skip to content

Last Updated: October 10, 2026

Dainik Savera Times Logo

Blinkit ਆਰਡਰ ਪਿੱਛੇ ਸੀ ਮੌਤ ਦਾ ਇਰਾਦਾ: ਪਰ ਡਿਲੀਵਰੀ boy ਨੇ….

9 months ਪਹਿਲਾ

Blinkit ਆਰਡਰ ਪਿੱਛੇ ਸੀ ਮੌਤ ਦਾ ਇਰਾਦਾ: ਪਰ ਡਿਲੀਵਰੀ boy ਨੇ….

ਨਵੀਂ ਦਿਲੀ: ਤਮਿਲਨਾਡੂ ਵਿੱਚ ਇੱਕ ਡਿਲੀਵਰੀ ਬੋਏ ਨੇ ਆਪਣੀ ਸਮਝਦਾਰੀ ਅਤੇ ਮਨੁੱਖਤਾ ਨਾਲ ਇੱਕ ਔਰਤ ਦੀ ਜਾਨ ਬਚਾ ਲਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਔਰਤ ਨੇ ਰਾਤ ਦੇ ਸਮੇਂ ਇੱਕ ਔਨਲਾਈਨ ਪਲੇਟਫਾਰਮ ਤੋਂ ਚੂਹਾ ਮਾਰਨ ਵਾਲੀ ਦਵਾਈ ਦੇ ਤਿੰਨ ਪੈਕਟ ਮੰਗਵਾਏ। ਆਰਡਰ ਮਿਲਣ ‘ਤੇ ਡਿਲੀਵਰੀ ਕਰਮਚਾਰੀ ਉਕਤ ਪਤੇ ‘ਤੇ ਪਹੁੰਚਿਆ ਪਰ ਘਰ ਦੇ ਦਰਵਾਜ਼ੇ ‘ਤੇ ਉਸਨੇ ਕੁਝ ਅਜਿਹਾ ਮਹਿਸੂਸ ਕੀਤਾ ਜੋ ਆਮ ਨਹੀਂ ਸੀ।

ਇਹ ਵੀ ਪੜ੍ਹੋ: ਜਿਸ ਪੁੱਤਰ ਨੂੰ ਠੰਡ ਲੱਗਦੀ ਸੀ ਅੱਜ ਵੀ ਮਾਂ ਨੇ ਉਸ ਦੀ ਮੂਰਤੀ ਨੂੰ ਢੱਕਿਆ ਕਮਬਲ ਨਾਲ

ਦਰਵਾਜ਼ਾ ਖੋਲ੍ਹਣ ਵਾਲੀ ਔਰਤ ਬਹੁਤ ਹੀ ਪਰੇਸ਼ਾਨ ਅਤੇ ਰੋ ਰਹੀ ਸੀ। ਡਿਲੀਵਰੀ ਕਰਮਚਾਰੀ ਨੇ ਉਸ ਨਾਲ ਸਹਿਣਸ਼ੀਲਤਾ ਨਾਲ ਗੱਲ ਕੀਤੀ ਅਤੇ ਉਸ ਦੀ ਭਾਵਨਾਤਮਕ ਹਾਲਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਉਸਨੇ ਔਰਤ ਨੂੰ ਪੁੱਛਿਆ ਕਿ ਕੀ ਉਹ ਇਹ ਦਵਾਈ ਕਿਸੇ ਹੋਰ ਮਕਸਦ ਲਈ ਤਾਂ ਨਹੀਂ ਲੈ ਰਹੀ। ਔਰਤ ਨੇ ਪਹਿਲਾਂ ਇਨਕਾਰ ਕੀਤਾ ਪਰ ਜਦੋਂ ਡਿਲੀਵਰੀ ਕਰਮਚਾਰੀ ਨੇ ਉਸਨੂੰ ਸਮਝਾਇਆ ਕਿ ਜੇ ਇਹ ਸਿਰਫ਼ ਚੂਹਿਆਂ ਲਈ ਹੁੰਦੀ ਤਾਂ ਇਹ ਆਰਡਰ ਦਿਨ ਦੇ ਸਮੇਂ ਕੀਤਾ ਜਾਂਦਾ ਨਾ ਕਿ ਅਧੀ ਰਾਤ ਨੂੰ ਤਾਂ ਔਰਤ ਨੇ ਆਪਣੇ ਮਨ ਦੀ ਹਾਲਤ ਬਿਆਨ ਕੀਤੀ।

ਡਿਲੀਵਰੀ ਕਰਮਚਾਰੀ ਨੇ ਆਰਡਰ ਰੱਦ ਕਰ ਦਿੱਤਾ ਅਤੇ ਦਵਾਈ ਆਪਣੇ ਨਾਲ ਵਾਪਸ ਲੈ ਗਿਆ। ਉਸਨੇ ਇਹ ਪੂਰੀ ਘਟਨਾ ਬਾਅਦ ਵਿੱਚ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਿਸ ‘ਤੇ ਲੋਕਾਂ ਨੇ ਉਸ ਦੀ ਸੋਚ ਅਤੇ ਜਿੰਮੇਵਾਰੀ ਭਰੀ ਕਾਰਵਾਈ ਦੀ ਖੂਬ ਸਿਫ਼ਤ ਕੀਤੀ। ਕਈ ਉਪਭੋਗਤਾਵਾਂ ਨੇ ਕਿਹਾ ਕਿ ਇਹ ਸਿਰਫ਼ ਇੱਕ ਆਰਡਰ ਨਹੀਂ ਸੀ ਸਗੋਂ ਇੱਕ ਜਾਨ ਸੀ ਜਿਸਨੂੰ ਸਮੇਂ ਸਿਰ ਬਚਾ ਲਿਆ ਗਿਆ।

ਇਹ ਵੀ ਪੜ੍ਹੋ: ਉੱਤਰ ਪ੍ਰਦੇਸ਼ ‘ਚ ਗੈਸ ਗੀਜ਼ਰ ਹਾਦਸਾ ਇੱਕ ਮਾਸੂਮ ਦੀ ਮੌਤ ਦੂਜਾ ਬੱਚਾ ਜ਼ਿੰਦਗੀ ਲਈ ਜੂਝ ਰਿਹਾ

ਇਹ ਘਟਨਾ ਸਿੱਖਾਉਂਦੀ ਹੈ ਕਿ ਕਈ ਵਾਰ ਇੱਕ ਛੋਟੀ ਜਿਹੀ ਸਾਵਧਾਨੀ ਅਤੇ ਮਨੁੱਖੀ ਸਮਝਦਾਰੀ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ। ਹਾਲਾਂਕਿ Blinkit ਵੱਲੋਂ ਇਸ ਮਾਮਲੇ ‘ਤੇ ਅਜੇ ਤੱਕ ਕੋਈ ਅਧਿਕਾਰਿਕ ਟਿੱਪਣੀ ਨਹੀਂ ਆਈ ਪਰ ਇਹ ਘਟਨਾ ਸਾਫ਼ ਕਰਦੀ ਹੈ ਕਿ ਟੈਕਨੋਲੋਜੀ ਦੇ ਇਸ ਯੁੱਗ ਵਿੱਚ ਵੀ ਮਨੁੱਖਤਾ ਸਭ ਤੋਂ ਵੱਡੀ ਸੇਵਾ ਹੈ।

delivery-boy-prevents-tragedy-woman-ordering-rat-poison-saved

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.