Site icon Dainik Savera Punjab

Gurdaspur : ਮੈਰੀਟੋਰੀਅਸ ਸਕੂਲ ਦੇ ਬੱਚਿਆਂ ਦੀ ਅਚਾਨਕ ਵਿਗੜੀ ਸਿਹਤ ; ਰਾਤ ਦੇ ਖਾਣੇ ਮਗਰੋਂ ਕਰੀਬ 10 ਬੱਚੇ ਬਿਮਾਰ

Gurdaspur News : ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀਆਂ ਦੀ ਅਚਾਨਕ ਸਿਹਤ ਵਿਗੜਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ 10 ਦੇ ਕਰੀਬ ਬੱਚਿਆਂ ਨੂੰ ਅਚਾਨਕ ਢਿੱਡ ‘ਚ ਦਰਦ ਹੋਣ ਲੱਗਿਆ ਅਤੇ ਉਲਟੀਆਂ ਲੱਗ ਗਈਆਂ। ਜਿਨ੍ਹਾਂ ਨੂੰ ਤੁਰੰਤ ਹੀ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਾਕਟਰਾਂ ਨੇ ਦੱਸਿਆ ਕਿ ਬੱਚਿਆਂ ਨੇ ਕਿਹਾ ਕਿ ਅਸੀਂ ਰਾਤ ਦਾ ਖਾਣਾ ਖਾਂਦਾ ਸੀ ਜਿਸ ਤੋਂ ਬਾਅਦ ਸਾਡੀ ਸਿਹਤ ਖਰਾਬ ਹੋ ਗਈ। ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਬੱਚਿਆਂ ਨੂੰ ਫੂਡ ਪੋਇਜ਼ਨਿੰਗ ਨਾ ਹੋਈ ਹੋਵੇ।

Indigo Airlines ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਕਾਗਜ਼ ‘ਤੇ ਲਿਖਿਆ ਸੀ, ‘ਜਹਾਜ਼ ‘ਚ ਬੰਬ, ਕਦੇ ਵੀ ਹੋ ਸਕਦਾ ਬਲਾਸਟ’

ਉੱਥੇ ਹੀ ਬੱਚਿਆਂ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਸਕੂਲ ਵੱਲੋਂ ਸਹੀ ਖਾਣਾ ਨਾ ਦੇਣ ’ਤੇ ਅਸੀਂ ਪਹਿਲਾਂ ਵੀ ਸ਼ਿਕਾਇਤ ਕੀਤੀ ਹੈ ਉਥੇ ਹੀ ਇਸ ਸਬੰਧ ਵਿੱਚ ਬੱਚਿਆਂ ਨੇ ਕਿਹਾ ਕਿ 8:30 ਵਜੇ 8 ਤੋਂ 10 ਬੱਚਿਆਂ ਦੀ ਸਿਹਤ ਇੱਕਦਮ ਵਿਗੜ ਗਈ ਜਿਸ ਕਰਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

IceCream Scoop Invention : ਅੱਜ ਪੇਟੈਂਟ ਕੀਤਾ ਗਿਆ ਸੀ ਆਈਸਕ੍ਰੀਮ ਸਕੂਪ, ਜਾਣੋ ਇਸਦੀ ਮਜ਼ੇਦਾਰ ਕਹਾਣੀ

ਉੱਥੇ ਹੀ ਇਸ ਸਬੰਧ ਵਿੱਚ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਵਿੱਚ ਬੱਚਿਆਂ ਨੂੰ ਬਿਲਕੁਲ ਸਾਫ ਸੁਥਰਾ ਖਾਣਾ ਦਿੱਤਾ ਜਾਂਦਾ ਹੈ, ਬੱਚਿਆਂ ਦੀ ਸਿਹਤ ਅਚਾਨਕ ਖਰਾਬ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਮੈਡੀਕਲ ਲੀਵ ’ਤੇ ਸਨ ਕਿਉਂਕਿ ਤਬੀਅਤ ਖਰਾਬ ਸੀ। ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਸਿਵਲ ਹਸਪਤਾਲ ਪਹੁੰਚੇ। ਉੱਥੇ ਹੀ ਬੱਚਿਆਂ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਸੀ, ਦਰਦ ਦੇ ਨਾਲ ਬੱਚੇ ਤੜਫ ਰਹੇ ਸੀ। ਜਿਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਗੁਰਦਾਸਪੁਰ ਦੇ ਹਨ ਉਹ ਆਪਣੇ ਬੱਚਿਆਂ ਦਾ ਹਾਲ ਜਾਨਣ ਹਸਪਤਾਲ ਵਿੱਚ ਆ ਗਏ।

Exit mobile version