
ਪੰਜਾਬ ਡੈਸਕ (ਦੈਨਿਕ ਸਵੇਰਾ): ਪਿਛਲੇ ਸਾਲ ਨਿੱਕੇ ਸਿੱਧੂ ਦੇ ਪਹਿਲੇ ਜਨਮਦਿਨ ‘ਤੇ ਉਸਦੇ ਕਰੀਬੀ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਹਾਜ਼ਰੀ ਭਰੀ ਸੀ। ਇਸ ਮੌਕੇ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸ਼ਾਮਲ ਹੋਏ ਸਨ ਅਤੇ ਕੇਕ ਕੱਟਣ ਸਮੇਂ ਉਹ ਸਿੱਧੂ ਮੂਸੇਵਾਲਾ ਦੇ ਮਾਪਿਆਂ—ਬਲਕੌਰ ਸਿੰਘ ਅਤੇ ਚਰਨ ਕੌਰ—ਦੇ ਨਾਲ ਨਜ਼ਰ ਆਏ ਸਨ। ਜਨਮਦਿਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਈਆਂ ਸਨ।
PGI ਦੇ ਡਾਕਟਰਾਂ ਨੇ ਸੁਣਨ ਦੀ ਤਕਨਾਲੋਜੀ ਵਿੱਚ ਕੀਤੀ ਵੱਡੀ ਇੰਪਲਾਂਟ ਸਰਜਰੀਆਂ
ਨਿੱਕਾ ਸਿੱਧੂ ਆਪਣੇ ਵੱਡੇ ਭਰਾ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਲਗਭਗ ਦੋ ਸਾਲ ਬਾਅਦ ਜਨਮਿਆ ਸੀ। ਪਰਿਵਾਰ ਨੇ ਆਈ.ਵੀ.ਐਫ. (IVF) ਦੀ ਮਦਦ ਨਾਲ ਉਸਦਾ ਜਨਮ ਕਰਵਾਇਆ ਸੀ।
ਯਾਦ ਰਹੇ ਕਿ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਨਾਲ ਦੁਨੀਆ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ।
ਚੰਡੀਗੜ੍ਹ ਪੁਲਿਸ ‘ਚ ਵੱਡਾ ਫੈਸਲਾ: SSP ਕੰਵਰਦੀਪ ਕੌਰ ਨੂੰ ਇੱਕ ਸਾਲ ਦੀ ਐਕਸਟੈਂਸ਼ਨ
ਨਿੱਕੇ ਸਿੱਧੂ ਦੀ ਇੱਕ ਤਸਵੀਰ ਉਸਦੇ ਜਨਮ ਤੋਂ ਕੁਝ ਦਿਨ ਬਾਅਦ ਨਿਊਯਾਰਕ ਦੇ ਟਾਈਮਜ਼ ਸਕੁਏਅਰ ‘ਤੇ ਇੱਕ ਬਿਲਬੋਰਡ ‘ਤੇ ਵੀ ਦਿਖਾਈ ਗਈ ਸੀ, ਜਿਸ ਨੇ ਉਸਨੂੰ ਹੋਰ ਵੀ ਚਰਚਾ ਵਿੱਚ ਲਿਆ ਦਿੱਤਾ।
मेष: दिन शुभ रहेगा...