skip to content

Last Updated: November 24, 2026

Dainik Savera Times Logo

Tarntarn : ਨਕਾਬਪੋਸ਼ ਲੁਟੇਰਿਆਂ ਨੇ 10 ਲੱਖ ਦੀ ਫਿਰੌਤੀ ਲਈ ਮੈਡੀਕਲ ਸਟੋਰ ਮਾਲਕ ਨੂੰ ਬਣਾਇਆ ਨਿਸ਼ਾਨਾ, ਕੀਤੀ ਫਾਇਰਿੰਗ

4 January 2026 ਅੱਪਡੇਟ ਕੀਤਾ ਗਿਆ

Tarntarn : ਨਕਾਬਪੋਸ਼ ਲੁਟੇਰਿਆਂ ਨੇ 10 ਲੱਖ ਦੀ ਫਿਰੌਤੀ ਲਈ ਮੈਡੀਕਲ ਸਟੋਰ ਮਾਲਕ ਨੂੰ ਬਣਾਇਆ ਨਿਸ਼ਾਨਾ, ਕੀਤੀ ਫਾਇਰਿੰਗ

ਤਰਨਤਾਰਨ : ਸ਼ਹਿਰ ਦੇ ਸਰਹਾਲੀ ਰੋਡ ‘ਤੇ ਸਥਿਤ ਸੂਰਜ ਮੈਡੀਕਲ ਸਟੋਰ ਦੇ ਮਾਲਕ ਬੀਰੂ ਰਾਮ ਨੂੰ ਫਿਰੌਤੀ ਲਈ ਨਿਸ਼ਾਨਾ ਬਣਾਇਆ ਗਿਆ ਹੈ। ਸ਼ਨੀਵਾਰ ਦੇਰ ਸ਼ਾਮ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਦੁਕਾਨ ‘ਤੇ ਪਹੁੰਚ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਜਾਣਕਾਰੀ ਅਨੁਸਾਰ ਲੁਟੇਰਿਆਂ ਨੇ 10 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਸੀ। ਦੁਕਾਨਦਾਰ ਅਨੁਸਾਰ, ਦੋ ਦਿਨ ਪਹਿਲਾਂ ਉਸ ਨੂੰ ਇੱਕ ਵਿਦੇਸ਼ੀ ਵਟਸਐਪ (WhatsApp) ਨੰਬਰ ਤੋਂ ਕਾਲ ਆਈ ਸੀ। ਫੋਨ ਕਰਨ ਵਾਲੇ ਨੇ ਆਪਣਾ ਨਾਮ ਪ੍ਰਭ (ਪ੍ਰਭ ਦਾਸੂਵਾਲ) ਦੱਸਿਆ ਅਤੇ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ।

CUET UG 2026 : CUET UG 2026 ਲਈ ਅਰਜ਼ੀ ਪ੍ਰਕਿਰਿਆ ਸ਼ੁਰੂ, ਯੋਗਤਾ ਮਾਪਦੰਡਾਂ ਬਾਰੇ ਜਾਣੋ

ਜਦੋਂ ਦੁਕਾਨਦਾਰ ਨੇ ਇਸ ਧਮਕੀ ਨੂੰ ਗੰਭੀਰਤਾ ਨਾਲ ਨਹੀਂ ਲਿਆ, ਤਾਂ ਸ਼ਨੀਵਾਰ ਸ਼ਾਮ ਕਰੀਬ 7:30 ਵਜੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਦੁਕਾਨ ‘ਤੇ 5 ਰਾਊਂਡ ਫਾਇਰ ਕੀਤੇ। ਚੰਗੀ ਕਿਸਮਤ ਰਹੀ ਕਿ ਇਸ ਫਾਇਰਿੰਗ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੋ ਗੋਲੀਆਂ ਮਿਸ ਹੋ ਗਈਆਂ, ਜਦਕਿ ਤਿੰਨ ਗੋਲੀਆਂ ਦੁਕਾਨ ਦੇ ਸ਼ਟਰ ਅਤੇ ਬੋਰਡ ਵਿੱਚ ਜਾ ਲੱਗੀਆਂ। ਫਾਇਰਿੰਗ ਕਰਨ ਤੋਂ ਬਾਅਦ ਬਦਮਾਸ਼ਾਂ ਨੇ ਦੁਕਾਨਦਾਰ ਨੂੰ ਮੁੜ ਵਿਦੇਸ਼ੀ ਨੰਬਰ ਤੋਂ ਫੋਨ ਕੀਤਾ। ਬਦਮਾਸ਼ ਨੇ ਕਿਹਾ, “ਤੂੰ ਮੇਰੀ ਗੱਲ ਇਗਨੋਰ ਕੀਤੀ ਸੀ, ਇਹ ਤਾਂ ਸਿਰਫ਼ ਟ੍ਰੇਲਰ ਸੀ, ਅਜੇ ਫਿਲਮ ਬਾਕੀ ਹੈ।” ਇਸ ਧਮਕੀ ਤੋਂ ਬਾਅਦ ਪੀੜਤ ਪਰਿਵਾਰ ਅਤੇ ਇਲਾਕੇ ਦੇ ਦੁਕਾਨਦਾਰਾਂ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।

ਮਿਲੀ ਰਾਹਤ : ਰਾਘਵ ਚੱਢਾ ਦੀ ਮਿਹਨਤ ਨੂੰ ਪਿਆ ਬੂਰ, ਗਿਗ ਵਰਕਰਾਂ ਲਈ ਚੁੱਕੇ ਮੁੱਦੇ ‘ਤੇ ਮਿਲੀ ਵੱਡੀ ਜਿੱਤ

ਪੁਲਿਸ ਦੀ ਕਾਰਵਾਈ

ਸੂਚਨਾ ਮਿਲਦੇ ਹੀ ਤਰਨ ਤਾਰਨ ਸਿਟੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਮੌਕੇ ਤੋਂ ਖੋਲ ਬਰਾਮਦ ਕੀਤੇ ਹਨ ਅਤੇ ਆਲੇ-ਦੁਆਲੇ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.