
Lifestyle desk : ਗਰਮੀ ਦੇ ਵਧਦੇ ਪਾਰੇ ਨਾਲ ਏਅਰ ਕੰਡੀਸ਼ਨਰ (AC) ਹੁਣ ਲਗਜ਼ਰੀ ਨਹੀਂ ਰਹਿ ਗਿਆ, ਸਗੋਂ ਇਕ ਜ਼ਰੂਰਤ ਬਣ ਚੁੱਕਾ ਹੈ। ਪਰ ਸਹੀ AC ਚੁਣਨਾ ਹਮੇਸ਼ਾ ਆਸਾਨ ਨਹੀਂ ਹੁੰਦਾ। ਗਲਤ ਟਨੇਜ ਜਾਂ ਗਲਤ ਕੋਇਲ ਚੁਣਨ ਨਾਲ ਬਿਜਲੀ ਬਿੱਲ ਵਧ ਸਕਦਾ ਹੈ ਅਤੇ ਕੂਲਿੰਗ ਵੀ ਘੱਟ ਮਿਲਦੀ ਹੈ।
ਕਿੰਨੇ ਟਨ ਦਾ AC ਲੈਣਾ ਚਾਹੀਦਾ ਹੈ?
AC ਦੀ ਟਨੇਜ ਕਮਰੇ ਦੇ ਆਕਾਰ ‘ਤੇ ਨਿਰਭਰ ਕਰਦੀ ਹੈ। ਸਹੀ ਟਨੇਜ ਚੁਣਨਾ ਸਭ ਤੋਂ ਜ਼ਰੂਰੀ ਹੈ:
100 ਵਰਗ ਫੁੱਟ ਤੱਕ: 1 ਟਨ AC
100 ਤੋਂ 150 ਵਰਗ ਫੁੱਟ: 1.5 ਟਨ AC
150 ਤੋਂ 200 ਵਰਗ ਫੁੱਟ: 2 ਟਨ AC
ਜੇ ਕਮਰਾ ਛੱਤ ‘ਤੇ ਹੈ ਜਾਂ ਸਿੱਧੀ ਧੁੱਪ ਆਉਂਦੀ ਹੈ, ਤਾਂ ਅੱਧਾ ਟਨ ਵੱਧ ਲੈਣਾ ਚੰਗਾ ਰਹਿੰਦਾ ਹੈ। ਗਲਤ ਟਨੇਜ ਵਾਲਾ AC ਨਾ ਤਾਂ ਠੀਕ ਕੂਲਿੰਗ ਦਿੰਦਾ ਹੈ ਅਤੇ ਨਾ ਹੀ ਬਿਜਲੀ ਦੀ ਬਚਤ ਕਰਦਾ ਹੈ।
AC ਦੀ ਕੋਇਲ ਕਿਹੜੀ ਬਿਹਤਰ ਹੈ?
AC ਖਰੀਦਦੇ ਸਮੇਂ ਕੋਇਲ ਦੀ ਗੁਣਵੱਤਾ ਬਹੁਤ ਮਹੱਤਵਪੂਰਨ ਹੈ।ਤਾਂਬੇ (Copper) ਦੀ ਕੋਇਲ ਵਧੀਆ ਕੂਲਿੰਗ ,ਲੰਬੀ ਉਮਰ ,ਘੱਟ ਲੀਕੇਜ ਸਮੱਸਿਆ ਐਲੂਮੀਨੀਅਮ ਕੋਇਲ ਸਸਤੀ ਹੁੰਦੀ ਹੈ।ਪਰ ਜਲਦੀ ਖਰਾਬ ਹੋ ਸਕਦੀ ਹੈ ।ਲੀਕੇਜ ਦੀ ਸੰਭਾਵਨਾ ਵੱਧ ਮੰਨੀ ਜਾਂਦੀ ਹੈ। ਇਸ ਲਈ ਲੰਬੇ ਸਮੇਂ ਲਈ ਹਮੇਸ਼ਾ ਤਾਂਬੇ ਵਾਲੀ ਕੋਇਲ ਬਿਹਤਰ ਮੰਨੀ ਜਾਂਦੀ ਹੈ।
AC ਇੰਸਟਾਲ ਕਰਦੇ ਸਮੇਂ ਕੀ ਧਿਆਨ ਰੱਖਣਾ ਚਾਹੀਦਾ ਹੈ?
ਸਹੀ ਇੰਸਟਾਲੇਸ਼ਨ ਬਿਨਾਂ AC ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋ ਸਕਦੀ ਹੈਬਾਹਰੀ ਯੂਨਿਟ ਨੂੰ ਖੁੱਲ੍ਹੀ ਅਤੇ ਹਵਾਦਾਰ ਜਗ੍ਹਾ ‘ਤੇ ਲਗਾਓ । ਪਾਈਪ ਲਾਈਨ ਜਿੰਨੀ ਛੋਟੀ ਹੋਵੇ, ਓਨੀ ਚੰਗੀ ਕੂਲਿੰਗ ਮਿਲਦੀ ਹੈ ।ਇੰਸਟਾਲੇਸ਼ਨ ਦੌਰਾਨ ਘੱਟੋ-ਘੱਟ 30 ਮਿੰਟ ਵੈਕਿਊਮ ਕਰਨਾ ਜ਼ਰੂਰੀ ਹੈ ।
ਟੈਕਨੀਸ਼ੀਅਨ ਦੀਆਂ ਗੱਲਾਂ ਤੋਂ ਕਿਵੇਂ ਬਚੀਏ?
ਕਈ ਵਾਰ AC ਠੀਕ ਠੰਡਾ ਨਹੀਂ ਕਰਦਾ ਤਾਂ ਟੈਕਨੀਸ਼ੀਅਨ “ਗੈਸ ਖਤਮ ਹੋ ਗਈ” ਕਹਿ ਦਿੰਦੇ ਹਨ। ਪਰ ਹਮੇਸ਼ਾ ਇਹ ਸੱਚ ਨਹੀਂ ਹੁੰਦਾ। ਗੈਸ ਆਪਣੇ ਆਪ ਖਤਮ ਨਹੀਂ ਹੁੰਦੀ, ਸਿਰਫ਼ ਲੀਕ ਹੋਣ ‘ਤੇ ਹੀ ਘਟਦੀ ਹੈ।ਪਹਿਲਾਂ ਲੀਕ ਦੀ ਜਾਂਚ ਕਰਵਾਓ ।ਬਿਨਾਂ ਲੋੜ ਦੇ ਪਾਰਟਸ ਨਾ ਬਦਲਵਾਓ।
ਸਰਵਿਸਿੰਗ ਦੌਰਾਨ ਸਹੀ ਕਲੀਨਿੰਗ ‘ਤੇ ਧਿਆਨ ਦਿਓ
ਸਹੀ ਟਨੇਜ, ਚੰਗੀ ਕੋਇਲ ਅਤੇ ਠੀਕ ਇੰਸਟਾਲੇਸ਼ਨ ਨਾਲ AC ਨਾ ਸਿਰਫ਼ ਵਧੀਆ ਕੂਲਿੰਗ ਦਿੰਦਾ ਹੈ, ਸਗੋਂ ਬਿਜਲੀ ਬਚਤ ਵੀ ਕਰਦਾ ਹੈ। ਖਰੀਦਦਾਰੀ ਤੋਂ ਪਹਿਲਾਂ ਸਹੀ ਜਾਣਕਾਰੀ ਲੈਣਾ ਤੁਹਾਨੂੰ ਲੰਬੇ ਸਮੇਂ ਤੱਕ ਫਾਇਦਾ ਦੇ ਸਕਦਾ ਹੈ।