Site icon Dainik Savera Punjab

ਅੰਟਾਰਕਟਿਕਾ ਦੀ ਬਰਫ਼ ਹੇਠਾਂ 207 ਜਵਾਲਾਮੁਖੀਆਂ ਦੀ ਚੌਕਾਉਣ ਵਾਲੀ ਖੋਜ

ਅੰਤਰਰਾਸ਼ਟਰੀ ਡੈਕਸ: ਚੀਨ ਦੇ ਵਿਗਿਆਨੀਆਂ ਨੇ ਅੰਟਾਰਕਟਿਕਾ ਦੀ ਮੋਟੀ ਬਰਫ਼ ਦੇ ਹੇਠਾਂ ਲੁਕੇ 207 ਜਵਾਲਾਮੁਖੀਆਂ ਦੀ ਪਹਿਚਾਣ ਕੀਤੀ ਹੈ। ਇਹ ਖੋਜ ਬਰਫ਼ੀਲੇ ਮਹਾਦੀਪ ਦੀ ਭੂਗੋਲਿਕ ਬਣਤਰ ਨੂੰ ਸਮਝਣ ਵਿੱਚ ਇੱਕ ਵੱਡਾ ਕਦਮ ਮੰਨੀ ਜਾ ਰਹੀ ਹੈ। ਤਿੰਨ ਫਰਵਰੀ ਨੂੰ ਜਾਰੀ ਕੀਤੀ ਗਈ ਪਹਿਲੀ ਡਿਜ਼ਿਟਲ ਸੂਚੀ ਵਿੱਚ ਹਰ ਜਵਾਲਾਮੁਖੀ ਦਾ ਆਕਾਰ ਉਸ ਦੀ ਗਹਿਰਾਈ ਅਤੇ ਉਸ ਦੇ ਫੈਲਾਅ ਬਾਰੇ ਸਹੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵਿਗਿਆਨੀਆਂ ਕੋਲ ਇਨ੍ਹਾਂ ਜਵਾਲਾਮੁਖੀਆਂ ਬਾਰੇ ਇੰਨੀ ਵਿਸਥਾਰਪੂਰਣ ਜਾਣਕਾਰੀ ਉਪਲਬਧ ਨਹੀਂ ਸੀ।

ਭਾਰਤ ਅਮਰੀਕਾ ਵਪਾਰ ਸਮਝੌਤਾ: ਕੀ ਬਦਲਣ ਵਾਲਾ ਹੈ! ਦੇਸ਼ ਦੀ ਆਰਥਿਕ ਤਸਵੀਰ?

ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਜਵਾਲਾਮੁਖੀ ਅੰਟਾਰਕਟਿਕਾ ਦੀ ਬਰਫ਼ੀਲੀ ਪਰਤ ਦੇ ਹੇਠਾਂ ਕਿਵੇਂ ਬਣੇ ਅਤੇ ਇਹ ਭਵਿੱਖ ਵਿੱਚ ਬਰਫ਼ ਪਿਘਲਣ ਦੀ ਗਤੀ ‘ਤੇ ਕਿਹੋ ਜਿਹਾ ਪ੍ਰਭਾਵ ਪਾ ਸਕਦੇ ਹਨ ਇਸ ਬਾਰੇ ਹੋਰ ਅਧਿਐਨ ਦੀ ਲੋੜ ਹੈ। ਇਹ ਖੋਜ ਇਹ ਵੀ ਦਰਸਾਉਂਦੀ ਹੈ ਕਿ ਅੰਟਾਰਕਟਿਕਾ ਦੀ ਜ਼ਮੀਨ ਹੇਠਾਂ ਭੂਗਰਭੀ ਗਤੀਵਿਧੀਆਂ ਕਾਫ਼ੀ ਜਟਿਲ ਹਨ ਅਤੇ ਇਹ ਖੇਤਰ ਵਿਗਿਆਨੀਆਂ ਲਈ ਅਜੇ ਵੀ ਇੱਕ ਰਹੱਸ ਬਣਿਆ ਹੋਇਆ ਹੈ।

shocking-discovery-207-volcanoes

Exit mobile version