੇ ਵੇਚਣ ਦੇ ਦੋਸ਼ ਹਨ।

ਗ੍ਰਿਫ਼ਤਾਰ ਕੀਤੀਆਂ ਔਰਤਾਂ ਦੀ ਪਹਿਚਾਣ ਸੁਲਕਸ਼ਣਾ ਗਡੇਕਰ (44), ਅਸ਼ਵਿਨੀ ਚਾਬੁਕਸਵਾਰ (29) ਅਤੇ ਮੰਜੂਸ਼ਾ ਵਾਂਖੇਡੇ (46) ਵਜੋਂ ਹੋਈ ਹੈ। ਉਨ੍ਹਾਂ ਖ਼ਿਲਾਫ਼ ਕਾਨੂੰਨੀ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਪੁਲ ਦੇ ਖੰਭੇ ਕੋਲ ਮਿਲੀ ਅਣਪਛਾਤੀ ਮਹਿਲਾ ਦੀ ਲਾਸ਼: ਮੋਬਾਈਲ ਫੋਨ ਨੇ ਖੋਲ੍ਹਿਆ ਰਾਜ

ਰੈਕਟ ਗਡੇਕਰ ਦੇ ਨੈਨੋ ਸਿਟੀ ਬਿਲਡਿੰਗ ਵਾਲੇ ਘਰ ਤੋਂ ਚੱਲ ਰਿਹਾ ਸੀ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਪੀੜਤ ਔਰਤ ਨੇ ਬਦਲਾਪੁਰ ਸਬ-ਡਿਸਟ੍ਰਿਕਟ ਹਸਪਤਾਲ ਦੀ ਚੀਫ਼ ਮੈਡੀਕਲ ਅਫ਼ਸਰ ਡਾ. ਜ੍ਯੋਤਸਨਾ ਸਾਵੰਤ ਨੂੰ ਇਸ ਗੈਰਕਾਨੂੰਨੀ ਕੰਮ ਬਾਰੇ ਦੱਸਿਆ।

ਸੂਚਨਾ ਮਿਲਣ ‘ਤੇ ਪੁਲਿਸ ਅਤੇ ਡਾ. ਸਾਵੰਤ ਦੀ ਅਗਵਾਈ ਵਾਲੀ ਮੈਡੀਕਲ ਟੀਮ ਨੇ ਬੁੱਧਵਾਰ ਨੂੰ ਛਾਪਾ ਮਾਰਿਆ। ਛਾਪੇ ਦੌਰਾਨ ਪੁਲਿਸ ਨੂੰ ਮੋਬਾਈਲ ਫੋਨਾਂ ਵਿੱਚੋਂ ਹਾਰਮੋਨ ਇੰਜੈਕਸ਼ਨਾਂ ਦੀਆਂ ਤਸਵੀਰਾਂ, ਸੋਨੋਗ੍ਰਾਫੀ ਇਮੇਜ, ਨਕਲੀ ਹਲਫ਼ਨਾਮੇ, ਜਾਲਸਾਜ਼ੀ ਵਾਲੇ ਦਸਤਾਵੇਜ਼ ਅਤੇ ਪੈਸੇ ਦੇ ਲੈਣ-ਦੇਣ ਦੇ ਸਬੂਤ ਮਿਲੇ।

3 ਮਾਰਚ ਦੇ ਚੰਦਰ ਗ੍ਰਹਿਣ ਨੇ ਪਾਈ ਉਲਝਣ: ਚੰਦਰ ਗ੍ਰਹਿਣ ਨੇ ਬਦਲੀ ਹੋਲੀ, ਹੋਲਿਕਾ ਦਹਨ ਦੀ ਤਾਰੀਖ਼..

ਪੁਲਿਸ ਦੇ ਮੁਤਾਬਕ, ਦੋਸ਼ੀਆਂ ਨੇ ਲੋੜਵੰਦ ਔਰਤਾਂ ਨੂੰ ਵਾਰ-ਵਾਰ ਅੰਡੇ ਦਾਨ ਕਰਨ ਲਈ ਤਿਆਰ ਕੀਤਾ, ਜਿਸ ਨਾਲ ਉਨ੍ਹਾਂ ਦਾ ਸ਼ਾਰੀਰਿਕ ਸ਼ੋਸ਼ਣ ਹੁੰਦਾ ਰਿਹਾ।

ਜਾਂਚ ਵਿੱਚ ਪਤਾ ਲੱਗਾ ਕਿ ਹਰ ਔਰਤ ਨੂੰ ਇੱਕ ਪ੍ਰਕਿਰਿਆ ਲਈ ਲਗਭਗ 25,000 ਤੋਂ 30,000 ਰੁਪਏ ਤੱਕ ਦਿੱਤੇ ਜਾਂਦੇ ਸਨ। ਸ਼ੱਕ ਹੈ ਕਿ 20 ਤੋਂ ਵੱਧ ਔਰਤਾਂ ਇਸ ਰੈਕਟ ਦਾ ਸ਼ਿਕਾਰ ਬਣੀਆਂ। ਇਹ ਰੈਕਟ ਪਹਿਲਾਂ ਵਾਂਗਣੀ ਵਿੱਚ ਚੱਲ ਰਿਹਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਬਦਲਾਪੁਰ ਵਿੱਚ ਸ਼ਿਫ਼ਟ ਕੀਤਾ ਗਿਆ ਸੀ। ਇਸ ਵਿੱਚ ਲੱਖਾਂ ਤੋਂ ਕਰੋੜਾਂ ਰੁਪਏ ਤੱਕ ਦੇ ਲੈਣ-ਦੇਣ ਹੋਣ ਦੀ ਸੰਭਾਵਨਾ ਹੈ।

BIG BREAKING : ਚੰਡੀਗੜ੍ਹ ਪੁਲਿਸ ਵਿੱਚ ਤਰੱਕੀਆਂ ਨੂੰ ਹਰੀ ਝੰਡੀ, 8 DSP ਅਹੁਦੇ ਭਰਨ ਦੀ ਪ੍ਰਕਿਰਿਆ ਸ਼ੁਰੂ

 

ਛਾਪੇ ਵਿੱਚ ਹਾਰਮੋਨ ਇੰਜੈਕਸ਼ਨ ਮਿਲੇ, ਦੋਸ਼ੀਆਂ ਔਰਤਾਂ ਨੂੰ IVF ਸੈਂਟਰ ਭੇਜਦੀਆਂ ਸਨ, ਜਦਕਿ ਪਤੀ ਨੇ ਸਾਜ਼ਿਸ਼ ਦਾ ਦਾਅਵਾ ਕੀਤਾ ਅਤੇ ਪੁਲਿਸ ਮੈਡੀਕਲ ਸੰਬੰਧਾਂ ਦੀ ਜਾਂਚ ਕਰ ਰਹੀ ਹੈ।

 

trade-of-poor-womens-eggs

Exit mobile version