PUNJAB NEWS : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਤੀਖ਼ੇ ਲਹਿਜ਼ੇ ਵਾਲੀ ਚਿੱਠੀ ਲਿਖ ਕੇ ਸੂਬੇ ਵਿੱਚ ਨਸ਼ੀਲੇ ਪਦਾਰਥਾਂ ਦੇ ਮਨੀ ਟ੍ਰੇਲ ਦੀ ਹਾਈ ਕੋਰਟ ਦੇ ਚੀਫ਼ ਜਸਟਿਸ ਦੀ ਨਿਗਰਾਨੀ ਹੇਠ ਡੂੰਘੀ ਜਾਂਚ ਦੀ ਮੰਗ ਕੀਤੀ ਹੈ। ਜਾਖੜ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਦੀਆਂ ਜੜ੍ਹਾਂ “ਪੈਸੇ ਦੇ ਪ੍ਰਵਾਹ” ਵਿੱਚ ਦਬੀਆਂ ਪਈਆਂ ਹਨ ਅਤੇ ਅਸਲ ਲਾਭਪਾਤਰੀ ਅਜੇ ਵੀ ਕਾਨੂੰਨ ਦੀ ਪਹੁੰਚ ਤੋਂ ਬਾਹਰ ਹਨ।
ਜਾਖੜ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਸਿਰਫ਼ ਛੋਟੇ ਪੁਸ਼ਰਾਂ ਅਤੇ ਆਦੀਆਂ ਨੂੰ ਫੜਨ ਨਾਲ ਨਸ਼ੇਬਾਜ਼ੀ ਖ਼ਤਮ ਨਹੀਂ ਹੋ ਸਕਦੀ। “ਵੱਡੀਆਂ ਮੱਛੀਆਂ” ਨੂੰ ਬਚਾਉਣ ਨਾਲ ਨਸ਼ੇ ਦੀ ਅਸਲੀ ਜੜ੍ਹ ਕਦੇ ਵੀ ਨਹੀਂ ਕਟੀ ਜਾ ਸਕਦੀ। ਇਸ ਲਈ ਸਰਕਾਰ ਨੂੰ “Follow the Money” ਦੇ ਸਿਧਾਂਤ ਅਨੁਸਾਰ ਪੂਰੀ ਨਿਰਪੱਖ ਜਾਂਚ ਕਰਵਾਉਣੀ ਲਾਜ਼ਮੀ ਹੈ।
“ਸਭ ਤੋਂ ਪਹਿਲਾਂ ਮੈਂ ਆਪ ਪੇਸ਼ ਹੋਵਾਂਗਾ” ਸੁਨੀਲ ਜਾਖੜ
ਚਿੱਠੀ ‘ਚ ਜਾਖੜ ਨੇ ਇੱਕ ਮਹੱਤਵਪੂਰਨ ਬਿਆਨ ਦਿੱਤਾ
“ਭਾਜਪਾ ਪ੍ਰਧਾਨ ਹੋਣ ਦੇ ਨਾਤੇ, ਮੈਂ ਜਾਂਚ ਵਿੱਚ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੇਸ਼ ਕਰਨ ਲਈ ਤਿਆਰ ਹਾਂ। ਸਿਰਫ ITR ਭਰਨਾ ਇਮਾਨਦਾਰੀ ਦਾ ਮਾਪਦੰਡ ਨਹੀਂ ਹੋ ਸਕਦਾ।” ਉਨ੍ਹਾਂ ਮੰਗ ਕੀਤੀ ਕਿ ਮੰਤਰੀ, ਵਿਧਾਇਕ, ਪਾਰਟੀ ਪ੍ਰਧਾਨ, ਇੰਚਾਰਜ ਅਤੇ ਸਾਰੇ ਰਾਜਨੀਤਿਕ ਪੱਧਰ ਦੇ ਲੋਕ ਜਾਂਚ ਦੇ ਦਾਇਰੇ ਵਿੱਚ ਸ਼ਾਮਲ ਹੋਣ।
READ ALSO : ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਸੰਸਦ ਮੈਂਬਰਾਂ ਨੂੰ ਲਿਖਿਆ ਪੱਤਰ, ਵੀਰ ਬਾਲ’ ਦੀ ਥਾਂ ‘ਸਾਹਿਬਜ਼ਾਦੇ ਸ਼ਹਾਦਤ’ ਦਿਵਸ
ਡਰੱਗ ਮਨੀ ਤੋਂ ਪਰੇ ਮਾਈਨਿੰਗ ਮਾਫੀਆ ਤੱਕ ਜਾਂਚ ਦੀ ਮੰਗ
ਜਾਖੜ ਨੇ ਸੁਝਾਅ ਦਿੱਤਾ ਕਿ ਜਾਂਚ ਸਿਰਫ ਨਸ਼ਿਆਂ ਦੀ ਕਮਾਈ ਤੱਕ ਸੀਮਤ ਨਾ ਰਹੇ, ਸਗੋਂ ਗੈਰ-ਕਾਨੂੰਨੀ ਮਾਈਨਿੰਗ, ਰੇਤ ਮਾਫੀਆ ਅਤੇ ਹੋਰ ਕਾਲੇ ਪੈਸੇ ਦੇ ਸਰੋਤਾਂ ਦੀ ਜਾਂਚ ਵੀ ਕੀਤੀ ਜਾਵੇ, ਤਾਂ ਜੋ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ।
“ਸਰਕਾਰ ਇਮਾਨਦਾਰ ਹੈ ਤਾਂ ਤੁਰੰਤ ਕਾਰਵਾਈ ਕਰੇ”
ਜਾਖੜ ਨੇ CM ਮਾਨ ਨੂੰ ਚੁਣੌਤੀ ਭਰੇ ਲਹਿਜ਼ੇ ‘ਚ ਲਿਖਿਆ ਕਿ ਜੇ ਸਰਕਾਰ ਅਸਲ ਮੰਨਸਾ ਨਾਲ ਨਸ਼ਿਆਂ ਦੇ ਖ਼ਿਲਾਫ ਲੜ ਰਹੀ ਹੈ, ਤਾਂ ਚੀਫ਼ ਜਸਟਿਸ ਦੀ ਨਿਗਰਾਨੀ ਹੇਠ ਨਿਰਭਰ ਜਾਂਚ ਤੁਰੰਤ ਸ਼ੁਰੂ ਕਰੇ। ਉਨ੍ਹਾਂ ਕਿਹਾ ਕਿ ਉਹ CM ਦੇ ਜਵਾਬ ਦੀ ਉਡੀਕ ਕਰ ਰਹੇ ਹਨ ਅਤੇ ਪੰਜਾਬ ਦੇ ਭਵਿੱਖ ਲਈ ਇਹ ਕਦਮ ਬਹੁਤ ਜ਼ਰੂਰੀ ਹੈ।
Navjot Kaur Sidhu ਦੇ ਬਿਆਨ ‘ਤੇ MP Malvinder Kang ਦਾ Exclusive Interview
