Last Updated: November 24, 2026

Dainik Savera Times Logo

ਸੁਪਰੀਮ ਕੋਰਟ ਦਾ ਸਖ਼ਤ ਰੁਖ, SpiceJet ਨੂੰ 144 ਕਰੋੜ ਜਮ੍ਹਾਂ ਕਰਨ ਦੇ ਹੁਕਮ ਦਿੱਤੇ..

28 February 2026 ਅੱਪਡੇਟ ਕੀਤਾ ਗਿਆ

ਸੁਪਰੀਮ ਕੋਰਟ ਦਾ ਸਖ਼ਤ ਰੁਖ, SpiceJet ਨੂੰ 144 ਕਰੋੜ ਜਮ੍ਹਾਂ ਕਰਨ ਦੇ ਹੁਕਮ ਦਿੱਤੇ..

ਨਵੀਂ ਦਿੱਲੀ (ਦੈਨਿਕ ਸਵੇਰਾ): ਭਾਰਤ ਵਿੱਚ ਸਪਾਈਸਜੈੱਟ ਅਤੇ ਇਸਦੇ Old promoter Kalanithi Maran ਦੇ ਵਿਚਕਾਰ ਚੱਲ ਰਹੇ ਲੰਬੇ ਕਾਰਪੋਰੇਟ ਵਿਵਾਦ ਵਿੱਚ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਵੱਡਾ ਫ਼ੈਸਲਾ ਦਿੱਤਾ। ਅਦਾਲਤ ਨੇ 144.51 ਕਰੋੜ ਰੁਪਏ ਜਮ੍ਹਾਂ ਕਰਨ ਦੇ ਹੁਕਮ ਨੂੰ ਰੋਕਣ ਤੋਂ ਇਨਕਾਰ ਕਰ ਦਿੱਤਾ ਅਤੇ ਬੇਲੋੜੀ ਪਟੀਸ਼ਨਾਂ ‘ਤੇ ਚੇਤਾਵਨੀ ਦਿੱਤੀ।

ਜਸਟਿਸ ਪੀ.ਐਸ. ਨਰਸਿੰਹਾ ਅਤੇ ਜਸਟਿਸ ਆਲੋਕ ਅਰਾਧੇ ਦੀ ਬੈਂਚ ਨੇ ਦਿੱਲੀ ਹਾਈ ਕੋਰਟ ਦੇ 19 ਜਨਵਰੀ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ, ਜਿਸ ਵਿੱਚ ਸਪਾਈਸਜੈੱਟ ਅਤੇ ਇਸਦੇ ਪ੍ਰਮੋਟਰ ਅਜੈ ਸਿੰਘ ਨੂੰ ਛੇ ਹਫ਼ਤਿਆਂ ਵਿੱਚ 144.51 ਕਰੋੜ ਜਮ੍ਹਾਂ ਕਰਨ ਲਈ ਕਿਹਾ ਗਿਆ ਸੀ। ਇਸਦੇ ਨਾਲ ਹੀ ਸੁਪਰੀਮ ਕੋਰਟ ਨੇ ਅਜੈ ਸਿੰਘ ‘ਤੇ ਬੇਲੋੜੀ ਮੁਕੱਦਮੇਬਾਜ਼ੀ ਲਈ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ।

ਤਮਿਲ ਸੁਪਰਸਟਾਰ ਵਿਜੇ ਦੀ ਵਿਆਹਸ਼ੁਦਾ ਜ਼ਿੰਦਗੀ ‘ਚ ਤੂਫ਼ਾਨ: ਸੰਗੀਤਾ ਨੇ ਲਗਾਏ ਗੰਭੀਰ ਦੋਸ਼

ਦਿੱਲੀ ਹਾਈ ਕੋਰਟ ਨੇ ਪਹਿਲਾਂ ਦਰਜ ਕੀਤਾ ਸੀ ਕਿ SpiceJet  ਨੇ 194.51 ਕਰੋੜ ਰੁਪਏ ਦੇਣ ਲਈ ਤਿਆਰ ਹਨ, ਜਿਸ ਵਿੱਚੋਂ 50 ਕਰੋੜ ਪਹਿਲਾਂ ਹੀ ਜਮ੍ਹਾਂ ਹੋ ਚੁੱਕੇ ਹਨ ਅਤੇ 144.51 ਕਰੋੜ ਬਾਕੀ ਹਨ।

ਇਹ ਵਿਵਾਦ 2015 ਵਿੱਚ ਸ਼ੁਰੂ ਹੋਇਆ ਸੀ, ਜਦੋਂ ਕਲਾਨਿਧੀ ਮਾਰਨ ਅਤੇ KAL ਏਅਰਵੇਜ਼ ਨੇ ਆਪਣਾ 58.46% ਹਿੱਸਾ ਅਜੈ ਸਿੰਘ ਨੂੰ ਵੇਚਿਆ ਸੀ ਅਤੇ ਕੰਪਨੀ ਵਿੱਚ 679 ਕਰੋੜ ਰੁਪਏ ਲਗਾਏ ਸਨ। ਬਾਅਦ ਵਿੱਚ ਮਾਰਨ ਨੇ ਦੋਸ਼ ਲਗਾਇਆ ਕਿ ਸਹਿਮਤੀ ਅਨੁਸਾਰ ਸ਼ੇਅਰ ਜਾਰੀ ਨਹੀਂ ਕੀਤੇ ਗਏ ਅਤੇ ਰਿਫੰਡ ਦੀ ਮੰਗ ਕੀਤੀ।

ਅੱਠ ਸਾਲ ਪੁਰਾਣੇ ਮਾਮਲੇ ‘ਚ ਸੁਖਬੀਰ ਬਾਦਲ ਦੀ ਅਦਾਲਤ ਹਾਜ਼ਰੀ, 23 ਮਾਰਚ ‘ਤੇ ਨਜ਼ਰਾਂ ਟਿਕੀਆਂ

2018 ਵਿੱਚ  The Arbitration Tribunal ruled ਦੀ 1323 ਕਰੋੜ ਦੀ ਮੰਗ ਰੱਦ ਕਰ ਦਿੱਤੀ ਅਤੇ ਸਪਾਈਸਜੈੱਟ ਨੂੰ 579 ਕਰੋੜ ਵਾਪਸ ਕਰਨ ਦਾ ਹੁਕਮ ਦਿੱਤਾ। 2023 ਵਿੱਚ ਸੁਪਰੀਮ ਕੋਰਟ ਨੇ 270 ਕਰੋੜ ਦੀ ਬੈਂਕ ਗਾਰੰਟੀ ਐਨਕੈਸ਼ ਕਰਨ ਅਤੇ 75 ਕਰੋੜ ਵਿਆਜ ਦੇਣ ਦਾ ਹੁਕਮ ਦਿੱਤਾ ਸੀ। ਹੁਣ 144.51 ਕਰੋੜ ਦੀ ਨਵੀਂ ਜਮ੍ਹਾਂਦਾਰੀ ਦਾ ਹੁਕਮ ਸਪਾਈਸਜੈੱਟ ਲਈ ਵਿੱਤੀ ਦਬਾਅ ਵਧਾ ਰਿਹਾ ਹੈ।

ਸੁਪਰੀਮ ਕੋਰਟ ਦੇ ਤਾਜ਼ਾ ਫ਼ੈਸਲੇ ਨਾਲ ਹੁਣ ਮਾਮਲਾ ਮੁੜ Compliance and Arbitration Awards of 2018 ਦੀ ਚੁਣੌਤੀ ਵੱਲ ਵਧ ਰਿਹਾ ਹੈ।

supreme-court-orders-spicejet

supreme-court-orders-spicejet

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.