PUNJAB NEWS : ਸ਼ੰਭੂ-ਰਾਜਪੁਰਾ ਸਮਰਪਿਤ ਮਾਲ ਰੇਲਵੇ ਕਾਰੀਡੋਰ ‘ਤੇ 27 ਅਪ੍ਰੈਲ ਨੂੰ ਹੋਏ ਰਹੱਸਮਈ ਧਮਾਕੇ ਦੀ ਜਾਂਚ ਹੁਣ ਰਾਸ਼ਟਰੀ ਜਾਂਚ ਏਜੰਸੀ (NIA) ਦੇ ਹੱਥਾਂ ਵਿੱਚ ਹੈ। NIA ਨੇ ਇਸ ਮਾਮਲੇ ਵਿੱਚ ਨਵੀਂ ਐਫਆਈਆਰ ਦਰਜ ਕਰਕੇ ਪਟਿਆਲਾ ਜੇਲ੍ਹ ਵਿੱਚ ਬੰਦ ਗੁਰਜਿੰਦਰ ਸਿੰਘ ਉਰਫ਼ ਬਾਬਾ ਬੇਅੰਤ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਗ੍ਰਿਫ਼ਤਾਰ ਕਰ ਲਿਆ ਹੈ। ਮੋਹਾਲੀ ਦੀ ਵਿਸ਼ੇਸ਼ NIA ਅਦਾਲਤ ਨੇ ਮੁਲਜ਼ਮ ਦਾ 8 ਦਿਨਾਂ ਦਾ ਰਿਮਾਂਡ ਮਨਜ਼ੂਰ ਕੀਤਾ ਹੈ।
ਜਾਂਚ ਅਨੁਸਾਰ 27 ਅਪ੍ਰੈਲ ਦੀ ਰਾਤ ਜਗਰੂਪ ਸਿੰਘ ਉਰਫ਼ ਰੂਪਾ ਅਤੇ ਗੁਰਜਿੰਦਰ ਸਿੰਘ ਬਾਬਾ ਬੇਅੰਤ ਰੇਲਵੇ ਟਰੈਕ ‘ਤੇ ਆਈਈਡੀ (IED) ਬੰਬ ਲਗਾਉਣ ਪਹੁੰਚੇ ਸਨ। ਬੰਬ ਐਕਟੀਵੇਟ ਕਰਦੇ ਸਮੇਂ ਅਚਾਨਕ ਧਮਾਕਾ ਹੋ ਗਿਆ, ਜਿਸ ਵਿੱਚ ਜਗਰੂਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਗੁਰਜਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਸੀ।
ਸੋਨਾ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਜਾਣੋ ਅੱਜ਼ ਦੇ ਤਾਜ਼ਾ ਰੇਟ
ਸੁਰੱਖਿਆ ਏਜੰਸੀਆਂ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹੀ ਮਾਡਿਊਲ ਪੰਜਾਬ ਵਿੱਚ ਹੋਈਆਂ ਤਿੰਨ ਵੱਡੀਆਂ ਘਟਨਾਵਾਂ ਨਾਲ ਜੁੜਿਆ ਹੋ ਸਕਦਾ ਹੈ। ਇਨ੍ਹਾਂ ਵਿੱਚ ਮੋਗਾ ਸੀਆਈਏ ਦਫ਼ਤਰ ‘ਤੇ ਗ੍ਰਨੇਡ ਹਮਲਾ, ਸਰਹਿੰਦ ਰੇਲਵੇ ਟਰੈਕ ਆਈਈਡੀ ਧਮਾਕਾ ਅਤੇ ਸ਼ੰਭੂ ਧਮਾਕੇ ਦੀ ਕੋਸ਼ਿਸ਼ ਸ਼ਾਮਲ ਹੈ।
ਗੁਰਜਿੰਦਰ ਸਿੰਘ ਦੀ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਪ੍ਰਦੀਪ ਸਿੰਘ ਖਾਲਸਾ, ਕੁਲਵਿੰਦਰ, ਸਤਨਾਮ ਅਤੇ ਗੁਰਪ੍ਰੀਤ ਨੂੰ ਗ੍ਰਿਫ਼ਤਾਰ ਕੀਤਾ। ਤਲਾਸ਼ੀ ਦੌਰਾਨ ਰਾਕੇਟ-ਪ੍ਰੋਪੇਲਡ ਗ੍ਰਨੇਡ (RPG), ਹੈਂਡ ਗ੍ਰਨੇਡ, ਆਈਈਡੀ ਅਤੇ ਵਿਦੇਸ਼ੀ ਪਿਸਤੌਲਾਂ ਸਮੇਤ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਗਏ।
ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਹਥਿਆਰ ਡਰੋਨਾਂ ਰਾਹੀਂ ਸਰਹੱਦ ਪਾਰ ਤੋਂ ਭੇਜੇ ਗਏ ਸਨ। ਹੁਣ NIA ਰਿਮਾਂਡ ਦੌਰਾਨ ਇਸ ਨੈੱਟਵਰਕ ਦੇ ਵਿਦੇਸ਼ੀ ਸੰਪਰਕਾਂ, ਫੰਡਿੰਗ ਅਤੇ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰੇਗੀ।
ਮਹਾਰਾਸ਼ਟਰੀ ਥੇਚਾ ਪੁਲਾਓ ਬਣਾਉਣਾ ਸਿੱਖੋ: ਸਿਰਫ਼ 15-20 ਮਿੰਟ ਵਿੱਚ ਤਿਆਰ ਹੋਣ ਵਾਲਾ ਮਸਾਲੇਦਾਰ ਰੈਸੀਪੀ