skip to content

Last Updated: November 27, 2026

Dainik Savera Times Logo

Big Breaking : “Sukhpal Khaira ਨੂੰ ਪਾਰਟੀ ‘ਚੋਂ ਕੱਢੋ ਬਾਹਰ” Harpal Cheema ਸਣੇ ਆਪ ਲੀਡਰਾਂ ਨੇ ਖੋਲਤਾ ਮੋਰਚਾ

10 March 2026 ਅੱਪਡੇਟ ਕੀਤਾ ਗਿਆ

Big Breaking : “Sukhpal Khaira ਨੂੰ ਪਾਰਟੀ ‘ਚੋਂ ਕੱਢੋ ਬਾਹਰ” Harpal Cheema ਸਣੇ ਆਪ ਲੀਡਰਾਂ ਨੇ ਖੋਲਤਾ ਮੋਰਚਾ

ਪੰਜਾਬ ਵਿਧਾਨ ਸਭਾ ਵਿੱਚ ਸਿਫ਼ਰ ਕਾਲ ਦੌਰਾਨ ਉਸ ਵੇਲੇ ਤਣਾਅਪੂਰਨ ਮਾਹੌਲ ਬਣ ਗਿਆ ਜਦੋਂ ਕਾਂਗਰਸੀ ਵਿਧਾਇਕ ਵੱਲੋਂ ਕੀਤੀ ਗਈ ਇੱਕ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਤਿੱਖਾ ਵਿਰੋਧ ਕੀਤਾ। ਮਾਮਲਾ ਇੰਨਾ ਵੱਧ ਗਿਆ ਕਿ ਸਪੀਕਰ ਨੂੰ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰਨੀ ਪਈ।

ਵਿੱਤ ਮੰਤਰੀ Harpal Singh Cheema ਨੇ ਸਦਨ ਵਿੱਚ ਕਾਂਗਰਸੀ ਵਿਧਾਇਕ Sukhpal Singh Khaira ਵੱਲੋਂ ਇੰਟਰਨੈੱਟ ‘ਤੇ ਦਿੱਤਾ ਗਿਆ ਇੱਕ ਬਿਆਨ ਪੜ੍ਹ ਕੇ ਸੁਣਾਇਆ। ਇਸ ਬਿਆਨ ਵਿੱਚ ਖਹਿਰਾ ਨੇ ਸਵਾਲ ਕੀਤਾ ਸੀ ਕਿ 1,000 ਰੁਪਏ ਨਾਲ ਕਿਹੋ ਜਿਹੀਆਂ “ਯੋਧਿਆਂ ਵਾਲੀਆਂ ਔਰਤਾਂ” ਬੱਚੇ ਜਨਮ ਦੇਣਗੀਆਂ।

ਚੀਮਾ ਨੇ ਇਸ ਟਿੱਪਣੀ ਨੂੰ ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਨੂੰਹਾਂ ਅਤੇ ਧੀਆਂ ਦਾ ਅਪਮਾਨ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸੀ ਆਗੂ ਅਕਸਰ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਦੇ ਹਨ। ਉਨ੍ਹਾਂ ਕਿਹਾ ਕਿ ਕਦੇ ਕਿਸੇ ਨੂੰ ਕਾਲਾ ਕਿਹਾ ਜਾਂਦਾ ਹੈ, ਕਦੇ ਬੈਂਡ ਵਜਾਉਣ ਵਾਲਾ ਕਿਹਾ ਜਾਂਦਾ ਹੈ ਅਤੇ ਕਈ ਵਾਰ ਅਜਿਹੇ ਬਿਆਨਾਂ ਤੋਂ ਲੱਗਦਾ ਹੈ ਕਿ ਉਨ੍ਹਾਂ ਨੂੰ ਮਾਨਸਿਕ ਸਿਹਤ ਦੀ ਜਾਂਚ ਦੀ ਲੋੜ ਹੈ।

READ ALSO : ਮਿਡਲ ਈਸਟ ਵਿੱਚ CBSE ਦੀਆਂ 12ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ, 12 ਤੋਂ 16 ਮਾਰਚ ਤੱਕ ਦੇ ਇਮਤਿਹਾਨ ਰੋਕੇ

ਇਸ ਮਾਮਲੇ ‘ਤੇ ਵਿਰੋਧੀ ਧਿਰ ਦੇ ਨੇਤਾ Pratap Singh Bajwa ਨੇ ਕਿਹਾ ਕਿ ਉਨ੍ਹਾਂ ਨੇ ਖਹਿਰਾ ਦਾ ਬਿਆਨ ਨਹੀਂ ਦੇਖਿਆ। ਪਰ ਜੇਕਰ ਉਨ੍ਹਾਂ ਵੱਲੋਂ ਅਜਿਹਾ ਕਿਹਾ ਗਿਆ ਹੈ ਤਾਂ ਉਹ ਇਸ ਲਈ ਮੁਆਫ਼ੀ ਮੰਗਦੇ ਹਨ ਅਤੇ ਮਾਮਲੇ ਨੂੰ ਹੋਰ ਨਾ ਵਧਾਇਆ ਜਾਵੇ। ਬਾਜਵਾ ਨੇ ਇਹ ਵੀ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਅਨੁਸੂਚਿਤ ਜਾਤੀਆਂ ਦਾ ਸਤਿਕਾਰ ਕੀਤਾ ਹੈ ਅਤੇ ਇਸ ਦਾ ਸਬੂਤ ਇਹ ਹੈ ਕਿ ਪਾਰਟੀ ਨੇ Boota Singh ਵਰਗੇ ਆਗੂਆਂ ਨੂੰ ਕੇਂਦਰ ਸਰਕਾਰ ਵਿੱਚ ਗ੍ਰਹਿ ਮੰਤਰੀ ਬਣਾਇਆ ਸੀ।

‘ਇਹ ਬਿਆਨ ਮੁਆਫ਼ੀਯੋਗ ਨਹੀਂ’

ਬਾਜਵਾ ਵੱਲੋਂ ਮੁਆਫ਼ੀ ਮੰਗਣ ਤੋਂ ਬਾਅਦ ਲੱਗ ਰਿਹਾ ਸੀ ਕਿ ਮਾਮਲਾ ਠੰਢਾ ਪੈ ਜਾਵੇਗਾ। ਪਰ ਆਮ ਆਦਮੀ ਪਾਰਟੀ ਦੇ ਵਿਧਾਇਕ Inderjit Mann ਅਤੇ Sarbjit Kaur ਆਪਣੀਆਂ ਸੀਟਾਂ ਤੋਂ ਖੜ੍ਹੇ ਹੋ ਗਏ ਅਤੇ ਖਹਿਰਾ ਦੇ ਬਿਆਨ ਦਾ ਤਿੱਖਾ ਵਿਰੋਧ ਕੀਤਾ।

ਉਨ੍ਹਾਂ ਕਿਹਾ ਕਿ ਭਾਵੇਂ ਵਿਰੋਧੀ ਧਿਰ ਦੇ ਨੇਤਾ ਨੇ ਮੁਆਫ਼ੀ ਮੰਗੀ ਹੋਵੇ, ਪਰ ਇਹ ਬਿਆਨ ਮੁਆਫ਼ੀਯੋਗ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਨੂੰ ਜਨਤਾ ਦੇ ਸਾਹਮਣੇ ਲਿਆਂਦਾ ਜਾਵੇਗਾ ਅਤੇ ਖਹਿਰਾ ਵਿਰੁੱਧ ਕਾਰਵਾਈ ਵੀ ਕੀਤੀ ਜਾਵੇ।

ਸਦਨ ਵਿੱਚ ਮਾਹੌਲ ਤਣਾਅਪੂਰਨ ਹੋਣ ਕਾਰਨ ਸਪੀਕਰ ਨੂੰ ਹਾਲਾਤ ਸੰਭਾਲਣ ਲਈ ਵਿਧਾਨ ਸਭਾ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰਨੀ ਪਈ।

Ludhiana ‘ਚ ਵਪਾਰੀ ਨਾਲ ਹੋ ਗਈ ਵੱਡੀ ਠੱਗੀ, ਪ੍ਰੈਸ ਕਾਨਫਰੰਸ ਕਰ ਦੱਸੀ ਸਾਰੀ ਕਹਾਣੀ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.