Last Updated: October 10, 2026

Dainik Savera Times Logo

Big News : SGPC ਨੇ ਇਕੱਲੀ ਬੀਬੀ ਦੇ ਜਥੇ ਨਾਲ ਜਾਣ ‘ਤੇ ਲਗਾਇਆ ਪੱਕਾ ਬੈਨ

11 months ਪਹਿਲਾ

Big News : SGPC ਨੇ ਇਕੱਲੀ ਬੀਬੀ ਦੇ ਜਥੇ ਨਾਲ ਜਾਣ ‘ਤੇ ਲਗਾਇਆ ਪੱਕਾ ਬੈਨ

SGPC News : ਪਾਕਿਸਤਾਨ ਵਿੱਚ ਸ਼ੇਖੂਪੁਰਾ ਨਿਵਾਸੀ ਨਾਸਿਰ ਹੁਸੈਨ ਨਾਲ ਨਿਕਾਹ ਕਰਨ ਤੋਂ ਬਾਅਦ “ਲਾਪਤਾ” ਮਹਿਲਾ ਸਿੱਖ ਸ਼ਰਧਾਲੂ ਸਰਬਜੀਤ ਕੌਰ ਦੇ ਇਸਲਾਮ ਧਰਮ ਅਪਣਾਉਣ ਅਤੇ ਨਾਮ ਬਦਲ ਕੇ ਨੂਰ ਹੁਸੈਨ ਰੱਖਣ ਦੀਆਂ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਕਿਹਾ ਹੈ ਕਿ ਉਹ ਇਕੱਲੀਆਂ ਮਹਿਲਾ ਯਾਤਰੀਆਂ ਨੂੰ ਜਥਿਆਂ ਦੇ ਨਾਲ ਜਾਣ ਤੋਂ ਰੋਕਣ ਅਤੇ ਇਸ ਸਬੰਧ ਵਿੱਚ ਨਿਯਮਾਂ ਨੂੰ ਸਖ਼ਤ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਉਹ ਇਸ ਘਟਨਾ ਦੇ ਮੱਦੇਨਜ਼ਰ ਜਥਿਆਂ ਵਿੱਚ ਪਾਕਿਸਤਾਨ ਯਾਤਰਾ ਲਈ ਅਜਿਹੀਆਂ ਔਰਤਾਂ ਦੇ ਨਾਵਾਂ ਦੀ ਸਿਫ਼ਾਰਸ਼ ਨਹੀਂ ਕਰੇਗੀ। SGPC ਨੇ ਇਕੱਲੀ ਬੀਬੀ ਦੇ ਜਥੇ ਨਾਲ ਜਾਣ ‘ਤੇ ਪੱਕਾ ਬੈਨ ਲਗਾ ਦਿੱਤਾ ਹੈ।

ਹਿਮਾਚਲ ‘ਚ ਬਰਫ਼ਬਾਰੀ, ਕਸ਼ਮੀਰ ‘ਚ ਮੀਂਹ ਦੀ ਉਮੀਦ ; ਜਾਣੋ ਹੋਰ ਸੂਬਿਆਂ ਦਾ ਹਾਲ

ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਆਪਣੀ ਨੀਤੀ ‘ਤੇ ਮੁੜ ਵਿਚਾਰ ਕਰਨ ਲਈ ਮਜਬੂਰ ਹੋਣਾ ਪਿਆ ਹੈ ਕਿਉਂਕਿ ਇਹ ਦੂਜੀ ਅਜਿਹੀ ਘਟਨਾ ਸੀ। ਅਪ੍ਰੈਲ 2018 ਵਿੱਚ, ਇੱਕ ਸਿੱਖ ਜਥੇ ਮੈਂਬਰ, ਕਿਰਨ ਬਾਲਾ, ਇਸਲਾਮ ਧਰਮ ਅਪਣਾਉਣ ਤੋਂ ਬਾਅਦ ਭਾਰਤ ਵਾਪਸ ਨਹੀਂ ਆ ਸਕੀ ਸੀ ਅਤੇ ਲਾਹੌਰ ਦੇ ਇੱਕ ਵਿਅਕਤੀ ਨਾਲ ਵਿਆਹ ਕਰਨ ਤੋਂ ਬਾਅਦ ਆਪਣਾ ਨਾਮ ਬਦਲ ਕੇ ਆਮਨਾ ਬੀਬੀ ਰੱਖ ਲਿਆ ਸੀ।

ਜਲੰਧਰ ‘ਚ ਬਦਮਾਸ਼ਾਂ ਦੇ ਹੌਂਸਲੇ ਬੁਲੰਦ, ਚਲਾਈਆਂ ਗੋਲੀਆਂ, ਘਟਨਾ CCTV ‘ਚ ਕੈਦ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.