Last Updated: October 10, 2026

Dainik Savera Times Logo

SSP Audio Viral ; SIT ਅੱਗੇ ਬਤੌਰ ਸ਼ਿਕਾਇਤਕਰਤਾ ਪੇਸ਼ ਹੋਏ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਕੀਤੀ ਇਹ ਮੰਗ

10 months ਪਹਿਲਾ

SSP Audio Viral ; SIT ਅੱਗੇ ਬਤੌਰ ਸ਼ਿਕਾਇਤਕਰਤਾ ਪੇਸ਼ ਹੋਏ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਕੀਤੀ ਇਹ ਮੰਗ

Patiala SSP Alleged Audio Clip Case : ਪਟਿਆਲਾ ਦੇ ਐਸਐਸਪੀ ਕਥਿਤ ਆਡੀਓ ਕਲਿੱਪ ਮਾਮਲੇ ’ਚ ਐਸਆਈਟੀ ਅੱਗੇ ਬਤੌਰ ਸ਼ਿਕਾਇਤਕਰਤਾ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਕੋਲੋਂ ਏਡੀਜੀਪੀ ਪਰਮਾਰ ਦੀ ਅਗਵਾਈ ਵਾਲੀ ਐਸਆਈਟੀ ਨੇ ਸਵਾਲ ਪੁੱਛੇ ਹਨ।  

ਪੇਸ਼ ਹੋਣ ਮਗਰੋਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਉਨ੍ਹਾਂ ਨੇ ਐਸਆਈਟੀ ਮੁਖੀ ਐਸਪੀਐਸ ਪਰਮਾਨ ਨੂੰ ਪਟੀਸ਼ਨ ਦੀ ਕਾਪੀ ਅਤੇ ਵੀਡੀਓ ਸੌਂਪੀ ਹੈ। ਇਸ ਤੋਂ ਇਲਾਵਾ ਉਹ ਆਪਣੀ ਸ਼ਿਕਾਇਤ ’ਤੇ ਸਟੈਂਡ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਜਿਸ ਸਮੇਂ ਇਹ ਮਾਮਲਾ ਸਾਹਮਣੇ ਆਇਆ ਉਸ ਸਮੇਂ ਐਸਐਸਪੀ ਪਟਿਆਲਾ ਨੂੰ ਤੁਰੰਤ ਸਸਪੈਂਡ ਕਰ ਦੇਣਾ ਚਾਹੀਦਾ ਸੀ। ਪਰ ਸਰਕਾਰ ਉਸ ਦੇ ਨਾਲ ਖੜੀ ਦਿਖਾਈ ਦੇ ਰਹੀ ਹੈ।

Netflix ਨੇ ਕੀਤਾ ਵੱਡਾ ਐਲਾਨ, Warner Bros. Discovery ਨਾਲ ਕੀਤੀ ਡੀਲ, ਜਾਣੋ ਕਿੰਨੇ ਕਰੋੜ ਦਾ ਹੋਇਆ ਸੌਦਾ

ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਸਟੇਟ ਇਲੈਕਸ਼ਨ ਕਮਿਸ਼ਨ ’ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਐਸਐਸਪੀ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਰੋਧੀਆਂ ਨੂੰ ਇਸ ਵਿੱਚ ਫਸਾਉਣ ਦੀ ਐਸਆਈਟੀ ਦੀ ਮਨਸ਼ਾ ਲੱਗ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਹਾਈਕੋਰਟ ਦੇ ਵਿੱਚ ਕੱਲ ਡੀਆਈਜੀ ਪਟਿਆਲਾ ਲਿਖ ਕੇ ਦੇਣ ਕਿ ਇਹ ਵੀਡੀਓ ਏਆਈ ਅਤੇ ਕਿਸੇ ਤੋਂ ਵੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.