Site icon Dainik Savera Punjab

ਅਸਾਮ ਦੌਰੇ ਤੇ ਅਮਿਤ ਸ਼ਾਹ ਵੱਲੋਂ ਮਿਸਿੰਗ ਯੂਥ ਫੈਸਟੀਵਲ ‘ਚ ਭਾਗ

shah-participates-missing-youth

shah-participates-missing-youth

ਨੈਸ਼ਨਲ ਡੈਸਕ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਸਾਮ ਦੇ ਦੋ ਦਿਨਾਂ ਦੌਰੇ ‘ਤੇ ਹਨ। ਉਹ ਕੱਲ੍ਹ ਰਾਤ ਡਿਬਰੂਗੜ੍ਹ ਸ਼ਹਿਰ ਪਹੁੰਚੇ। ਆਪਣੇ ਦੌਰੇ ਦੌਰਾਨ ਉਹ ਕਈ ਵਿਕਾਸ ਕਾਰਜਾਂ ਦੀ ਨੀਂਹ ਰੱਖਣਗੇ ਅਤੇ ਕੁਝ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ।

OTT ਪਲੇਟਫਾਰਮ ਤੇ ਅੱਧੀ ਰਾਤ ਨੂੰ ਰਿਲੀਜ਼ ਹੋਈ ‘ਧੁਰੰਧਰ’ ਇਨ੍ਹੇਂ mint ਤੇ cut ਸੀਨ ਤੇ ਦਰਸ਼ਕਾ ਨੇ ਜਤਾਈ ਵੱਡੀ ਨਰਾਜ਼ਗੀ…

ਉਹ ਅਸਾਮ ਵਿਧਾਨ ਸਭਾ ਦੀ ਨਵੀਂ ਇਮਾਰਤ (ਦੂਜਾ ਕੰਪਲੈਕਸ) ਦੀ ਨੀਂਹ ਰੱਖਣਗੇ, ਵਿਧਾਇਕਾਂ ਲਈ ਨਵਾਂ ਹੋਸਟਲ ਬਣਾਉਣ ਦੀ ਸ਼ੁਰੂਆਤ ਕਰਨਗੇ ਅਤੇ ਡਿਬਰੂਗੜ੍ਹ ਵਿੱਚ ਵਨ ਜੀਵਨ ਸਿਹਤ ਅਤੇ ਖੋਜ ਸੰਸਥਾ ਦੀ ਨੀਂਹ ਵੀ ਰੱਖਣਗੇ। ਇਸ ਤੋਂ ਇਲਾਵਾ ਉਹ 35 ਹਜ਼ਾਰ ਲੋਕਾਂ ਦੀ ਬੈਠਣ ਸਮਰਥਾ ਵਾਲੇ ਇੱਕ ਨਵੇਂ ਅਧੁਨਿਕ ਸਟੇਡੀਅਮ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨਗੇ ਅਤੇ ਦੂਜੇ ਪੜਾਅ ਦੀ ਨੀਂਹ ਰੱਖਣਗੇ।

140 ਕੋੜਿਆਂ ਦੀ ਸਜ਼ਾ: ਆਚੇ ‘ਚ ਧਾਰਮਿਕ ਕਾਨੂੰਨ ਨੇ ਮਚਾਇਆ ਵਿਸ਼ਵ ਪੱਧਰੀ ਚਿੰਤਾ..

ਫਿਰ ਉਹ ਧੇਮਾਜੀ ਜ਼ਿਲ੍ਹੇ ਜਾਣਗੇ ਜਿੱਥੇ ਉਹ 10ਵੀਂ ਮਿਸਿੰਗ ਯੂਥ ਫੈਸਟੀਵਲ ਵਿੱਚ ਹਿੱਸਾ ਲੈਣਗੇ। ਦਿਨ ਦੇ ਅੰਤ ਵਿੱਚ ਉਹ ਗੁਵਾਹਾਟੀ ਵਿਖੇ ਭਾਜਪਾ ਦੇ ਰਾਜ ਦਫ਼ਤਰ ਵਿੱਚ ਪਾਰਟੀ ਦੇ ਨੇਤਾਵਾਂ ਨਾਲ ਮੀਟਿੰਗ ਕਰਨਗੇ। ਅੱਜ ਸ਼ਾਮ 7 ਵਜੇ ਉਹ ਅਸਾਮ ਦੌਰਾ ਮੁਕਾ ਕੇ ਪੱਛਮੀ ਬੰਗਾਲ ਲਈ ਰਵਾਨਾ ਹੋਣਗੇ।

shah-participates-missing-youth
Exit mobile version