ਨਵੀਂ ਦਿਲੀ: ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਤਾਰਕੇਸ਼ਵਰ ਇਲਾਕੇ ਵਿੱਚ 7 ਨਵੰਬਰ 2025 ਦੀ ਰਾਤ ਇੱਕ ਚਾਰ ਸਾਲਾ ਬੱਚੀ ਨਾਲ ਬਲਾਤਕਾਰ ਹੋਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਪੂਰੇ ਰਾਜ ਵਿੱਚ ਸੋਗ ਅਤੇ ਗੁੱਸੇ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੁਲਿਸ ਅਨੁਸਾਰ ਪੀੜਤਾ ਆਪਣੀ ਦਾਦੀ ਨਾਲ ਇੱਕ ਰੇਲਵੇ ਸ਼ੈੱਡ ਹੇਠ ਮੱਛਰਦਾਨੀ ਵਿੱਚ ਸੌਂ ਰਹੀ ਸੀ ਜਦੋਂ ਇੱਕ ਅਣਪਛਾਤੇ ਵਿਅਕਤੀ ਨੇ ਜਾਲ ਕੱਟ ਕੇ ਉਸਨੂੰ ਅਗਵਾ ਕਰ ਲਿਆ।
ਬੰਜਾਰਾ ਭਾਈਚਾਰੇ ਨਾਲ ਸਬੰਧਤ ਪਰਿਵਾਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਘਰ ਢਾਹੇ ਜਾਣ ਤੋਂ ਬਾਅਦ ਉਹ ਰੇਲਵੇ ਸ਼ੈੱਡ ਵਿੱਚ ਅਸਥਾਈ ਤੌਰ ‘ਤੇ ਰਹਿ ਰਹੇ ਸਨ। ਅਗਲੇ ਦਿਨ ਦੁਪਹਿਰ ਤਾਰਕੇਸ਼ਵਰ ਰੇਲਵੇ ਹਾਈ ਡਰੇਨ ਨੇੜੇ ਲੜਕੀ ਨੰਗੀ ਅਤੇ ਖੂਨ ਨਾਲ ਲੱਥਪੱਥ ਹਾਲਤ ਵਿੱਚ ਮਿਲੀ। ਉਸਦੀ ਦਾਦੀ ਨੇ ਦੱਸਿਆ ਕਿ ਲੜਕੀ ਸਵੇਰੇ ਲਗਭਗ ਚਾਰ ਵਜੇ ਲਾਪਤਾ ਹੋਈ ਅਤੇ ਮੱਛਰਦਾਨੀ ਕੱਟੀ ਹੋਈ ਮਿਲੀ। ਪੀੜਤਾ ਨੂੰ ਤੁਰੰਤ ਤਾਰਕੇਸ਼ਵਰ ਪੇਂਡੂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਕਾਂਗਰਸ ਨੇਤਾ ਨੇ ਮੋਦੀ ਸ਼ਾਹ ‘ਤੇ ਲਗਾਏ ਗੁਪਤ ਮੀਟਿੰਗਾਂ ਦੇ ਦੋਸ਼
ਹੁਗਲੀ ਦਿਹਾਤੀ ਪੁਲਿਸ ਨੇ ਬੱਚਿਆਂ ਦੇ ਜਿਨਸੀ ਅਪਰਾਧਾਂ ਤੋਂ ਸੁਰੱਖਿਆ ਐਕਟ ਪੋਕਸੋ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਟੀਮ ਵੱਲੋਂ ਘਟਨਾ ਸਥਾਨ ਤੋਂ ਫੋਰੈਂਸਿਕ ਸਬੂਤ ਇਕੱਠੇ ਕੀਤੇ ਗਏ ਹਨ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਾਂਚ ਹਰ ਪੱਖ ਤੋਂ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਦੀ ਪਛਾਣ ਜਲਦੀ ਹੋਣ ਦੀ ਉਮੀਦ ਹੈ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਨੇ ਸ਼ੁਰੂ ਵਿੱਚ ਐਫਆਈਆਰ ਦਰਜ ਕਰਨ ਵਿੱਚ ਦੇਰੀ ਕੀਤੀ ਜੋ ਕਿ ਦਬਾਅ ਵਧਣ ਤੋਂ ਬਾਅਦ ਕੀਤੀ ਗਈ।
ਇਸ ਘਟਨਾ ਨੇ ਰਾਜਨੀਤਿਕ ਤਣਾਅ ਵੀ ਪੈਦਾ ਕੀਤਾ ਹੈ। ਭਾਜਪਾ ਨੇਤਾ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਨੇ ਐਕਸ ਪਲੇਟਫਾਰਮ ‘ਤੇ ਲਿਖਿਆ ਕਿ ਤਾਰਕੇਸ਼ਵਰ ਵਿੱਚ ਚਾਰ ਸਾਲ ਦੀ ਬੱਚੀ ਨਾਲ ਬਲਾਤਕਾਰ ਹੋਇਆ ਪਰ ਪਰਿਵਾਰ ਦੀ ਸ਼ਿਕਾਇਤ ਦੇ ਬਾਵਜੂਦ ਐਫਆਈਆਰ ਦਰਜ ਨਹੀਂ ਹੋਈ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਅਪਰਾਧ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਰਾਜ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਕਰਦਾ ਹੈ।
ਪੰਜਾਬ ‘ਚ ਠੰਢ ਕਾਰਨ ਕੰਬਣੀ ਹੋਈ ਸ਼ੁਰੂ, IMD ਨੇ ਸ਼ੀਤ ਲਹਿਰ ਦੀ ਦਿੱਤੀ ਚਿਤਾਵਨੀ