Last Updated: November 7, 2026

Dainik Savera Times Logo

ਟੀਮ ਇੰਡੀਆ ਦੀ ਸ਼ਰਮਨਾਕ ਹਾਰ , ਗੁਹਾਟੀ ਟੈਸਟ ‘ਚ 2-0 ਨਾਲ ਲੜੀ ਗਵਾਈ

26 November 2025 ਅੱਪਡੇਟ ਕੀਤਾ ਗਿਆ

ਟੀਮ ਇੰਡੀਆ ਦੀ ਸ਼ਰਮਨਾਕ ਹਾਰ , ਗੁਹਾਟੀ ਟੈਸਟ ‘ਚ 2-0 ਨਾਲ ਲੜੀ ਗਵਾਈ

ਪੰਜਾਬ ਡੈਸਕ : ਦੱਖਣੀ ਅਫ਼ਰੀਕਾ ਨੇ ਗੁਹਾਟੀ ਵਿੱਚ ਖੇਡੇ ਗਏ ਦੂਜੇ ਟੈਸਟ ‘ਚ ਭਾਰਤ ਨੂੰ 408 ਦੌੜਾਂ ਦੇ ਭਾਰੀ ਅੰਤਰ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ। ਦੌੜਾਂ ਦੇ ਮਾਮਲੇ ਵਿੱਚ ਇਹ ਭਾਰਤ ਦੀ ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਹਾਰ ਹੈ।
ਮਹਿਮਾਨ ਟੀਮ ਨੇ ਦੋਵੇਂ ਮੈਚ ਜਿੱਤਕੇ ਲੜੀ 2-0 ਨਾਲ ਕਬਜ਼ੇ ਵਿੱਚ ਕਰ ਲਈ।

ਦੱਖਣੀ ਅਫ਼ਰੀਕਾ ਦੀ ਮਜ਼ਬੂਤ ਸ਼ੁਰੂਆਤ ਪਹਿਲੀ ਪਾਰੀ 489 ਦੌੜਾਂ

ਟਾਸ ਜਿੱਤ ਕੇ ਤੇਂਬਾ ਬਾਵੁਮਾ ਨੇ ਬੱਲੇਬਾਜ਼ੀ ਚੁਣੀ, ਅਤੇ ਸ਼ੁਰੂਆਤੀ ਜੋੜੀ ਨੇ ਟੀਮ ਨੂੰ ਮਜ਼ਬੂਤ ਮੁਕਾਮ ਦਿੱਤਾ।

ਏਡਨ ਮਾਰਕਰਾਮ – 38

ਰਿਆਨ ਰਿਕਲਟਨ – 35
ਦੋਵਾਂ ਨੇ ਪਹਿਲੀ ਵਿਕਟ ਲਈ 82 ਦੌੜਾਂ ਜੋੜੀਆਂ।

ਮੱਧ ਕ੍ਰਮ ਨੇ ਵੀ ਸੰਤੁਲਿਤ ਬੱਲੇਬਾਜ਼ੀ ਕੀਤੀ:

ਟ੍ਰਿਸਟਨ ਸਟੱਬਸ – 49

ਤੇਂਬਾ ਬਾਵੁਮਾ – 41

ਉੱਧਰ, ਸਭ ਤੋਂ ਵੱਡਾ ਧਮਾਕਾ ਹੇਠਲੇ ਕ੍ਰਮ ਤੋਂ ਆਇਆ, ਜਿੱਥੇ ਸੇਨੂਰਨ ਮੁਥੁਸਾਮੀ ਨੇ 109 ਦੌੜਾਂ ਦਾ ਸ਼ਾਨਦਾਰ ਸੈਂਕੜਾ ਲਾਇਆ।ਉਨ੍ਹਾਂ ਨੇ 2 ਛੱਕੇ ਅਤੇ 10 ਚੌਕੇ ਜੜ੍ਹੇ।ਮਾਰਕੋ ਜੈਨਸਨ ਨੇ 93 ਦੌੜਾਂ ਦੀ ਤਬਾਹੀ ਮਚਾ ਦੇਣ ਵਾਲੀ ਪਾਰੀ ਖੇਡੀ। ਉਹਨੇ 7 ਛੱਕੇ ਲਗਾ ਕੇ ਭਾਰਤ ਵਿਰੁੱਧ ਇੱਕ ਟੈਸਟ ਪਾਰੀ ਵਿੱਚ ਸਭ ਤੋਂ ਵੱਧ ਛੱਕਿਆਂ ਦਾ ਰਿਕਾਰਡ ਸਾਂਝਾ ਕੀਤਾ।

READ ALSO : Major relief: ਇਮਰਾਨ ਖਾਨ ਨੂੰ ਜ਼ਮਾਨਤ ਦਿੱਤੀ, ਪਰ ਜੇਲ੍ਹ ਤੋਂ ਰਿਹਾਈ ਆਸਾਨ ਨਹੀਂ

ਦੱਖਣੀ ਅਫ਼ਰੀਕਾ ਦੀ ਪਹਿਲੀ ਪਾਰੀ 489 ਦੌੜਾਂ ‘ਤੇ ਸਮਿਟ ਗਈ।

ਭਾਰਤ ਦੀ ਪਹਿਲੀ ਪਾਰੀ – 201 ‘ਤੇ ਆਲ ਆਉਟ

ਭਾਰਤ ਦੀ ਸ਼ੁਰੂਆਤ ਬੁਰੀ ਨਹੀਂ ਸੀ:
ਯਸ਼ਸਵੀ ਜੈਸਵਾਲ – 58 ਤੇ ਕੇਐਲ ਰਾਹੁਲ – 22 ਨੇ ਪਹਿਲੀ ਵਿਕਟ ਲਈ 65 ਦੌੜਾਂ ਜੋੜੀਆਂ।

ਪਰ ਇਸ ਤੋਂ ਬਾਅਦ ਭਾਰਤ ਦਾ ਮੱਧ ਕ੍ਰਮ ਤਾਸ਼ ਦੇ ਪੱਤਿਆਂ ਵਾਂਗ ਬਿਖਰ ਗਿਆ:

ਸਾਈ ਸੁਦਰਸ਼ਨ – 15

ਧਰੁਵ ਜੁਰੇਲ – 0

ਰਿਸ਼ਭ ਪੰਤ – 7

ਰਵਿੰਦਰ ਜਡੇਜਾ – 6

ਨਿਤੀਸ਼ ਕੁਮਾਰ ਰੈੱਡੀ – 10

27 ਦੌੜਾਂ ਦੇ ਅੰਦਰ 6 ਵਿਕਟਾਂ ਡਿੱਗੀਆਂ, ਅਤੇ ਭਾਰਤ 122/7 ਹੋ ਚੁੱਕਾ ਸੀ।

ਜੈਨਸਨ ਦੀ ਬੋਲਿੰਗ ਦਾ ਕਹਿਰ

ਮਾਰਕੋ ਜੈਨਸਨ ਨੇ 6 ਵਿਕਟਾਂ ਲਈਆਂ ਅਤੇ ਭਾਰਤੀ ਬੱਲੇਬਾਜ਼ੀ ਨੂੰ ਤਬਾਹ ਕਰ ਦਿੱਤਾ। ਵਾਸ਼ਿੰਗਟਨ ਸੁੰਦਰ (48) ਅਤੇ ਕੁਲਦੀਪ ਯਾਦਵ (19* – 134 ਗੇਂਦਾਂ) ਨੇ ਕੁਝ ਹੱਦ ਤੱਕ ਇੱਜ਼ਤ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਟੀਮ 201 ‘ਤੇ ਹੀ ਢਹਿ ਗਈ।

ਦੱਖਣੀ ਅਫ਼ਰੀਕਾ ਦੀ ਦੂਜੀ ਪਾਰੀ – ਐਲਾਨ 260/5 ‘ਤੇ

ਪਹਿਲੀ ਪਾਰੀ ਵਿੱਚ ਵੱਡੀ ਲੀਡ (288 ਰਨ) ਮਿਲਣ ਤੋਂ ਬਾਅਦ ਦੱਖਣੀ ਅਫ਼ਰੀਕਾ ਨੇ ਦੂਜੀ ਪਾਰੀ ਤੇਜ਼ੀ ਨਾਲ ਖੇਡੀ।

ਟ੍ਰਿਸਟਨ ਸਟੱਬਸ ਫਿਰ ਚਮਕੇ:

93 ਦੌੜਾਂ, ਸੈਂਕੜੇ ਤੋਂ ਕੇਵਲ 7 ਰਨ ਦੂਰ ਸਨ । ਉਨ੍ਹਾਂ ਦੀ ਵਿਕਟ ਡਿੱਗਣ ਦੇ ਤੁਰੰਤ ਬਾਅਦ ਬਾਵੁਮਾ ਨੇ ਐਲਾਨ ਕਰ ਦਿੱਤਾ।
ਭਾਰਤ ਨੂੰ 549 ਦੌੜਾਂ ਦਾ ਅਸੰਭਵ ਜਿਹਾ ਟੀਚਾ ਮਿਲਿਆ। ਭਾਰਤ ਦੀ ਦੂਜੀ ਪਾਰੀ, 140 ‘ਤੇ ਸਿਮਟੀ, ਇਤਿਹਾਸ ਦੀ ਸਭ ਤੋਂ ਭਾਰੀ ਹਾਰ ਭਾਰਤ ਦੀ ਦੂਜੀ ਪਾਰੀ ਵੀ ਪਹਿਲੀ ਵਾਂਗ ਬਿਖਰੀ ਰਹੀ। ਕੋਈ ਵੀ ਬੱਲੇਬਾਜ਼ ਟੀਮ ਨੂੰ ਮੁਕਾਬਲਾ ਕਰਨ ਦੀ ਸਥਿਤੀ ਵਿੱਚ ਨਹੀਂ ਲਿਆ ਸਕਿਆ, ਅਤੇ ਭਾਰਤ ਕੇਵਲ 140 ਦੌੜਾਂ ‘ਤੇ ਢਹਿ ਗਿਆ।

ਹਾਰ ਦਾ ਅੰਤਰ , 408 ਦੌੜਾਂ

ਇਹ ਭਾਰਤ ਦੇ ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਮਾਰਜਿਨ ਵਾਲੀ ਹਾਰ ਹੈ। ਸੀਰੀਜ਼ ‘ਚ ਦੱਖਣੀ ਅਫ਼ਰੀਕਾ ਦੀ 2-0 ਨਾਲ ਕਲੀਨ ਸਵੀਪ ਜਿੱਤ

ਦੱਖਣੀ ਅਫ਼ਰੀਕਾ ਦੀ ਇਹ ਜਿੱਤ ਉਨ੍ਹਾਂ ਲਈ ਮਨੋਬਲ ਵਧਾਉਣ ਵਾਲੀ ਹੈ, ਜਦਕਿ ਭਾਰਤੀ ਟੀਮ ਦੇ ਮੱਧ ਕ੍ਰਮ ਦੀ ਨਾਕਾਮੀ ਗੇਂਦਬਾਜ਼ਾਂ ਦੀ ਘੱਟ ਮਾਰਕਾਤਮਕਤਾ ਦੋਨੋ ਪਾਰੀਆਂ ‘ਚ ਨਿਮਣ ਪ੍ਰਦਰਸ਼ਨ ,ਗੰਭੀਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

RL : 2 ਦਿਨ ਪਹਿਲਾਂ ਹੋਇਆ ਵਿਆਹ ਅੱਜ ਮੌਤ ਨੇ ਲਗਾ ਲਿਆ ਗਲੇ


ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.