Last Updated: November 25, 2026

Dainik Savera Times Logo

ਮੁੰਬਈ ਸਟੇਸ਼ਨ ‘ਤੇ ਟ੍ਰੇਨ ਤੋਂ ਉਤਰਦੇ ਹੀ ਅਧਿਆਪਕ ਦੀ ਚਾਕੂ ਮਾਰ ਕੇ ਹੱਤਿਆ

25 January 2026 ਅੱਪਡੇਟ ਕੀਤਾ ਗਿਆ

ਮੁੰਬਈ ਸਟੇਸ਼ਨ ‘ਤੇ ਟ੍ਰੇਨ ਤੋਂ ਉਤਰਦੇ ਹੀ ਅਧਿਆਪਕ ਦੀ ਚਾਕੂ ਮਾਰ ਕੇ ਹੱਤਿਆ

ਨੈਸ਼ਨਲ ਡੈਸਕ: ਮੁੰਬਈ ਦੇ ਮਲਾਡ ਰੇਲਵੇ ਸਟੇਸ਼ਨ ‘ਤੇ ਸ਼ਨੀਵਾਰ ਦੀ ਸ਼ਾਮ ਇੱਕ ਦਰਦਨਾਕ ਘਟਨਾ ਵਾਪਰੀ ਜਿੱਥੇ ਨਰਸੀ ਮੋੰਜੀ ਕਾਲਜ ਵਿਖੇ ਮੈਥਸ ਦੇ ਅਧਿਆਪਕ 33 ਸਾਲਾ ਅਲੋਕ ਕੁਮਾਰ ਸਿੰਘ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਲੋਕ ਸਿੰਘ ਮਾਰਚ 2024 ਤੋਂ ਉਕਤ ਕਾਲਜ ਵਿੱਚ ਅਧਿਆਪਕ ਸਨ ਅਤੇ ਉਹ ਆਪਣੇ ਇੱਕ ਸਾਥੀ ਅਧਿਆਪਕ ਨਾਲ ਚਰਚਗੇਟ ਤੋਂ ਬੋਰੀਵਲੀ ਜਾਣ ਵਾਲੀ ਸਲੋ ਟ੍ਰੇਨ ਵਿੱਚ ਦੂਜੇ ਦਰਜੇ ਦੀ ਬੋਗੀ ਵਿੱਚ ਸਫਰ ਕਰ ਰਹੇ ਸਨ। ਜਦੋਂ ਉਹ ਮਲਾਡ ਸਟੇਸ਼ਨ ਉੱਤੇ ਉਤਰੇ ਤਾਂ ਇੱਕ ਹੋਰ ਯਾਤਰੀ ਨਾਲ ਝਗੜਾ ਹੋ ਗਿਆ ਜੋ ਪਹਿਲਾਂ ਟ੍ਰੇਨ ਵਿੱਚ ਸ਼ੁਰੂ ਹੋਇਆ ਅਤੇ ਫਿਰ ਪਲੇਟਫਾਰਮ ‘ਤੇ ਵੀ ਜਾਰੀ ਰਿਹਾ।

‘ਹਿੰਦ ਦੀ ਚਾਦਰ’ ਨੂੰ ਸਮਰਪਿਤ ਹੋਵੇਗੀ 2026 ਦੀ ਪੰਜਾਬ ਝਾਂਕੀ

ਝਗੜੇ ਦੌਰਾਨ ਦੂਜੇ ਵਿਅਕਤੀ ਨੇ ਚਾਕੂ ਵਰਗਾ ਨੁਕਦਾਰ ਹਥਿਆਰ ਕੱਢ ਕੇ ਅਲੋਕ ਸਿੰਘ ਦੇ ਪੇਟ ਵਿੱਚ ਵਾਰ ਕਰ ਦਿੱਤਾ ਅਤੇ ਭੀੜ ਦੀ ਆੜ ਲੈ ਕੇ ਮੌਕੇ ਤੋਂ ਭੱਜ ਗਿਆ। ਗੰਭੀਰ ਹਾਲਤ ਵਿੱਚ ਅਲੋਕ ਸਿੰਘ ਨੂੰ ਤੁਰੰਤ ਸ਼ਤਾਬਦੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਵਧੇਰੇ ਖੂਨ ਵਗਣ ਕਾਰਨ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਪੁਲਿਸ ਨੇ 12 ਘੰਟਿਆਂ ਦੇ ਅੰਦਰ 27 ਸਾਲਾ ਦਿਹਾਡੀਦਾਰ ਮਜ਼ਦੂਰ ਨੂੰ ਗ੍ਰਿਫ਼ਤਾਰ ਕਰ ਲਿਆ ਜਿਸਦੀ ਪਛਾਣ CCTV ਫੁਟੇਜ ਰਾਹੀਂ ਹੋਈ। ਹਮਲਾਵਰ ਉੱਤੇ ਭਾਰਤੀਆ ਨਿਆਂ ਸੰਹਿਤਾ (BNS) ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਇਹ ਘਟਨਾ ਰੇਲਵੇ ਸਟੇਸ਼ਨਾਂ ‘ਤੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।

teacher-stabbed-to-death-at-mumbai-railway-station

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.