ਨੈਸ਼ਨਲ ਡੈਸਕ: ਇੰਡੋਨੇਸ਼ੀਆ ਦੇ ਆਚੇ ਪ੍ਰਾਂਤ ਵਿੱਚ ਇੱਕ ਪ੍ਰੇਮੀ ਜੋੜੇ ਨੂੰ ਵਿਆਹ ਤੋਂ ਬਿਨਾਂ ਸੰਬੰਧ ਬਣਾਉਣ ਅਤੇ ਸ਼ਰਾਬ ਪੀਣ ਦੇ ਦੋਸ਼ ਹੇਠ 140-140 ਕੋੜਿਆਂ ਦੀ ਸਰਵਜਨਕ ਸਜ਼ਾ ਦਿੱਤੀ ਗਈ। ਆਚੇ ਇੰਡੋਨੇਸ਼ੀਆ ਦਾ ਇੱਕੋ ਇਕੱਲਾ ਪ੍ਰਾਂਤ ਹੈ ਜਿੱਥੇ ਸ਼ਰੀਅਤ ਕਾਨੂੰਨ ਲਾਗੂ ਹੈ ਅਤੇ ਅਜਿਹੀਆਂ ਗਤੀਵਿਧੀਆਂ ਨੂੰ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ। ਇਹ ਘਟਨਾ ਅੰਤਰਰਾਸ਼ਟਰੀ ਪੱਧਰ ‘ਤੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਰਾਜਸਥਾਨ ਹਾਈਵੇਅ ‘ਤੇ ਵਾਪਰਿਆ ਵੱਡਾ ਸੜਕ ਹਾਦਸਾ 3 ਦੀ ਮੌਤ 6 ਜ਼ਖ਼ਮੀ
ਜਾਣਕਾਰੀ ਅਨੁਸਾਰ ਸ਼ਰੀਅਤ ਪੁਲਿਸ ਨੇ ਦੋਸ਼ੀ ਠਹਿਰਾਏ ਗਏ ਨਰ-ਨਾਰੀ ਨੂੰ 140-140 ਵਾਰ ਬਾਂਸ ਦੀ ਪਤਲੀ ਛੜੀ ਨਾਲ ਮਾਰਿਆ। ਇਸ ਵਿੱਚ 100 ਕੋੜੇ ਉਨ੍ਹਾਂ ਨੂੰ ਵਿਆਹ ਤੋਂ ਬਿਨਾਂ ਸੰਬੰਧ ਬਣਾਉਣ ਅਤੇ 40 ਕੋੜੇ ਸ਼ਰਾਬ ਪੀਣ ਦੇ ਦੋਸ਼ ਹੇਠ ਦਿੱਤੇ ਗਏ। ਇਹ ਸਜ਼ਾ ਲੋਕਾਂ ਦੇ ਸਾਹਮਣੇ ਦਿੱਤੀ ਗਈ ਜਿਸ ਦੌਰਾਨ ਭਾਰੀ ਗਿਣਤੀ ਵਿੱਚ ਲੋਕ ਮੌਜੂਦ ਸਨ। ਕੁਝ ਗਵਾਹਾਂ ਨੇ ਦੱਸਿਆ ਕਿ ਕੁੜੀ ਸਜ਼ਾ ਦੌਰਾਨ ਬੇਹੋਸ਼ ਹੋ ਗਈ ਸੀ।
ਸ਼ਰੀਅਤ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਮੁਹੰਮਦ ਰਿਜ਼ਲ ਨੇ ਮੀਡੀਆ ਨੂੰ ਦੱਸਿਆ ਕਿ ਇਹ ਸਜ਼ਾ ਸਥਾਨਕ ਕਾਨੂੰਨਾਂ ਅਨੁਸਾਰ ਦਿੱਤੀ ਗਈ ਹੈ ਅਤੇ ਇਹ ਉਨ੍ਹਾਂ ਲਈ ਚੇਤਾਵਨੀ ਹੈ ਜੋ ਧਾਰਮਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ। ਉਨ੍ਹਾਂ ਕਿਹਾ ਕਿ ਆਚੇ ਵਿੱਚ ਸ਼ਰੀਅਤ ਕਾਨੂੰਨ ਦੀ ਪਾਲਣਾ ਕਰਵਾਉਣ ਲਈ ਅਜਿਹੇ ਕਦਮ ਲਾਜ਼ਮੀ ਹਨ।
ਕੁਲਵੰਤ ਰਾਏ ਸਿੰਗਲਾ ਬਣੇ ਮਾਨਸਾ ਕਾਂਗਰਸ ਦੇ ਨਵੇਂ ਪ੍ਰਧਾਨ, ਰਾਹੁਲ ਗਾਂਧੀ ਦੇ ਨਜ਼ਦੀਕੀ ਰਿਸ਼ਤੇਦਾਰ!
ਇਸ ਘਟਨਾ ਨੇ ਅੰਤਰਰਾਸ਼ਟਰੀ ਮਾਨਵ ਅਧਿਕਾਰ ਸੰਸਥਾਵਾਂ ਨੂੰ ਵੀ ਚਿੰਤਤ ਕਰ ਦਿੱਤਾ ਹੈ। ਕਈ ਅੰਤਰਰਾਸ਼ਟਰੀ ਸੰਗਠਨਾਂ ਨੇ ਇਸ ਤਰ੍ਹਾਂ ਦੀ ਸਜ਼ਾ ਨੂੰ ਅਮਾਨਵੀ ਅਤੇ ਪੀੜਾਦਾਇਕ ਦੱਸਦਿਆਂ ਇੰਡੋਨੇਸ਼ੀਆ ਸਰਕਾਰ ਨੂੰ ਅਜਿਹੀਆਂ ਪ੍ਰਥਾਵਾਂ ਨੂੰ ਖਤਮ ਕਰਨ ਦੀ ਅਪੀਲ ਕੀਤੀ ਹੈ।

