ਨੈਸ਼ਨਲ ਨਿਊਜ਼ : ਦੁਨੀਆ ਭਰ ਦੇ ਮੌਸਮ ਵਿਗਿਆਨੀ ਇੱਕ ਨਵੀਂ ਅਤੇ ਡਰਾਉਣੀ ਚੇਤਾਵਨੀ ਦੇ ਰਹੇ ਹਨ। ਮਾਹਿਰਾਂ ਦੇ ਅਨੁਸਾਰ ਸਾਲ 2026 ਧਰਤੀ ਦੇ ਇਤਿਹਾਸ ਦੇ ਸਭ ਤੋਂ ਗਰਮ ਸਾਲਾਂ ਵਿੱਚੋਂ ਇੱਕ ਬਣ ਸਕਦਾ ਹੈ। ਇਸਦੇ ਪਿੱਛੇ ਕਾਰਨ ਸਿਰਫ ਆਮ “ਐਲ ਨੀਨੋ” ਨਹੀਂ, ਸਗੋਂ “ਸੁਪਰ ਐਲ ਨੀਨੋ” ਨੂੰ ਮੰਨਿਆ ਜਾ ਰਿਹਾ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਇਹ ਸਥਿਤੀ ਹੋਰ ਗੰਭੀਰ ਹੋ ਗਈ ਤਾਂ ਗਰਮੀ ਦੇ ਸਾਰੇ ਰਿਕਾਰਡ ਟੁੱਟ ਸਕਦੇ ਹਨ। ਹੀਟਵੇਵ ਹੋਰ ਖ਼ਤਰਨਾਕ ਬਣ ਸਕਦੀ ਹੈ। ਮਾਨਸੂਨ ਕਮਜ਼ੋਰ ਪੈ ਸਕਦਾ ਹੈ ।ਕਈ ਦੇਸ਼ਾਂ ਵਿੱਚ ਸੁੱਕਾ ਅਤੇ ਹੜ੍ਹ ਦੋਵੇਂ ਵੱਧ ਸਕਦੇ ਹਨ।
ਆਖ਼ਿਰ ਕੀ ਹੁੰਦਾ ਹੈ ਐਲ ਨੀਨੋ?
El Niño ਇੱਕ ਮੌਸਮੀ ਪ੍ਰਕਿਰਿਆ ਹੈ ਜੋ ਪ੍ਰਸ਼ਾਂਤ ਮਹਾਸਾਗਰ ਦੇ ਤਾਪਮਾਨ ਨਾਲ ਜੁੜੀ ਹੋਈ ਹੈ।“ਐਲ ਨੀਨੋ” ਇੱਕ ਸਪੈਨਿਸ਼ ਸ਼ਬਦ ਹੈ ਜਿਸਦਾ ਅਰਥ ਹੈ “ਛੋਟਾ ਬੱਚਾ” ਜਾਂ “ਮੁੰਡਾ” ਇਹ ਨਾਮ ਦੱਖਣੀ ਅਮਰੀਕਾ ਦੇ ਮਛੇਰਿਆਂ ਨੇ ਰੱਖਿਆ ਸੀ ਕਿਉਂਕਿ ਇਹ ਮੌਸਮੀ ਬਦਲਾਅ ਹਰ ਕੁਝ ਸਾਲਾਂ ਬਾਅਦ ਮੁੜ ਆਉਂਦਾ ਸੀ।
ਆਮ ਦਿਨਾਂ ਵਿੱਚ ਸਮੁੰਦਰ ਕਿਵੇਂ ਕੰਮ ਕਰਦਾ ਹੈ?
ਆਮ ਤੌਰ ‘ਤੇ ਪ੍ਰਸ਼ਾਂਤ ਮਹਾਸਾਗਰ ਦਾ ਪੂਰਬੀ ਹਿੱਸਾ (ਦੱਖਣੀ ਅਮਰੀਕਾ ਨੇੜੇ) ਠੰਡਾ ਰਹਿੰਦਾ ਹੈ ।ਪੱਛਮੀ ਹਿੱਸਾ (ਏਸ਼ੀਆ ਅਤੇ ਆਸਟ੍ਰੇਲੀਆ ਨੇੜੇ) ਜ਼ਿਆਦਾ ਗਰਮ ਰਹਿੰਦਾ ਹੈ। ਵਪਾਰਕ ਹਵਾਵਾਂ (Trade Winds) ਗਰਮ ਪਾਣੀ ਨੂੰ ਏਸ਼ੀਆ ਵੱਲ ਧੱਕਦੀਆਂ ਰਹਿੰਦੀਆਂ ਹਨ। ਇਸ ਕਾਰਨ ਏਸ਼ੀਆ ਵਿੱਚ ਮੀਂਹ ਵੱਧ ਹੁੰਦਾ ਹੈ। ਭਾਰਤ ਦਾ ਮਾਨਸੂਨ ਮਜ਼ਬੂਤ ਰਹਿੰਦਾ ਹੈ।
ਕਿਵੇਂ ਸ਼ੁਰੂ ਹੁੰਦਾ ਹੈ ਐਲ ਨੀਨੋ ਦਾ ਖੇਡ?
ਹਰ 2 ਤੋਂ 7 ਸਾਲਾਂ ਵਿੱਚ ਇਹ ਹਵਾਵਾਂ ਕਮਜ਼ੋਰ ਪੈ ਜਾਂਦੀਆਂ ਹਨ। ਫਿਰ ਗਰਮ ਪਾਣੀ ਵਾਪਸ ਦੱਖਣੀ ਅਮਰੀਕਾ ਵੱਲ ਵਹਿਣ ਲੱਗਦਾ ਹੈ। ਸਮੁੰਦਰ ਦਾ ਤਾਪਮਾਨ ਅਸਧਾਰਨ ਤੌਰ ‘ਤੇ ਵਧ ਜਾਂਦਾ ਹੈ। ਮੌਸਮੀ ਸੰਤੁਲਨ ਬਿਗੜ ਜਾਂਦਾ ਹੈ। ਇਸ ਕਾਰਨ ਦੱਖਣੀ ਅਮਰੀਕਾ ਵਿੱਚ ਭਾਰੀ ਮੀਂਹ ਅਤੇ ਹੜ੍ਹ ਏਸ਼ੀਆ ਵਿੱਚ ਸੁੱਕਾ ਅਤੇ ਘੱਟ ਮੀਂਹ ਵਰਗੀ ਸਥਿਤੀ ਬਣਦੀ ਹੈ।
ਭਾਰਤ ‘ਤੇ ਕੀ ਪੈਂਦਾ ਹੈ ਪ੍ਰਭਾਵ?
India ਵਿੱਚ ਮਾਨਸੂਨ ਮੁੱਖ ਤੌਰ ‘ਤੇ ਹਿੰਦ ਮਹਾਸਾਗਰ ਅਤੇ ਅਰਬ ਸਾਗਰ ਤੋਂ ਆਉਣ ਵਾਲੀਆਂ ਨਮੀ ਭਰੀਆਂ ਹਵਾਵਾਂ ‘ਤੇ ਨਿਰਭਰ ਕਰਦਾ ਹੈ। ਪਰ ਐਲ ਨੀਨੋ ਮਾਨਸੂਨੀ ਹਵਾਵਾਂ ਨੂੰ ਕਮਜ਼ੋਰ ਕਰ ਦਿੰਦਾ ਹੈ। ਬੱਦਲਾਂ ਦੀ ਮਾਤਰਾ ਘਟਾ ਦਿੰਦਾ ਹੈ। ਮੀਂਹ ਘੱਟ ਕਰ ਦਿੰਦਾ ਹੈ। ਸੂਰਜ ਦੀਆਂ ਕਿਰਨਾਂ ਸਿੱਧੀਆਂ ਧਰਤੀ ‘ਤੇ ਪੈਂਦੀਆਂ ਹਨ ਅਤੇ ਗਰਮੀ ਬਹੁਤ ਤੇਜ਼ ਹੋ ਜਾਂਦੀ ਹੈ।
ਕਿਹੜੇ ਰਾਜ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ?
ਐਲ ਨੀਨੋ ਦੌਰਾਨ ਸਭ ਤੋਂ ਵੱਧ ਪ੍ਰਭਾਵ Rajasthan ,Delhi ,Uttar Pradesh ,Madhya ,Pradesh ,Punjab ਵਿੱਚ ਦੇਖਿਆ ਜਾਂਦਾ ਹੈ।2023 ਦੌਰਾਨ ਕਈ ਸ਼ਹਿਰਾਂ ਵਿੱਚ ਤਾਪਮਾਨ 45°C ਤੋਂ 48°C ਤੱਕ ਪਹੁੰਚ ਗਿਆ ਸੀ।
ਹੁਣ ਜਾਣੋ “ਸੁਪਰ ਐਲ ਨੀਨੋ” ਕੀ ਹੈ?
ਜਦੋਂ ਐਲ ਨੀਨੋ ਆਮ ਤੋਂ ਕਈ ਗੁਣਾ ਵੱਧ ਤਾਕਤਵਰ ਹੋ ਜਾਂਦਾ ਹੈ, ਤਾਂ ਉਸਨੂੰ “Super El Niño” ਕਿਹਾ ਜਾਂਦਾ ਹੈ। ਜੇਕਰ ਪ੍ਰਸ਼ਾਂਤ ਮਹਾਸਾਗਰ ਦਾ ਤਾਪਮਾਨ ਆਮ ਨਾਲੋਂ 2°C ਜਾਂ ਵੱਧ ਵੱਧ ਜਾਵੇ, ਤਾਂ ਇਹ ਸਥਿਤੀ ਬਹੁਤ ਖ਼ਤਰਨਾਕ ਮੰਨੀ ਜਾਂਦੀ ਹੈ।
2026 ਨੂੰ ਲੈ ਕੇ ਵਿਗਿਆਨੀ ਕਿਉਂ ਚਿੰਤਤ ਹਨ?
ਮੌਜੂਦਾ ਸਮੇਂ ਵਿੱਚ ਸਮੁੰਦਰ ਦਾ ਤਾਪਮਾਨ +0.9°C ਤੋਂ ਵੱਧ ਚਲਾ ਗਿਆ ਹੈ ਅਤੇ ਲਗਾਤਾਰ ਵੱਧ ਰਿਹਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਸਮੁੰਦਰ ਦੇ ਅੰਦਰ ਗਰਮ ਪਾਣੀ ਦਾ ਵੱਡਾ ਭੰਡਾਰ ਬਣ ਰਿਹਾ ਹੈ। ਗਲੋਬਲ ਵਾਰਮਿੰਗ ਇਸਨੂੰ ਹੋਰ ਖ਼ਤਰਨਾਕ ਬਣਾ ਰਹੀ ਹੈ। 2026 ਵਿੱਚ ਹੀਟਵੇਵ ਇਤਿਹਾਸਕ ਪੱਧਰ ‘ਤੇ ਪਹੁੰਚ ਸਕਦੀ ਹੈ।
ਇਤਿਹਾਸ ਵਿੱਚ ਕਦੋਂ ਆਇਆ ਸੀ ਸੁਪਰ ਐਲ ਨੀਨੋ?
1950 ਤੋਂ ਬਾਅਦ 1982 ,1997 ,2015 ਵਿੱਚ ਬਹੁਤ ਤਾਕਤਵਰ ਸੁਪਰ ਐਲ ਨੀਨੋ ਦੇਖਿਆ ਗਿਆ ਸੀ।ਇਨ੍ਹਾਂ ਸਾਲਾਂ ਦੌਰਾਨ ਦੁਨੀਆ ਦੇ ਕਈ ਹਿੱਸਿਆਂ ਵਿੱਚ ਭਾਰੀ ਸੁੱਕਾ ਜੰਗਲਾਂ ਵਿੱਚ ਅੱਗ ਹੜ੍ਹ ਖੇਤੀਬਾੜੀ ਦਾ ਨੁਕਸਾਨ ਦੇਖਣ ਨੂੰ ਮਿਲਿਆ ਸੀ।
ਭਾਰਤ ਲਈ ਕਿੰਨਾ ਖ਼ਤਰਨਾਕ ਹੋ ਸਕਦਾ ਹੈ 2026?
ਜੇਕਰ 2026 ਵਿੱਚ ਸੁਪਰ ਐਲ ਨੀਨੋ ਬਣਦਾ ਹੈ ਤਾਂ ਭਾਰਤ ਵਿੱਚ ਇਹ ਵੱਡੇ ਅਸਰ ਹੋ ਸਕਦੇ ਹਨ।ਮਾਨਸੂਨ ਕਮਜ਼ੋਰ ਹੋ ਸਕਦਾ ਹੈ। ਕਈ ਰਾਜਾਂ ਵਿੱਚ ਭਿਆਨਕ ਸੁੱਕਾ ਪੈ ਸਕਦਾ ਹੈ। ਹੀਟਵੇਵ ਲੰਬੀ ਅਤੇ ਜਾਨਲੇਵਾ ਹੋ ਸਕਦੀ ਹੈ। ਬਿਜਲੀ ਅਤੇ ਪਾਣੀ ਦਾ ਸੰਕਟ ਵੱਧ ਸਕਦਾ ਹੈ। ਫਸਲਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।
ਕੀ ਧਰਤੀ ਸੱਚਮੁੱਚ ਭੱਠੀ ਬਣ ਸਕਦੀ ਹੈ?
ਮੌਸਮ ਮਾਹਿਰਾਂ ਦਾ ਮੰਨਣਾ ਹੈ ਕਿ ਗਲੋਬਲ ਵਾਰਮਿੰਗ + ਸੁਪਰ ਐਲ ਨੀਨੋ ਇੱਕ ਬਹੁਤ ਖ਼ਤਰਨਾਕ ਜੋੜ ਬਣ ਸਕਦਾ ਹੈ। ਜੇਕਰ ਇਹ ਦੋਵੇਂ ਇਕੱਠੇ ਪ੍ਰਭਾਵਸ਼ਾਲੀ ਰਹੇ, ਤਾਂ 2026 ਵਿੱਚ ਦੁਨੀਆ ਦੇ ਕਈ ਹਿੱਸਿਆਂ ਵਿੱਚ ਰਿਕਾਰਡ ਤੋੜ ਗਰਮੀ, ਖ਼ਤਰਨਾਕ ਹੀਟਵੇਵ ,ਮੌਸਮੀ ਤਬਾਹੀ ਦੇਖਣ ਨੂੰ ਮਿਲ ਸਕਦੀ ਹੈ।
ਹੁਣ ਕੀ ਕਰਨਾ ਹੋਵੇਗਾ?
ਵਿਗਿਆਨੀ ਸਰਕਾਰਾਂ ਅਤੇ ਲੋਕਾਂ ਨੂੰ ਪਹਿਲਾਂ ਤੋਂ ਤਿਆਰੀ ਕਰਨ ਦੀ ਸਲਾਹ ਦੇ ਰਹੇ ਹਨ। ਪਾਣੀ ਸੰਭਾਲੋ ,ਬਿਜਲੀ ਦੀ ਬਚਤ ਕਰੋ। ਰੁੱਖ ਲਗਾਓ। ਹੀਟਵੇਵ ਤੋਂ ਬਚਾਅ ਲਈ ਯੋਜਨਾਵਾਂ ਬਣਾਓ । ਮੌਸਮ ਅਲਰਟ ‘ਤੇ ਨਜ਼ਰ ਰੱਖੋ। ਕਿਉਂਕਿ ਆਉਣ ਵਾਲੇ ਸਾਲਾਂ ਵਿੱਚ ਮੌਸਮ ਪਹਿਲਾਂ ਨਾਲੋਂ ਹੋਰ ਜ਼ਿਆਦਾ ਅਸਥਿਰ ਹੋ ਸਕਦਾ ਹੈ।
मेष: दिन शुभ रहेगा...