Site icon Dainik Savera Punjab

ਪੰਜਾਬੀ ਸਿਆਸਤ ਵਿੱਚ ਸੋਗ ਦੀ ਲਹਿਰ, ਸੁਖਬੀਰ ਸਿੰਘ ਬਾਦਲ ਦੇ ਕਰੀਬੀ ਦਾ ਦੇਹਾਂਤ

Wave of mourning in Punjabi politics, death of Sukhbir Singh Badal's close friend

Wave of mourning in Punjabi politics, death of Sukhbir Singh Badal's close friend

ਪੰਜਾਬ ਦੇ ਸਿਆਸੀ ਜਗਤ ਵਿੱਚ ਇਸ ਸਮੇਂ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਜੀਜਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਸਤਿਕਾਰਯੋਗ ਮਾਤਾ ਸਰਦਾਰਨੀ ਕੁਸਮ ਕੌਰ ਕੈਰੋਂ ਅੱਜ ਸਦੀਵੀ ਵਿਛੋੜਾ ਦੇ ਗਈਆਂ।

ਇਸ ਦੁੱਖਦਾਈ ਘਟਨਾ ਬਾਰੇ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਦੁੱਖ ਪ੍ਰਗਟ ਕਰਦਿਆਂ ਲਿਖਿਆ ਕਿ ਸਰਦਾਰਨੀ ਕੁਸਮ ਕੌਰ ਕੈਰੋਂ ਜੀ ਦਾ ਦਿਹਾਂਤ ਪੂਰੇ ਪਰਿਵਾਰ ਲਈ ਇੱਕ ਅਪੂਰਣ ਘਾਟਾ ਹੈ। ਉਨ੍ਹਾਂ ਕਿਹਾ ਕਿ ਮਾਤਾ ਜੀ ਨੇ ਹਮੇਸ਼ਾ ਸਾਰਿਆਂ ਨੂੰ ਚੰਗਾ ਜੀਵਨ ਜੀਉਣ ਦੀ ਸਿੱਖ ਦਿੱਤੀ ਅਤੇ ਅਥਾਹ ਪਿਆਰ ਤੇ ਸਨੇਹ ਵੰਡਿਆ।

READ ALSO : ਖੰਨਾ ਫਾਇਰਿੰਗ ਮਾਮਲਾ: ਫੈਸ਼ਨ ਡਿਜ਼ਾਈਨਰ ਦੇ ਘਰ ਤੇ ਹਮਲੇ ਦੀ ਸਾਜ਼ਿਸ਼ ਭਰਾ ਨੇ ਹੀ ਰਚੀ, ਪੁਲਿਸ ਦਾ ਵੱਡਾ ਖੁਲਾਸਾ

ਸੁਖਬੀਰ ਬਾਦਲ ਨੇ ਇਸ ਦੁੱਖ ਦੀ ਘੜੀ ਵਿੱਚ ਆਪਣੇ ਜੀਜਾ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਭੈਣਜੀ ਪ੍ਰਨੀਤ ਕੌਰ ਅਤੇ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਮਾਤਾ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਵੱਡਾ ਸਦਮਾ ਸਹਿਣ ਦਾ ਬਲ ਪ੍ਰਦਾਨ ਕਰਨ।

ਉਨ੍ਹਾਂ ਨੇ ਦੂਰੋਂ ਨੇੜਿਓਂ ਫ਼ੋਨ ਅਤੇ ਸੁਨੇਹਿਆਂ ਰਾਹੀਂ ਅਫ਼ਸੋਸ ਜ਼ਾਹਿਰ ਕਰਨ ਵਾਲੇ ਸਾਰੇ ਸੱਜਣਾਂ ਦਾ ਧੰਨਵਾਦ ਵੀ ਕੀਤਾ।

ਇਸ ਦੁਖਦਾਈ ਖ਼ਬਰ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਪੋਸਟ ’ਤੇ ਵੱਡੀ ਗਿਣਤੀ ਵਿੱਚ ਲੋਕਾਂ, ਸਿਆਸੀ ਆਗੂਆਂ ਅਤੇ ਸਮਰਥਕਾਂ ਵੱਲੋਂ ਸੋਗ ਅਤੇ ਸੰਵੇਦਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਹਨ।

ਖੰਨਾ ਫਾਇਰਿੰਗ ਮਾਮਲਾ: ਫੈਸ਼ਨ ਡਿਜ਼ਾਈਨਰ ਦੇ ਘਰ ਤੇ ਹਮਲੇ ਦੀ ਸਾਜ਼ਿਸ਼ ਭਰਾ ਨੇ ਹੀ ਰਚੀ, ਪੁਲਿਸ ਦਾ ਵੱਡਾ ਖੁਲਾਸਾ

Exit mobile version