skip to content

Last Updated: November 7, 2026

Dainik Savera Times Logo

Gurdwara Sri Fatehgarh Sahib ਵਿਖੇ ਐਡ. ਹਰਜਿੰਦਰ ਸਿੰਘ ਧਾਮੀ ਨੇ ਦੀਵਾਨ ਟੋਡਰ ਮੱਲ ਸਰਾਂ ਦਾ ਰੱਖਿਆ ਨੀਂਹ-ਪੱਥਰ

23 January 2026 ਅੱਪਡੇਟ ਕੀਤਾ ਗਿਆ

Gurdwara Sri Fatehgarh Sahib ਵਿਖੇ ਐਡ. ਹਰਜਿੰਦਰ ਸਿੰਘ ਧਾਮੀ ਨੇ ਦੀਵਾਨ ਟੋਡਰ ਮੱਲ ਸਰਾਂ ਦਾ ਰੱਖਿਆ ਨੀਂਹ-ਪੱਥਰ

Sri Fatehgarh Sahib News : ਸ਼ਹੀਦਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦੀਵਾਨ ਟੋਡਰ ਮੱਲ ਜੀ ਨਿਵਾਸ ਸਰਾਂ ਦਾ ਨੀਹ ਪੱਥਰ ਰੱਖਿਆ ਗਿਆ। ਇਸ ਮੌਕੇ ‘ਤੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ ਵੱਲੋਂ ਮਾਤਾ ਗੁਜਰੀ ਜੀ ਨਿਵਾਸ ਸਰਾਂ ਬਣਾਉਣ ਦੀ ਆਰੰਭਤਾ ਅਰਦਾਸ ਕੀਤੀ ਗਈ ।

Basant Panchami 2026 : ਬਸੰਤ ਪੰਚਮੀ ‘ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਮਾਂ ਸਰਸਵਤੀ ਹੋ ਜਾਵੇਗੀ ਨਾਰਾਜ਼

ਇਸ ਮੌਕੇ ਬੋਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕਿ ਦੀਵਾਨ ਟੋਡਰ ਮੱਲ ਸਰਾਂ ਦੇ ਨਿਰਮਾਣ ਨਾਲ 186 ਨਵੇਂ ਬਣਨ ਵਾਲੇ ਕਮਰਿਆਂ ਦੀ ਸੰਗਤ ਨੂੰ ਵੱਡੀ ਸਹੂਲਤ ਮਿਲ ਸਕੇਗੀ ਕਿਉਂਕਿ ਸ਼ਹੀਦੀ ਜੋੜ ਮੇਲ ਫਤਿਹਗੜ੍ਹ ਸਾਹਿਬ ਮੌਕੇ ਸੰਗਤਾਂ ਵੱਡੀ ਗਿਣਤੀ ਵਿੱਚ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਲਈ ਹੋਰ ਵੀ ਕਾਰਜ ਭਵਿੱਖ ਵਿੱਚ ਜਾਰੀ ਰਹਿਣਗੇ।

Jalandhar : ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ, ਇੱਕ ਜ਼ਖ਼ਮੀ ; ਕਾਲਜ ਪ੍ਰਧਾਨਗੀ ਵਿਵਾਦ ਨੂੰ ਲੈ ਕੇ ਸੀ ਫ਼ਰਾਰ

ਇਸ ਮੌਕੇ ‘ਤੇ ਬਾਬਾ ਗੁਲਜਾਰ ਸਿੰਘ ਇਕ ਕਾਰ ਸੇਵਾ ਵਾਲੇ ਦਿੱਲੀ ਵਾਲਿਆਂ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਦੀਵਾਨ ਟੋਡਰ ਮੱਲ ਸਰਾਂ ਬਹੁਤ ਹੀ ਜਲਦ ਤਿਆਰ ਕਰਕੇ ਸੰਗਤ ਦੀ ਸੇਵਾ ਲਈ ਹਾਜ਼ਰ ਕਰ ਦਿੱਤੀ ਜਾਵੇਗੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.