skip to content

Last Updated: July 14, 2026

Dainik Savera Times Logo

ਫਿਲਮ ਯਮਲਾ 28 ਨਵੰਬਰ ਨੂੰ ਰਿਲੀਜ਼: ਜਵੰਦਾ ਦੀ ਆਖਰੀ ਝੱਲਕ ਹੁਣ ਸਿਨੇਮਾਘਰਾਂ ‘ਚ

8 months पहले

ਫਿਲਮ ਯਮਲਾ 28 ਨਵੰਬਰ ਨੂੰ ਰਿਲੀਜ਼: ਜਵੰਦਾ ਦੀ ਆਖਰੀ ਝੱਲਕ ਹੁਣ ਸਿਨੇਮਾਘਰਾਂ ‘ਚ

ਚੰਡੀਗੜ੍ਹ: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਫਿਲਮ ਯਮਲਾ ਦੀ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਫਿਲਮ 28 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਆ ਰਹੀ ਹੈ। ਇਹ ਫਿਲਮ ਨੌਂ ਸਾਲ ਪਹਿਲਾਂ 2019 ਵਿੱਚ ਸ਼ੂਟ ਕੀਤੀ ਗਈ ਸੀ। ਪਰਿਵਾਰ ਵੱਲੋਂ ਸੋਸ਼ਲ ਮੀਡੀਆ ਰਾਹੀਂ ਪੋਸਟਰ ਜਾਰੀ ਕਰਕੇ ਇਸ ਦੀ ਰਿਲੀਜ਼ ਦੀ ਪੁਸ਼ਟੀ ਕੀਤੀ ਗਈ ਹੈ। ਰਾਜਵੀਰ ਜਵੰਦਾ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਇੱਛਾ ਆਪਣੇ ਪੁੱਤਰ ਨੂੰ ਇੱਕ ਕਲਾਕਾਰ ਵਜੋਂ ਜ਼ਿੰਦਾ ਰੱਖਣ ਦੀ ਹੈ ਅਤੇ ਇਹ ਫਿਲਮ ਉਨ੍ਹਾਂ ਲਈ ਪੈਸਾ ਕਮਾਉਣ ਦਾ ਸਾਧਨ ਨਹੀਂ ਸਗੋਂ ਰਾਜਵੀਰ ਦੀ ਕਲਾ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਜਰੀਆ ਹੈ। ਉਨ੍ਹਾਂ ਨੇ ਨਿਰਦੇਸ਼ਕ ਨੂੰ ਵੀ ਸੁਨੇਹਾ ਭੇਜਿਆ ਹੈ ਕਿ ਫਿਲਮ ਦੀ ਰਿਲੀਜ਼ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਣ।

ਬਟਾਲਾ ‘ਚ ਦੁਕਾਨ ਮਾਲਕ ਨੂੰ ਮਾਰੀ ਗੋਲੀ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ

ਇਸ ਤੋਂ ਪਹਿਲਾਂ ਵੀ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਫਿਲਮਾਂ ਅਤੇ ਗੀਤ ਰਿਲੀਜ਼ ਕੀਤੇ ਗਏ ਸਨ। ਹੁਣ ਰਾਜਵੀਰ ਜਵੰਦਾ ਦੀ ਫਿਲਮ ਯਮਲਾ ਵੀ ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਜਾ ਰਹੀ ਹੈ। ਰਾਜਵੀਰ ਜਵੰਦਾ ਦੀ ਮੌਤ 27 ਸਤੰਬਰ ਨੂੰ ਹੋਈ ਸੀ ਜਦੋਂ ਉਹ ਆਪਣੀ ਸਾਈਕਲ ‘ਤੇ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ। ਰਸਤੇ ਵਿੱਚ ਪਿੰਜੌਰ ਨੇੜੇ ਬਲਦਾਂ ਦੀ ਲੜਾਈ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਉਹ ਹਾਦਸਾਗ੍ਰਸਤ ਹੋ ਗਏ। ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹ 11 ਦਿਨ ਤਕ ਇਲਾਜ ਹੇਠ ਰਹੇ। 12ਵੇਂ ਦਿਨ 35 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰ ਨੇ ਇੱਕ ਭਾਵਨਾਤਮਕ ਸੁਨੇਹਾ ਵੀ ਸਾਂਝਾ ਕੀਤਾ ਜਿਸ ਵਿੱਚ ਲਿਖਿਆ ਗਿਆ ਕਿ ਇੱਕ ਕਲਾਕਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ ਪਰ ਉਸ ਦੀ ਕਲਾ ਹਮੇਸ਼ਾ ਲਈ ਜ਼ਿੰਦਾ ਰਹਿੰਦੀ ਹੈ।

“ਗੋਇਲ ਇਲੈਕਟ੍ਰਿਕ ਘੁਟਾਲਾ: ਜਵਾਈ ਅਤੇ 3 ਹੋਰਾਂ ‘ਤੇ ਧੋਖਾਧੜੀ ਦਾ ਮਾਮਲਾ ਦਰਜ”

ਫਿਲਮ ਯਮਲਾ ਦੀ ਰਿਲੀਜ਼ ਰਾਜਵੀਰ ਜਵੰਦਾ ਦੇ ਚਾਹੁਣ ਵਾਲਿਆਂ ਲਈ ਇੱਕ ਭਾਵਨਾਤਮਕ ਪਲ ਹੋਵੇਗੀ ਜਿੱਥੇ ਉਹ ਉਨ੍ਹਾਂ ਨੂੰ ਵੱਡੇ ਪਰਦੇ ‘ਤੇ ਆਖਰੀ ਵਾਰ ਦੇਖ ਸਕਣਗੇ।

खबरें और भी हैं...

Copyright © 2026 Dainik Savera Times. All rights reserved.