skip to content

Last Updated: October 16, 2026

Dainik Savera Times Logo

5 ਸਾਲ ਦੀ ਬੱਚੀ ਬਣੀ ਸਭ ਤੋਂ ਛੋਟੀ ਉਮਰ ਦੀ ਮਾਂ

27 November 2025 ਅੱਪਡੇਟ ਕੀਤਾ ਗਿਆ

5 ਸਾਲ ਦੀ ਬੱਚੀ ਬਣੀ ਸਭ ਤੋਂ ਛੋਟੀ ਉਮਰ ਦੀ ਮਾਂ

ਨਵੀਂ ਦਿਲੀ: ਲਗਭਗ 87 ਸਾਲ ਪਹਿਲਾਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਪੇਰੂ ਵਿੱਚ ਜਨਮੀ ਲੀਨਾ ਮਾਰਸੇਲਾ ਮੇਡੀਨਾ ਨਾਮ ਦੀ ਸਿਰਫ਼ 5 ਸਾਲ ਦੀ ਬੱਚੀ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਮਾਂ ਬਣ ਗਈ। ਇਹ ਘਟਨਾ ਨਾ ਸਿਰਫ਼ ਲੋਕਾਂ ਲਈ ਚੌਕਾਉਣ ਵਾਲੀ ਸੀ ਸਗੋਂ ਮੈਡੀਕਲ ਸਾਇੰਸ ਲਈ ਵੀ ਇਕ ਵੱਡੀ ਪਹੇਲੀ ਬਣ ਗਈ।

ਲੀਨਾ ਬਹੁਤ ਗਰੀਬ ਪਰਿਵਾਰ ਨਾਲ ਸੰਬੰਧਿਤ ਸੀ। ਘਰ ਦੀ ਹਾਲਤ ਇੰਨੀ ਖਰਾਬ ਸੀ ਕਿ ਢੰਗ ਦਾ ਇਲਾਜ ਜਾਂ ਜਾਣਕਾਰੀ ਮਿਲਣਾ ਵੀ ਮੁਸ਼ਕਲ ਸੀ। ਅਚਾਨਕ ਉਸ ਦਾ ਪੇਟ ਅਸਧਾਰਨ ਤਰੀਕੇ ਨਾਲ ਵੱਧਣ ਲੱਗਾ। ਪੜੋਸੀਆਂ ਨੇ ਇਸਨੂੰ ਚਮਤਕਾਰ ਨਾਲ ਜੋੜ ਦਿੱਤਾ। ਕਿਸੇ ਨੇ ਕਿਹਾ ਕਿ ਇਹ ਵਰਜਿਨ ਮੈਰੀ ਦਾ ਆਸ਼ੀਰਵਾਦ ਹੈ, ਕਿਸੇ ਨੇ ਇਸਨੂੰ ਸੂਰਜ ਦੇਵਤਾ ਦਾ ਬੱਚਾ ਕਿਹਾ। ਉਸ ਦੇ ਮਾਤਾ ਪਿਤਾ ਨੇ ਡਰ ਦੇ ਕਾਰਨ ਇਸਨੂੰ ਸ਼ੈਤਾਨ ਦਾ ਅਸਰ ਮੰਨਿਆ ਅਤੇ ਓਝਾ ਤਾਂਤਰਿਕਾਂ ਕੋਲ ਗਏ ਪਰ ਕੋਈ ਫਾਇਦਾ ਨਹੀਂ ਹੋਇਆ। ਬੱਚੀ ਦੀ ਹਾਲਤ ਹੋਰ ਖਰਾਬ ਹੋਣ ਲੱਗੀ।

ਜਦੋਂ ਕੋਈ ਉਪਾਅ ਕਾਰਗਰ ਨਾ ਹੋਇਆ ਤਾਂ ਪਰਿਵਾਰ ਉਸ ਨੂੰ ਹਸਪਤਾਲ ਲੈ ਗਿਆ। ਡਾਕਟਰਾਂ ਨੇ ਸ਼ੁਰੂ ਵਿੱਚ ਲੀਨਾ ਦੇ ਪੇਟ ਨੂੰ ਵੱਡਾ ਟਿਊਮਰ ਸਮਝਿਆ ਪਰ ਜਾਂਚ ਰਿਪੋਰਟ ਆਉਣ ‘ਤੇ ਸਭ ਹੈਰਾਨ ਰਹਿ ਗਏ। ਰਿਪੋਰਟ ਵਿੱਚ ਪਤਾ ਲੱਗਾ ਕਿ ਸਿਰਫ਼ 5 ਸਾਲ ਦੀ ਲੀਨਾ 7 ਮਹੀਨੇ ਦੀ ਗਰਭਵਤੀ ਸੀ। ਇਹ ਮਾਮਲਾ ਮੈਡੀਕਲ ਇਤਿਹਾਸ ਵਿੱਚ ਬਹੁਤ ਹੀ ਵਿਰਲ੍ਹ ਸੀ।

ਬਾਬਰੀ ਮਸਜਿਦ ਵਿਵਾਦ ਤੋਂ ਬਾਅਦ ਨਵਾਂ ਧਾਰਮਿਕ ਸੰਵੇਦਨਸ਼ੀਲ ਮਾਮਲਾ

14 ਮਈ 1939 ਨੂੰ ਡਾਕਟਰਾਂ ਨੇ ਸੀ-ਸੈਕਸ਼ਨ ਰਾਹੀਂ ਉਸ ਦਾ ਆਪਰੇਸ਼ਨ ਕੀਤਾ। ਲੀਨਾ ਨੇ 2.7 ਕਿਲੋ ਦੇ ਇੱਕ ਸਿਹਤਮੰਦ ਪੁੱਤਰ ਨੂੰ ਜਨਮ ਦਿੱਤਾ। ਬੱਚੇ ਦਾ ਨਾਮ ਗੇਰਾਰਡੋ ਰੱਖਿਆ ਗਿਆ ਜੋ ਉਸ ਡਾਕਟਰ ਦੇ ਨਾਮ ‘ਤੇ ਸੀ ਜਿਸ ਨੇ ਡਿਲਿਵਰੀ ਕਰਵਾਈ।

ਇੰਨੀ ਘੱਟ ਉਮਰ ਵਿੱਚ ਗਰਭ ਕਿਵੇਂ ਸੰਭਵ ਹੋਇਆ ਇਸ ਬਾਰੇ ਡਾਕਟਰਾਂ ਨੇ ਰਿਕਾਰਡ ਖੰਗਾਲੇ। ਪਤਾ ਲੱਗਾ ਕਿ ਲੀਨਾ ਨੂੰ ਅਸਧਾਰਨ ਤਰੀਕੇ ਨਾਲ ਜਲਦੀ ਯੌਨਾਵਸਥਾ ਆ ਗਈ ਸੀ। ਮੈਡੀਕਲ ਭਾਸ਼ਾ ਵਿੱਚ ਇਸਨੂੰ ਪ੍ਰੀਕੋਸ਼ਸ ਪਿਊਬਰਟੀ ਕਿਹਾ ਜਾਂਦਾ ਹੈ। ਇਸ ਕਾਰਨ ਉਸ ਦੇ ਸ਼ਰੀਰ ਵਿੱਚ ਬਹੁਤ ਘੱਟ ਉਮਰ ਵਿੱਚ ਹੀ ਗਰਭਧਾਰਣ ਦੀ ਸਮਰੱਥਾ ਵਿਕਸਿਤ ਹੋ ਗਈ ਸੀ।

ਗਰਭ ਦਾ ਜ਼ਿੰਮੇਵਾਰ ਕੌਣ ਸੀ ਇਸ ਬਾਰੇ ਉਸ ਸਮੇਂ ਪੁਲਿਸ ਨੇ ਜਾਂਚ ਕੀਤੀ। ਸ਼ੱਕ ਦੇ ਆਧਾਰ ‘ਤੇ ਲੀਨਾ ਦੇ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਪਰ ਕੋਈ ਸਬੂਤ ਨਾ ਮਿਲਣ ਕਾਰਨ ਉਹਨਾਂ ਨੂੰ ਛੱਡ ਦਿੱਤਾ ਗਿਆ। ਬਾਅਦ ਵਿੱਚ ਹੋਰ ਰਿਸ਼ਤੇਦਾਰਾਂ ‘ਤੇ ਵੀ ਨਿਗਰਾਨੀ ਕੀਤੀ ਗਈ ਪਰ ਜਾਂਚ ਕਿਸੇ ਨਤੀਜੇ ‘ਤੇ ਨਹੀਂ ਪਹੁੰਚੀ।

ਬ੍ਰੇਕਿੰਗ: ਮੂਲਵੀ ਦਾ ਦਾਅਵਾ , ਪਹਿਲਾਂ ਐਸ਼ਵਰਿਆ ਨੂੰ ਇਸਲਾਮ ਕਬੂਲ ਕਰਵਾ, ਫਿਰ ਵਿਆਹ ਕਰਾਗਾਂ

ਲੀਨਾ ਦੇ ਪੁੱਤਰ ਨੂੰ ਇਹ ਦੱਸਿਆ ਗਿਆ ਕਿ ਲੀਨਾ ਉਸ ਦੀ ਮਾਂ ਨਹੀਂ ਸਗੋਂ ਵੱਡੀ ਭੈਣ ਹੈ। ਲੀਨਾ ਨੇ ਆਪਣੇ ਪੂਰੇ ਜੀਵਨ ਵਿੱਚ ਇਸ ਘਟਨਾ ਬਾਰੇ ਕਦੇ ਜਨਤਕ ਤੌਰ ‘ਤੇ ਗੱਲ ਨਹੀਂ ਕੀਤੀ। ਜੇਕਰ ਉਹ ਅੱਜ ਜੀਵਿਤ ਹੁੰਦੀ ਤਾਂ ਉਸ ਦੀ ਉਮਰ ਲਗਭਗ 92 ਸਾਲ ਹੁੰਦੀ।

ਇਹ ਮਾਮਲਾ ਮੈਡੀਕਲ ਵਿਗਿਆਨ ਲਈ ਇਕ ਅਜਿਹਾ ਸਬਕ ਬਣਿਆ ਜਿਸ ਨੇ ਦਰਸਾਇਆ ਕਿ ਕੁਦਰਤ ਕਈ ਵਾਰ ਅਜਿਹੇ ਅਸਧਾਰਨ ਮਾਮਲੇ ਸਾਹਮਣੇ ਲਿਆਉਂਦੀ ਹੈ ਜੋ ਮਨੁੱਖੀ ਸਮਝ ਤੋਂ ਪਰੇ ਹੁੰਦੇ ਹਨ। ਲੀਨਾ ਦੀ ਕਹਾਣੀ ਅੱਜ ਵੀ ਇਤਿਹਾਸ ਵਿੱਚ ਸਭ ਤੋਂ ਵਿਰਲ੍ਹ ਅਤੇ ਚੌਕਾਉਣ ਵਾਲੇ ਮਾਮਲਿਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.