skip to content

Last Updated: September 8, 2026

Dainik Savera Times Logo

2.5 ਕਿਲੋ ਹੈਰੋਇਨ ਅਤੇ 5 ਪਿਸਤੌਲਾਂ ਸਮੇਤ ਦੋ ਤਸਕਰ ਗ੍ਰਿਫ਼ਤਾਰ, ਸਰਹੱਦੀ ਗਠਜੋੜ ਬੇਨਕਾਬ

11 months ਪਹਿਲਾ

2.5 ਕਿਲੋ ਹੈਰੋਇਨ ਅਤੇ 5 ਪਿਸਤੌਲਾਂ ਸਮੇਤ ਦੋ ਤਸਕਰ ਗ੍ਰਿਫ਼ਤਾਰ, ਸਰਹੱਦੀ ਗਠਜੋੜ ਬੇਨਕਾਬ

ਅੰਮ੍ਰਿਤਸਰ: ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਚੱਲੀ ਇੱਕ ਤਿੱਖੀ ਕਾਰਵਾਈ ‘ਚ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਪਾਕਿਸਤਾਨ ਨਾਲ ਜੁੜੀ ਸਰਹੱਦੀ ਤਸਕਰੀ ਰਿੰਗ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ — ਗੁਰਜੰਟ ਸਿੰਘ ਅਤੇ ਗੁਰਵੇਲ ਸਿੰਘ, ਦੋਵੇਂ ਤਰਨਤਾਰਨ ਵਾਸੀ — ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਕੋਲੋਂ 2.5 ਕਿਲੋ ਹੈਰੋਇਨ 5 ਆਧੁਨਿਕ ਪਿਸਤੌਲਾਂ ਅਤੇ ਮੈਗਜ਼ੀਨਾਂ ਬਰਾਮਦ ਕੀਤੀਆਂ ਗਈਆਂ ਹਨ। ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਅਤੇ ਕਾਰਵਾਈ ਦੀ ਸਿਰਾਹਣਾ ਕੀਤੀ।

ਰੰਕਾਟਾ ਫਲਾਈਓਵਰ ‘ਤੇ ਭਿਆਨਕ ਹਾਦਸਾ: ਸ਼ਰਾਬੀ ਡਰਾਈਵਰ ਨੇ ਲੈ ਲਈ 4 ਜਾਨਾਂ

ਮੁੱਢਲੀ ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਇਹ ਦੋਸ਼ੀ ਪਾਕਿਸਤਾਨ ਸਥਿਤ ਤਸਕਰਾਂ ਦੇ ਨਿਰਦੇਸ਼ ‘ਤੇ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰ ਰਹੇ ਸਨ। ਇਹ ਹਥਿਆਰ ਪੰਜਾਬ ‘ਚ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਸਪਲਾਈ ਕੀਤੇ ਜਾਣ ਵਾਲੇ ਸਨ, ਜਿਸ ਨਾਲ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਹੋਰ ਵਧਾਅ ਮਿਲ ਸਕਦਾ ਸੀ। ਅੰਮ੍ਰਿਤਸਰ ਵਿਖੇ ਐਸਐਸਓਸੀ ਥਾਣੇ ‘ਚ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਹੁਣ ਇਸ ਨੈੱਟਵਰਕ ਦੇ ਹੋਰ ਸਬੰਧਾਂ ਅਤੇ ਪਿਛੋਕੜ ਦੀ ਜਾਂਚ ਕਰ ਰਹੀ ਹੈ ਤਾਂ ਜੋ ਪੂਰੇ ਗੱਠਜੋੜ ਨੂੰ ਨਸ਼ਟ ਕੀਤਾ ਜਾ ਸਕੇ। ਇਹ ਕਾਰਵਾਈ ਸਿਰਫ਼ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਸਗੋਂ ਪੰਜਾਬ ‘ਚ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਵਿਰੁੱਧ ਚੱਲ ਰਹੀ ਲੜਾਈ ‘ਚ ਇੱਕ ਵੱਡੀ ਜਿੱਤ ਮੰਨੀ ਜਾ ਰਹੀ ਹੈ।

ਬਿਹਾਰ ਚੋਣਾਂ ‘ਤੇ ਫੋਕਸ: ਅੱਜ 2 ਵਜੇ ਚੋਣ ਕਮਿਸ਼ਨ ਦੀ ਵੱਡੀ ਘੋਸ਼ਣਾ ਦੀ ਉਮੀਦ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.