
ਨੈਸ਼ਨਲ ਡੈਸਕ: ਮੁੰਬਈ ਏਅਰਪੋਰਟ ‘ਤੇ ਹਾਲ ਹੀ ਵਿੱਚ ਇੱਕ ਦਿਲਚਸਪ ਘਟਨਾ ਦੇਖਣ ਨੂੰ ਮਿਲੀ ਜਦੋਂ ਸੁਜੈਨ ਖਾਨ ਆਪਣੇ ਸਾਥੀ ਅਰਸਲਾਨ ਗੋਨੀ ਦੇ ਨਾਲ ਨਜ਼ਰ ਆਈ। ਦੋਹਾਂ ਦੀ ਹਾਜ਼ਰੀ ਨੂੰ ਪੈਪਰਾਜ਼ੀ ਨੇ ਆਪਣੇ ਕੈਮਰੇ ‘ਚ ਕੈਦ ਕਰ ਲਿਆ ਪਰ ਜੋ ਮੋਮੈਂਟ ਸਭ ਤੋਂ ਵੱਧ ਚਰਚਾ ਦਾ ਕੇਂਦਰ ਬਣਿਆ ਉਹ ਸੀ ਅਰਸਲਾਨ ਵੱਲੋਂ ਸੁਜੈਨ ਦੇ ਹੱਥੋਂ ਮਜ਼ਾਕੀਅਾ ਢੰਗ ਨਾਲ ਫ਼ੋਨ ਖਿੱਚ ਲੈਣਾ।
ਵੀਡੀਓ ਵਿੱਚ ਦਿਖਾਇਆ ਗਿਆ ਕਿ ਜਦੋਂ ਸੁਜੈਨ ਖਾਨ ਕਿਸੇ ਨਾਲ ਫ਼ੋਨ ‘ਤੇ ਗੱਲ ਕਰ ਰਹੀ ਸੀ ਤਾਂ ਅਰਸਲਾਨ ਨੇ ਹੱਸਦੇ ਹੋਏ ਉਨ੍ਹਾਂ ਦਾ ਫ਼ੋਨ ਲੈ ਲਿਆ। ਜਿਵੇਂ ਹੀ ਕੈਮਰੇ ਦੀ ਨਜ਼ਰ ਫ਼ੋਨ ਦੀ ਸਕਰੀਨ ‘ਤੇ ਪਈ ਤਾਂ ਉੱਥੇ ਰਿਤਿਕ ਰੋਸ਼ਨ ਵੀਡੀਓ ਕਾਲ ‘ਤੇ ਦਿਖਾਈ ਦਿੱਤੇ। ਇਹ ਦੇਖ ਕੇ ਆਸ-ਪਾਸ ਖੜ੍ਹੇ ਲੋਕ ਹੈਰਾਨ ਰਹਿ ਗਏ ਜਦਕਿ ਸੁਜੈਨ ਅਤੇ ਅਰਸਲਾਨ ਦੇ ਚਿਹਰਿਆਂ ‘ਤੇ ਹਲਕੀ ਮੁਸਕਾਨ ਸੀ।
ਨਵੀਂ ਦਿੱਲੀ ‘ਚ ਹੋਵੇਗੀ ਵਿਦੇਸ਼ ਮੰਤਰੀ Sikorsky ਅਤੇ ਜੈਸ਼ੰਕਰ ਵਿਚਾਲੇ ਮੁਲਾਕਾਤ…
ਇਹ ਵੀਡੀਓ ਉਸ ਸਮੇਂ ਦੀ ਦੱਸੀ ਜਾ ਰਹੀ ਹੈ ਜਦੋਂ ਦੋਹਾਂ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਕੇ ਮੁੰਬਈ ਵਾਪਸ ਆ ਰਹੇ ਸਨ ਅਤੇ ਰਿਤਿਕ ਰੋਸ਼ਨ ਦਾ ਜਨਮਦਿਨ ਵੀ ਇਕੱਠੇ ਮਨਾਇਆ ਗਿਆ। ਇਹ ਗੱਲ ਜਾਣੀ-ਪਛਾਣੀ ਹੈ ਕਿ ਰਿਤਿਕ ਅਤੇ ਸੁਜੈਨ ਦੇ 2014 ਵਿੱਚ ਤਲਾਕ ਹੋਣ ਦੇ ਬਾਵਜੂਦ ਦੋਹਾਂ ਵਿਚਕਾਰ ਦੋਸਤੀ ਅਤੇ ਪਰਿਵਾਰਕ ਸਾਂਝ ਕਾਇਮ ਹੈ। ਦੋਹਾਂ ਆਪਣੇ ਬੱਚਿਆਂ ਦੀ ਸਾਂਝੀ ਪਰਵਰਿਸ਼ ਕਰਦੇ ਹਨ ਅਤੇ ਕਈ ਵਾਰ ਆਪਣੇ-ਆਪਣੇ ਸਾਥੀਆਂ ਅਰਸਲਾਨ ਅਤੇ ਸਬਾ ਆਜ਼ਾਦ ਨਾਲ ਵੀ ਇਕੱਠੇ ਨਜ਼ਰ ਆਉਂਦੇ ਹਨ।
ASEAN-India ਡਿਜੀਟਲ ਯੁੱਗ ਦੀ ਨਵੀਂ ਦਸਤਕ 2026 ਵਰਕ ਪਲਾਨ ਨੂੰ ਮਨਜ਼ੂਰੀ
ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਆਈ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕਿਸੇ ਨੇ ਅਰਸਲਾਨ ਦੇ ਅੰਦਾਜ਼ ਨੂੰ ਮਜ਼ੇਦਾਰ ਦੱਸਿਆ ਤਾਂ ਕਈ ਲੋਕਾਂ ਨੇ ਇਸਨੂੰ ਨਾਪਸੰਦ ਵੀ ਕੀਤਾ। ਇੱਕ ਯੂਜ਼ਰ ਨੇ ਲਿਖਿਆ ਕਿ ਰਿਤਿਕ ਨਾਲ ਅਰਸਲਾਨ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਜਦਕਿ ਦੂਜੇ ਨੇ ਕਿਹਾ ਕਿ ਇਹ ਜੋੜੀ ਰੱਬ ਨੇ ਬਣਾਈ ਹੈ।
ਦੂਜੇ ਪਾਸੇ ਰਿਤਿਕ ਰੋਸ਼ਨ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਕ੍ਰਿਸ਼ 4’ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫੀ ਉਤਸ਼ਾਹ ਹੈ। ਇਹ ਫਿਲਮ ਟਾਈਮ ਟਰੈਵਲ ਅਤੇ ਜਾਦੂ ਦੇ ਵਿਸ਼ੇ ‘ਤੇ ਆਧਾਰਿਤ ਹੋ ਸਕਦੀ ਹੈ ਅਤੇ ਸੰਭਾਵਨਾ ਹੈ ਕਿ ਰਿਤਿਕ ਇਸ ਵਾਰ ਸਿਰਫ਼ ਅਭਿਨੇਤਾ ਹੀ ਨਹੀਂ ਸਗੋਂ ਨਿਰਦੇਸ਼ਕ ਦੀ ਭੂਮਿਕਾ ਵੀ ਨਿਭਾ ਸਕਦੇ ਹਨ। ਫਿਲਮ ਦੇ 2027 ਤੱਕ ਰਿਲੀਜ਼ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
